ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਗਾ ਦੇ ਨਾਬਾਲਗ਼ ਕਤਲ ਕਾਂਡ ਦੀ ਗੁੱਥੀ ਸੁਲਝੀ

ਘੱਗਾ ਦੇ ਨਾਬਾਲਗ਼ ਕਤਲ ਕਾਂਡ ਦੀ ਗੁੱਥੀ ਸੁਲਝੀ

ਨਾਬਾਲਗ਼ ਭੈਣ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਮੁਲਜ਼ਮਾਂ ਨੇ ਕੀਤਾ ਸੀ 12 ਸਾਲਾ ਬੱਚੇ ਦਾ ਕਤਲ

 

 

ਪੁਲਿਸ ਨੇ 12 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਬੱਚੇ ਦੀ ਲਾਸ਼ ਬੀਤੀ 15 ਜੂਨ ਨੂੰ ਪਟਿਆਲਾ ਜਿ਼ਲ੍ਹੇ ਦੇ ਘੱਗਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਘੱਗਾ `ਚ ਲਟਕਦੀ ਹੋਈ ਮਿਲੀ ਸੀ।

ਪੁਲਿਸ ਅਨੁਸਾਰ ਬੱਚਾ ਸਥਾਨਕ ਸਰਕਾਰੀ ਸਕੁਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਨੂੰ ਉਨ੍ਹਾਂ ਤਿੰਨ ਵਿਅਕਤੀਆਂ ਨੇ ਗਲ਼ਾ ਘੋਟ ਕੇ ਮਾਰਿਆ ਸੀ, ਜਿਨ੍ਹਾਂ ਨੇ ਉਸ ਦੀ ਨਾਬਾਲਗ਼ ਭੈਣ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਸੀ। ਬੱਚੇ ਨੇ ਦਰਅਸਲ ਬਲਾਤਕਾਰ ਦੀ ਉਹ ਘਿਨਾਉਣੀ ਘਟਨਾ ਵਾਪਰਦੀ ਵੇਖ ਲਈ ਸੀ।

ਪੁਲਿਸ ਨੇ ਤਿੰਨ ਮੁਲਜ਼ਮਾਂ ਕੁਲਦੀਪ ਸਿੰਘ (28), ਜੁਗਰਾਜ ਸਿੰਘ (20) ਅਤੇ ਗੁਰਜੰਟ ਸਿੰਘ (20) ਖਿ਼ਲਾਫ਼ ਸੈਕਸ਼ਨ 302 (ਕਤਲ), 376 (ਬਲਾਤਕਾਰ) ਅਤੇ 120ਬੀ (ਅਪਰਾਧਕ ਸਾਜਿ਼ਸ਼) ਅਧੀਨ  ਮਾਮਲਾ ਦਰਜ ਕਰ ਲਿਆ ਹੈ ਤੇ ਇਸ ਮਾਮਲੇ ਦੀ ਅਗਲੇਰੀ ਤਫ਼ਤੀਸ਼ ਹਾਲੇ ਜਾਰੀ ਹੈ।

ਘੱਗਾ ਪੁਲਿਸ ਥਾਣੇ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ 15 ਜੂਨ ਨੂੰ ਮੁਲਜ਼ਮਾਂ ਨੇ ਕਥਿਤ ਤੌਰ `ਤੇ ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋ ਕੇ ਬੱਚੇ ਦੀ 14 ਸਾਲਾ ਨਾਬਾਲਗ਼ ਭੈਣ ਨਾਲ ਬਲਾਤਕਾਰ ਕੀਤਾ ਸੀ। ਇਸੇ ਦੌਰਾਨ ਪਿੰਡ ਵਿੱਚ ਖੇਡਦਾ ਹੋਇਆ ਉਸ ਦਾ ਭਰਾ ਅਚਾਨਕ ਘਰ ਅੰਦਰ ਦਾਖ਼ਲ ਹੋ ਗਿਆ। ਉਹ ਆਪਣੀ ਭੈਣ ਨਾਲ ਜ਼ਬਰਦਸਤੀ ਕਰ ਰਹੇ ਵਿਅਕਤੀਆਂ ਨੂੰ ਵੇਖ ਕੇ ਘਬਰਾ ਗਿਆ ਤੇ ਉਸ ਨੇ ਰੌਲ਼ਾ ਪਾ ਦਿੱਤਾ। ਤਦ ਦੋ ਮੁਲਜ਼ਮਾਂ ਨੇ ਉਸ ਨੂੰ ਫੜ ਕੇ ਕੱਪੜੇ ਦੇ ਇੱਕ ਟੁਕੜੇ ਨਾਲ ਉਸ ਦਾ ਗਲ਼ਾ ਘੋਟ ਦਿੱਤਾ।

ਇਹ ਘਟਨਾ ਵਾਪਰਨ ਵੇਲੇ ਭੈਣ ਤੇ ਭਰਾ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ। ਸਾਰੇ ਪਰਿਵਾਰਕ ਮੈਂਬਰ ਕਿਸੇ ਮ੍ਰਿਤਕ ਦੇ ਅੰਤਿਮ ਸਸਕਾਰ ਵਿੱਚ ਗਏ ਹੋਏ ਸਨ।

ਐੱਸਐੱਚਓ ਨੇ ਦੱਸਿਆ ਕਿ ਤਦ ਮੁਲਜ਼ਮ ਬੱਚੇ ਦੀ ਲਾਸ਼ ਨੂੰ ਘੜੀਸ ਕੇ ਘਰ ਦੇ ਪਿਛਲੇ ਪਾਸੇ ਲੈ ਗਏ ਤੇ ਉੱਥੋਂ ਨੱਸਣ ਤੋਂ ਪਹਿਲਾਂ ਉਸ ਨੂੰ ਇੱਕ ਹੁੱਕ ਨਾਲ ਟੰਗ ਦਿੱਤਾ।

ਨਾਬਾਲਗ਼ ਬੱਚੀ ਇੰਨਾ ਜਿ਼ਆਦਾ ਡਰ ਗਈ ਸੀ ਕਿ ਉਸ ਨੇ ਬੁੱਧਵਾਰ ਦੀ ਸਵੇਰ ਤੱਕ ਕਿਸੇ ਨੂੰ ਇਸ ਘਟਨਾ ਬਾਰੇ ਕੁਝ ਨਾ ਦੱਸਿਆ। ਉਸ ਨੇ ਇਸ ਵਾਰਦਾਤ ਬਾਰੇ ਪਹਿਲਾਂ ਆਪਣੇ ਪਿਤਾ ਨੂੰ ਦੱਸਿਆ ਅਤੇ ਉਸ ਤੋਂ ਬਾਅਦ ਹੀ ਸਭ ਦੇ ਬਿਆਨ ਦਰਜ ਕੀਤੇ ਗਏ।

ਦਰਅਸਲ, ਬਲਾਤਕਾਰੀ ਮੁਲਜ਼ਮਾਂ ਨੇ ਬੱਚੀ ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ, ਤਾਂ ਉਹ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਖ਼ਤਮ ਕਰ ਦੇਣਗੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12-year-old killed by three rapists