ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

0 ਤੋਂ 5 ਸਾਲ ਤੱਕ ਦੇ 12186 ਪ੍ਰਵਾਸੀ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲਿਓ ਵਿਰੋਧੀ ਬੂੰਦਾਂ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਅੰਦਰ 15 ਸਤੰਬਰ ਤੋਂ 17 ਸਤੰਬਰ 2019 ਤੱਕ ਮਾਈਗ੍ਰੇਟਰੀ ਪਲੱਸ ਪੋਲਿਓ ਰਾਉਂਡ ਚਲਾਇਆ ਜਾ ਰਿਹਾ ਹੈ। 

 

ਉਨ੍ਹਾਂ ਦੱਸਿਆ ਕਿ ਇਹ ਰਾਉਂਡ ਪੋਲੀਓ ਨੂੰ ਖ਼ਤਮ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਰਾਊਂਡ ਤਹਿਤ ਖ਼ਾਸ ਤੌਰ 'ਤੇ ਬਾਹਰੋਂ ਇਥੇ ਕੰਮ ਕਰਨ ਆਏ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾ ਪਿਲਾਈਆਂ ਜਾਣਗੀਆਂ।

 

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਰਾਊਂਡ ਤਹਿਤ 0-5 ਸਾਲ ਤੱਕ ਦੇ 12186 ਬੱਚਿਆਂ ਨੂੰ ਪੋਲਿਓ ਵਿਰੋਧੀ ਬੂੰਦਾ ਪਿਲਾਈਆਂ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਮਾਈਗ੍ਰੇਰਟੀ ਪਲੱਸ ਪੋਲਿਓ ਮੁਹਿੰਮ ਤਹਿਤ ਸਿਹਤ ਸਟਾਫ਼ ਦੀਆਂ ਟੀਮਾਂ ਵੱਲੋਂ ਪ੍ਰਵਾਸੀ ਆਬਾਦੀ ਦੇ 17948 ਘਰਾਂ ਨੂੰ ਵਿਜ਼ਿਟ ਕਰਕੇ ਬੱਚਿਆਂ ਨੁੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। 

 

ਉਨ੍ਹਾਂ ਦੱਸਿਆ ਕਿ ਇਸ ਮਾਈਗ੍ਰੇਟਰੀ ਪਲੱਸ ਪੋਲੀਓ ਰਾਉਂਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 34 ਰੈਗੂਲਰ ਟੀਮਾਂ, 37 ਮੋਬਾਈਲ ਟੀਮਾਂ ਅਤੇ 13 ਸੁਪਰਵਾਈਜ਼ਰ ਲਗਾਏ ਗਏ ਹਨ।


ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਟੀਮ ਮੈਂਬਰਾਂ ਵੱਲੋਂ ਖ਼ਾਸ ਤੌਰ 'ਤੇ 135 ਭੱਠਿਆਂ, 10 ਰੇਲਵੇ ਸਟੇਸ਼ਨ, 11 ਬੱਸ ਅੱਡੇ, 35 ਟਪਰੀਵਾਸ, 6 ਉਸਾਰੀ ਅਧੀਨ ਇਮਾਰਤਾਂ, 129 ਹਾਈ ਰਿਸਕ ਏਰੀਏ ਤੋਂ ਇਲਾਵਾ ਫ਼ੈਕਟਰੀਆਂ, ਝੁੱਗੀਆਂ-ਝੋਪੜੀਆਂ, ਪੈਟਰੋਲ ਪੰਪਾਂ ਅਤੇ ਮਾਈਗ੍ਰੇਟਰੀ ਅਬਾਦੀ ਵਿਖੇ ਜਾ ਕੇ ਪ੍ਰਵਾਸੀ ਮਜ਼ਦੂਰਾਂ ਦੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12186 Migrant children from 0 to 5 years will be fed anti-polio drops