ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਕੈਂਸਰ ਦੇ 1235 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਦੱਸਿਆ ਕਿ ਜੇਕਰ ਪਹਿਲੇ ਪੜਾਅ ਵਿੱਚ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਸਾਲ 'ਵਿਸ਼ਵ ਕੈਂਸਰ ਦਿਵਸ' ਦਾ ਵਿਸ਼ਾ ਵੀ '“ਮੈਂ ਹਾਂ ਅਤੇ ਮੈਂ ਕਰਾਂਗਾ' ਰੱਖਿਆ ਗਿਆਤਾਂ ਜੋ ਕੈਂਸਰ ਵਿਰੁੱਧ ਲੜਨ ਦੇ ਮਹੱਤਵ ਨੂੰ ਉਜਾਗਰ ਕੀਤਾ ਜਾ ਸਕੇ

 

ਦਰਅਸਲ, ਸੂਬੇ ਦੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਕੈਂਸਰ ਦੀ ਰੋਕਥਾਮ, ਖੋਜ ਅਤੇ ਇਲਾਜ ਨੂੰ ਉਤਸ਼ਾਹਤ ਕਰਨ ਲਈ, ਰਾਜ ਦੇ ਸਾਰੇ ਸਰਕਾਰੀ ਸਿਹਤ ਅਦਾਰਿਆਂ ਵਿੱਚ 'ਵਿਸ਼ਵ ਕੈਂਸਰ ਦਿਵਸ' ਮਨਾਇਆ ਗਿਆ

 

ਇਸ ਮੌਕੇ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਾਰੇ ਜ਼ਿਲਿਆਂ ਦੀਆਂ ਸਿਹਤ ਸੰਸਥਾਂਵਾਂ ਵਿਖੇ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਹਨ ਤਾਂ ਜੋ ਲੋਕਾਂ ਨੂੰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਸਕੇ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ਯੋਜਨਾ ਤਹਿਤ ਹਰੇਕ ਮਰੀਜ਼ ਨੂੰ 1.50 ਲੱਖ (ਇਕ ਲੱਖ ਪੰਜਾਹ ਹਜ਼ਾਰ) ਦੀ ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ

 

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਕੈਂਸਰ ਦੇ 1235 ਮਰੀਜ਼ਾਂ ਵਿਚ ਕੈਂਸਰ ਦੀ ਬਿਮਾਰੀ ਪਾਈ  ਗਈ , ਜਿਨ੍ਹਾਂ ਵਿੱਚੋਂ ਓਰਲ ਕੈਂਸਰ ਦੇ 373, ਬ੍ਰੈਸਟ ਕੈਂਸਰ ਲਈ 427 ਅਤੇ ਸਰਵਾਈਕਲ ਕੈਂਸਰ ਦੇ 435 ਮਾਮਲੇ ਸਾਹਮਣੇ ਆਏ

 

ਉਨ੍ਹਾਂ ਅੱਗੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੀ ਆਬਾਦੀ .ਐਨ.ਐਮਜ਼ ਦੁਆਰਾ 3 ਕਿਸਮ ਦੇ ਕੈਂਸਰ ਜਿਵੇਂ ਓਰਲ, ਬ੍ਰੈਸਟ ਅਤੇ ਸਰਵਾਈਕਲ ਲਈ ਜਾਂਚ ਕੀਤੀ ਜਾ ਰਹੀ ਹੈ ਕੈਂਸਰਾਂ ਦੀ ਛੇਤੀ ਪਛਾਣ ਲਈ ਲਗਭਗ 4200 .ਐਨ.ਐਮ ਅਤੇ 18000 ਤੋਂ ਵੱਧ ਹੋਰ ਪੈਰਾ- ਮੈਡੀਕਲ ਸਟਾਫ ਨੂੰ ਇਨ੍ਹਾਂ ਮਰੀਜ਼ਾਂ ਦੀ ਪਛਾਣ  ਕਰਨ ਲਈ  ਸਿਖਲਾਈ ਦਿੱਤੀ ਜਾ ਰਹੀ ਹੈ ਸਕ੍ਰੀਨਿੰਗ ਦੌਰਾਨ ਪਾਏ ਗਏ ਸ਼ੱਕੀ ਮਾਮਲਿਆਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ

 

. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 'ਸਰਬੱਤ ਸਹਿਤ ਬੀਮਾ ਯੋਜਨਾ' ਕੈਂਸਰ ਦੇ ਮਰੀਜਾਂ ਲਈ ਵਰਦਾਨ ਸਿੱਧ ਹੋਈ ਹੈ, ਜਿਸ ਤਹਿਤ ਸੂਚੀਬੱਧ ਹਸਪਤਾਲਾਂ ਵਿੱਚ 2183 ਅਜਿਹੇ ਮਰੀਜ਼ਾਂ ਨੂੰ ਟਰਸ਼ਰੀ ਸਿਹਤ ਸੇਵਾਵਾਂ ਪ੍ਰਾਪਤ ਹੋਈਆਂ ਉਨ੍ਹਾਂ ਕਿਹਾ ਕਿ ਹੁਣ ਤੱਕ 60872 ਕੈਂਸਰ ਮਰੀਜ਼ਾਂ ਨੂੰ 793 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1235 new cancer cases came out in Punjab