ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

12ਵੀਂ ਦਾ ਨਤੀਜਾ : ਵਿਗਿਆਨੀ ਬਣਨਾ ਚਾਹੁੰਦੀ ਹੈ ਮੁਸਕਾਨ

ਮੁਸਕਾਨ ਨੂੰ ਮਿਠਾਈ ਖਿਵਾਉਂਦੇ ਹੋਏ ਉਸਦੇ ਪਿਤਾ ਸਤੀਸ਼ ਸੋਨੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਵਿਚ ਸਾਇੰਸ ਗਰੁੱਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮੁਸਕਾਨ ਸੋਨੀ ਹੁਣ ਵਿਗਿਆਨੀ ਬਣਨ ਦੀ ਤਿਆਰੀ ਵਿਚ ਜੁੱਟੇਗੀ। ਮੁਸਕਾਨ ਸੋਨੀ ਦੇ ਪਿਤਾ ਸਤੀਸ਼ ਸੋਨੀ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਹਮੇਸ਼ਾ ਹੀ ਸੁਪਨਾ ਰਿਹਾ ਹੈ ਕਿ ਉਹ ਇਕ ਵਿਗਿਆਨੀ ਬਣੇ।

 

ਉਨ੍ਹਾਂ ਦੱਸਿਆ ਕਿ ਇਕ ਦੁਕਾਨ ਉਤੇ ਸੈਲਜਮੈਨ ਹਨ, ਆਰਥਿਕ ਤੰਗੀਆਂ ਦੇ ਬਾਵਜੂਦ ਉਨ੍ਹਾਂ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਲਈ ਉਸ ਨੂੰ ਪੜ੍ਹਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਨ੍ਹਾਂ ਦੀ ਧੀ ਨੇ ਪੰਜਾਬ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। 

 

ਮੁਸਕਾਨ ਨੇ ਕਿਹਾ ਕਿ ਉਹ ਇਕ ਵਿਗਿਆਨੀ ਬਣਨਾ ਚਾਹੁੰਦੀ ਹੈ।  ਜ਼ਿਕਰਯੋਗ ਹੈ ਕਿ ਮੁਸਕਾਨ ਨੇ ਸਾਇੰਸ ਗਰੁੱਪ ਵਿਚੋਂ 450 ਨੰਬਰਾਂ ਵਿਚੋਂ 445 ਨੰਬਰ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਪਹਿਲਾਂ ਸਥਾਨ ਬਣਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 12th result: Scientists want to be muskan