ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲ ਤਖ਼ਤ ਸਾਹਿਬ ਜੱਥੇਦਾਰ ਦੀ ਅਗਵਾਈ ਹੇਠ 13 ਮੈਂਬਰੀ ਸਿੱਖ ਜੱਥਾ ਨਨਕਾਣਾ ਸਾਹਿਬ ਪੁੱਜਾ

ਅਕਾਲ ਤਖ਼ਤ ਸਾਹਿਬ ਜੱਥੇਦਾਰ ਦੀ ਅਗਵਾਈ ਹੇਠ 13 ਮੈਂਬਰੀ ਸਿੱਖ ਜੱਥਾ ਨਨਕਾਣਾ ਸਾਹਿਬ ਪੁੱਜਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ 13–ਮੈਂਬਰੀ ਸਿੱਖ ਜੱਥਾ ਅੱਜ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ। ਇਹ ਜੱਥਾ ਆਉਂਦੀ 21 ਫ਼ਰਵਰੀ ਨੂੰ ਨਨਕਾਣਾ ਸਾਹਿਬ ਸਾਕਾ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ ਬਰਸੀ ਮੌਕੇ ਪੁੱਜ ਰਿਹਾ ਹੈ।

 

 

ਪਾਕਿਸਤਾਨ ਰਵਾਨਗੀ ਤੋਂ ਪਹਿਲਾਂ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ 21 ਫ਼ਰਵਰੀ, 1921 ਨੂੰ 260 ਸਿੰਘਾਂ–ਸਿੰਘਣੀਆਂ ਨੇ ਸ਼ਹਾਦਤ ਪਾਈ ਸੀ।

 

 

ਇਹ ਸ਼ਹੀਦੀ ਦਿਹਾੜਾ ਹਰ ਸਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਵੱਲੋਂ ਸਿੱਖ ਸੰਗਤ ਦੀ ਮਦਦ ਨਾਲ ਮਨਾਇਆ ਜਾਂਦਾ ਹੈ।

 

 

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਕਾ ਨਨਕਾਣਾ ਸਾਹਿਬ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਰੋਹ ’ਚ ਸ਼ਾਮਲ ਹੋਣ ਲਈ ਉਹ ਤੇ 12 ਹੋਰ ਸਿੱਖ ਪਾਕਿਸਤਾਨ ਜਾ ਰਹੇ ਹਨ। ਕੁਝ ਹੋਰ ਸਿੱਖ ਭਲਕੇ ਦਿੱਲੀ ਤੋਂ ਵੀ ਪੁੱਜ ਰਹੇ ਹਨ। ਉਹ ਕੱਲ੍ਹ ਹੀ ਪਾਕਿਸਤਾਨ ਪੁੱਜਣਗੇ।

 

 

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿੱਖ ਜੱਥਾ ਅੱਜ ਅਟਾਰੀ–ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਗਿਆ।

 

 

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਦੇ ‘ਇਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ’ (ETPB) ਨੇ ਸ਼ਹੀਦੀ ਦਿਵਸ ਨਾਲ ਸਬੰਧਤ ਸਮਾਰੋਹ ਲਈ ਜੱਥੇਦਾਰ ਨੂੰ ਸੱਦਾ ਭੇਜਿਆ ਸੀ। ਜੱਥੇਦਾਰ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਹੋਰ ਗੁਰਦੁਆਰਾ ਸਾਹਿਬਾਨ ਦੇ ਵੀ ਦਰਸ਼ਨ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 Member Sikh Jatha reaches Nankana Sahib Akal Takht sahib Jathedar leading