ਤਸਵੀਰ: ਗੁਰਪ੍ਰੀਤ ਸਿੰਘ, ਹਿੰਦੁਸਤਾਨ ਟਾਈਮਜ਼ – ਲੁਧਿਆਣਾ
ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਪ੍ਰਵਾਨ ਕਰਦਿਆਂ ਭਾਰਤ ਦੇ ਰੇਲ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਲਈ 14 ਖ਼ਾਸ ਅੰਤਰ–ਰਾਜੀ ਤੇ ਲੰਮੀ ਦੂਰੀ ਦੀਆਂ ਰੇਲ–ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਵਾਰ ਦੇ ਇਤਿਹਾਸਕ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਦੇਸ਼–ਵਿਦੇਸ਼ ਤੋਂ ਪੁੱਛਣ ਦੀ ਉਮੀਦ ਹੈ।
ਇਹ ਵਿਸ਼ੇਸ਼ ਰੇਲ–ਗੱਡੀਆਂ 1 ਨਵੰਬਰ, 2019 ਤੋਂ ਚੱਲਣ ਲੱਗ ਪੈਣਗੀਆਂ। ਇਸ ਵਾਰ ਦਾ ਪ੍ਰਕਾਸ਼ ਪੁਰਬ ਮੰਗਲਵਾਰ, 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।
ਇਹ ਸਪੈਸ਼ਲ ਰੇਲਾਂ ਤੇ ਐਕਸਪ੍ਰੈੱਸ ਰੇਲ–ਗੱਡੀਆਂ ਨਾਂਦੇੜ ਤੇ ਪਟਨਾ ਸਾਹਿਬ ਤੱਕ ਤੋਂ ਵੀ ਸਿੱਧੀਆਂ ਪੰਜਾਬ ਪੁੱਜਣਗੀਆਂ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਜੋੜਨ ਲਈ ਇੱਕ ਸਪੈਸ਼ਲ ਰੇਲ–ਗੱਡੀ ਚਲਾਉਣ ਦੀ ਪੰਜਾਬ ਸਰਕਾਰ ਦੀ ਪੇਸ਼ਕਸ਼ ਵੀ ਪ੍ਰਵਾਨ ਕੀਤੀ ਸੀ।
ਉੱਧਰ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਪੂਰੇ ਜ਼ੋਰ–ਸ਼ੋਰ ਨਾਲ ਚੱਲ ਰਿਹਾ ਹੈ; ਜੋ ਨਵੰਬਰ ਦੇ ਮੁੱਖ ਸਮਾਰੋਹ ਤੋਂ ਪਹਿਲਾਂ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਲਈ ਇੱਕ ਡੀਜਲ਼ ਮਲਟੀਪਲ ਯੂਨਿਟ (DEMU) ਰੇਲ–ਗੱਡੀ ਵੀ 1 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ 60 ਵਾਰ ਚੱਲੇਗੀ। ਅੰਮ੍ਰਿਤਸਰ ਤੋਂ ਇਹ ਰੇਲ–ਗੱਡੀ ਸਵੇਰੇ 9:10 ਵਜੇ ਚੱਲ ਕੇ ਬਾਅਦ ਦੁਪਹਿਰ 2:30 ਵਜੇ ਡੇਰਾ ਬਾਬਾ ਨਾਨਕ ਪੁੱਜਿਆ ਕਰੇਗੀ। ਇੰਝ ਹੀ ਇਸੇ ਸਮੇਂ ਦੌਰਾਨ ਫ਼ਿਰੋਜ਼ਪੁਰ–ਪਟਨਾ ਐਕਸਪ੍ਰੈੱਸ ਰੇਲ–ਗੱਡੀ ਵੀ ਤਿੰਨ ਵਾਰ ਚੱਲੇਗੀ; ਜੋ 6 ਨਵੰਬਰ, 10 ਤੇ 16 ਨਵੰਬਰ ਨੂੰ ਚੱਲੇਗੀ ਤੇ ਵਾਪਸੀ ਲਈ ਇਹ ਫ਼ਿਰੋਜ਼ਪੁਰ ਤੋਂ 5 ਨਵੰਬਰ, 9 ਤੇ 14 ਨਵੰਬਰ ਨੂੰ ਰਵਾਨਾ ਹੋਵੇਗੀ।
ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਨੇ ਅੱਜ ਦਾਖਾ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਚੋਣ ਅਧਿਕਾਰੀ ਤੇ ਲੁਧਿਆਣਾ ਦੇ ਐੱਸਡੀਐੱਮ ਦਫ਼ਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।