ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਪੁਲਿਸ ਨੰਗਲ ਵੱਲੋਂ ਫੜੇ 14 ਚੋਰ ਨਿਆਂਇਕ ਹਿਰਾਸਤ ’ਚ

ਰੇਲਵੇ ਪੁਲਿਸ ਨੰਗਲ ਵੱਲੋਂ ਫੜੇ 14 ਚੋਰ ਨਿਆਂਇਕ ਹਿਰਾਸਤ ’ਚ

ਰੇਲਵੇ ਪੁਲਿਸ ਨੰਗਲ ਵੱਲੋਂ ਫੜੇ 14 ਚੋਰ ਇਸ ਵੇਲੇ ਨਿਆਂਇਕ ਹਿਰਾਸਤ ’ਚ ਹਨ। ਰੇਲਵੇ ਪੁਲਿਸ ਨੰਗਲ ਦੇ ਮੁਖੀ ਐਸ.ਐਚ. ਇੰਦਰਕਾਂਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਪੁਲਿਸ ਨੰਗਲ ਕਿ ਬੀਤੇ ਸਾਲ ਨਵੰਬਰ ਮਹੀਨੇ ਵਿੱਚ 3 ਲੱਖ ਦੀ ਲਾਗਤ ਦੀਆਂ 65 ਬੈਟਰੀਆਂ ਚੋਰਾਂ ਵੱਲੋਂ ਚੋਰੀ ਕੀਤੀਆਂ ਗਈਆਂ ਸਨ।

 

 

ਉਸ ਤੋਂ ਬਾਅਦ ਰੇਲਵੇ ਪੁਲਿਸ ਦੇ ਸੀਨੀਅਰ ਕਮਾਂਡੈਂਟ ਚੌਕਾ ਰਘੁਵੀਰ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ ਸੀ ਜਿਸ ਵਿੱਚ ਮੇਰੇ ਸਮੇਤ ਇੰਸਪੈਕਟਰ ਨਵੀਨ ਅਤੇ ਸਬ ਇੰਸਪੈਕਟਰ ਅਨਿਲ ਕੁਮਾਰ ਆਦਿ ਸ਼ਾਮਲ ਸਨ।

 

 

ਉਨਾਂ ਕਿਹਾ ਕਿ ਇਸ ਟੀਮ ਵੱਲੋਂ 31 ਦਸੰਬਰ 2019 ਨੂੰ ਪਹਿਲੀ ਵਾਰ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਦੀ ਨਿਸ਼ਾਨਦੇਹੀ ਤੋਂ ਚੰਡੀਗੜ੍ਹ ਦੇ ਇੱਕ ਕਬਾੜੀਆ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੀ ਨਿਸ਼ਾਨਦੇਹੀ ਤੇ ਹੀ ਉਸਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੀਤੇ ਕੱਲ੍ਹ 6 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤਰਾਂ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਇੱਕ ਵਿਅਕਤੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਉਨਾਂ ਕਿਹਾ ਕਿ ਪੁਲਿਸ ਵੱਲੋਂ ਫੜੇ ਗਏ ਇਨਾਂ 6 ਜਣਿਆਂ ਨੂੰ ਸੀ ਜੇ ਐਮ ਰੂਪਨਗਰ ਦੀ ਅਦਾਲਤ ' ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਉਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 thieves in Judicial remand those were arrested by Railway Police Nangal