ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਮੂਲ ਦੇ 14 ਨੌਜਵਾਨ ਯੂਕੇ ਤੋਂ ਪਹਿਲੀ ਵਾਰ 7 ਅਗਸਤ ਨੂੰ ਪੰਜਾਬ ਪੁੱਜਣਗੇ

ਪੰਜਾਬੀ ਮੂਲ ਦੇ 14 ਨੌਜਵਾਨ ਯੂਕੇ ਤੋਂ ਪਹਿਲੀ ਵਾਰ 7 ਅਗਸਤ ਨੂੰ ਪੰਜਾਬ ਪੁੱਜਣਗੇ

ਪੰਜਾਬ ਸਰਕਾਰ ਦਾ ਪ੍ਰੋਗਰਾਮ ‘ਆਪਣੀਆਂ ਜੜ੍ਹਾਂ ਨਾਲ ਜੁੜੋ` ਕੁਝ ਵਿਲੱਖਣ ਰਹਿਣ ਦੀ ਆਸ ਹੈ। ਇਸ ਪ੍ਰੋਗਰਾਮ ਅਧੀਨ ਇੰਗਲੈਂਡ `ਚ ਵਸਦੇ ਪੰਜਾਬੀ ਮੂਲ ਦੇ 14 ਨੌਜਵਾਨ ਪਹਿਲੀ ਵਾਰ ਪੰਜਾਬ ਆਉਣਗੇ। ਪਹਿਲਾ ਬੈਚ 7 ਤੋਂ 16 ਅਗਸਤ ਤੱਕ ਪੰਜਾਬ ਦੇ ਦੌਰੇ `ਤੇ ਆ ਰਿਹਾ ਹੈ। ਇਸ ਵਿੱਚ 16 ਤੋਂ 22 ਸਾਲ ਤੱਕ ਦੀ ਉਮਰ ਦੇ ਅੱਠ ਲੜਕੇ ਤੇ ਛੇ ਲੜਕੀਆਂ ਸ਼ਾਮਲ ਹਨ।


ਇਹ ਨੌਜਵਾਨ ਜਲੰਧਰ, ਨਵਾਂਸ਼ਹਿਰ, ਮੋਹਾਲੀ, ਪਟਿਆਲਾ, ਲੁਧਿਆਣਾ ਤੇ ਫ਼ਰੀਦਕੋਟ ਜਿ਼ਲ੍ਹਿਆਂ `ਚ ਪੈਂਦੇ ਆਪਣੇ ਪੁਰਖਿਆਂ ਦੇ ਜੱਦੀ ਪਿੰਡਾਂ ਤੇ ਸ਼ਹਿਰਾਂ `ਚ ਵੀ ਜਾਣਗੇ, ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਮਾਪਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਨੂੰ ਵੀ ਮਿਲਣਗੇ। ਇਸ ਤੋਂ ਇਲਾਵਾ ਇਹ ਨੌਜਵਾਨ 15 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਆਜ਼ਾਦੀ ਸਮਾਰੋਹ `ਚ ਵੀ ਭਾਗ ਲੈਣਗੇ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਪ੍ਰੋਗਰਾਮ ਸਫ਼ਲ ਬਣਾਉਣ ਲਈ ਹਰ ਸੰਭਵ ਜਤਨ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੋਈ ਹੈ।


ਇਨ੍ਹਾਂ ਨੌਜਵਾਨਾਂ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰਤੇ ਰਾਮ ਤੀਰਥ, ਜੱਲ੍ਹਿਆਂਵਾਲਾ ਬਾਗ਼, ਜੰਗੀ ਯਾਦਗਾਰ, ਅਟਾਰੀ-ਵਾਹਗਾ ਸਰਹੱਦ, ਗੋਬਿੰਦਗੜ੍ਹ ਕਿਲ੍ਹੇ, ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਵਿਧਾਨ ਸਭਾ, ਰੋਕ ਗਾਰਡਨ, ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੇ ਪੰਜਾਬੀ ਯੂਨੀਵਰਸਿਟੀ `ਚ ਵੀ ਜਾਣ ਦਾ ਪ੍ਰੋਗਰਾਮ ਹੈ।


ਉਹ ਨਵਾਂਸ਼ਹਿਰ ਜਿ਼ਲ੍ਹੇ `ਚ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਵੀ ਵੇਖਣ ਜਾਣਗੇ ਅਤੇ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਵੀ ਟੇਕਣਗੇ ਅਤੇ ਖ਼ਾਲਸਾ ਵਿਰਾਸਤੀ ਕੰਪਲੈਕਸ ਵੀ ਵੇਖਣਗੇ। ਉਹ ਲੁਧਿਆਣਾ ਦੀਆਂ ਸਨਅਤੀ ਇਕਾਈਆਂ ਦਾ ਦੌਰਾ ਵੀ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 UK youth of Punjabi origin will reach Punjab for first time