ਜ਼ਿਲ੍ਹਾ ਪੁਲਿਸ ਫ਼ਾਜ਼ਿਲਕਾ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸੱਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਗਠਿਤ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵੰਤ ਸਿੰਘ ਉਰਫ਼ ਬਾਬਾ ਪੁੱਤਰ ਠਾਕਰ ਸਿੰਘ ਵਾਸੀ ਮੁਕਤਸਰ ਸਾਹਿਬ ਅਤੇ ਰਾਜੀਵ ਕੁਮਾਰ ਪੁੱਤਰ ਇੰਦਰ ਸੈਨ ਵਾਸੀ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਨੇ ਕੁਝ ਵਿਅਕਤੀਆਂ ਅਤੇ ਮਾੜੇ ਅਨਸਰਾਂ ਨਾਲ ਮਿਲ ਕੇ ਇੱਕ ਗਰੋਹ ਤਿਆਰ ਕੀਤਾ ਹੈ, ਜਿਸ ਦਾ ਮੁਖੀ ਮੁਹੰਮਦ ਸ਼ਕੀਲ ਵਾਸੀ ਗਾਜ਼ੀਆਬਾਦ (ਯੂ.ਪੀ.) ਹੈ।
ਇਹ ਦੂਜੇ ਸੂਬਿਆਂ ਤੋਂ ਗੱਡੀਆਂ ਚੋਰੀ ਕਰਕੇ ਇਨ੍ਹਾਂ ਗੱਡੀਆਂ ਦੇ ਇੰਜਣ ਅਤੇ ਚੈਸੀ ਨੰਬਰ ਪੰਚ ਕਰਕੇ ਅਤੇ ਡੀ.ਟੀ.ਓ ਦਫਤਰ ਦੇ ਕਲਰਕਾਂ ਅਤੇ ਉਨ੍ਹਾਂ ਵੱਲੋਂ ਰੱਖੇ ਹੋਏ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਗੱਡੀਆਂ ਦੇ ਨੰਬਰ ਆਨ-ਲਾਈਨ ਕਰਕੇ ਜਾਅਲੀ ਰਜਿਸਟਰੇਸ਼ਨ ਕਾਪੀਆਂ ਬਣਾ ਕੇ ਅਸਲ ਮੁੱਲ ਤੇ ਭੋਲੇ ਭਾਲੇ ਲੋਕਾਂ ਨੂੰ ਸਹੀ ਗੱਡੀਆਂ ਦੱਸ ਕੇ ਵੇਚ ਦਿੰਦੇ ਹਨ।
ਜਿਸ ਤਹਿਤ ਸੀ.ਆਈ.ਏ. ਫਾਜ਼ਿਲਕਾ ਵੱਲੋਂ ਮੁਕੱਦਮਾ ਦਰਜ ਕਰਵਾ ਕੇ ਇਸ ਟੀਮ ਵੱਲੋਂ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਉਕਤ ਗਰੋਹ ਦੇ ਦੋ ਮੈਬਰਾਂ ਬਲਵੰਤ ਸਿੰਘ ਅਤੇ ਰਾਜੀਵ ਕੁਮਾਰ ਨੂੰ ਪਿਛਲੀ ਰਾਤ ਚੋਰੀ ਦੀ ਇਨੋਵਾ ਗੱਡੀ ਸਮੇਤ ਸ਼ਤੀਰ ਵਾਲਾ ਮੋੜ ਤੋਂ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਫਰਦ ਇੰਕਸ਼ਾਫ ਪਰ ਹੁਣ ਤੱਕ 15 ਗੱਡੀਆਂ ਬਰਾਮਦ ਕੀਤੀਆਂ ਹਨ।
ਦੋਸ਼ੀਆਂ ਪਾਸੋ 1 ਫਾਰਚੂਨਰ, 3 ਇਨੋਵਾ, 5 ਬਰੀਜ਼ਾ, 4 ਸਵਿਫਟ ਡਿਜ਼ਾਇਰ , 1 ਮਹਿੰਦਰਾ ਬੋਲੈਰੋ, 1 ਘੋੜਾ ਟਰਾਲਾ ਬਰਾਮਦ ਕੀਤੀ ਗਿਆ ਹੈ। ਬਰਾਮਦ ਗੱਡੀਆਂ ਦੀ ਕੀਮਤ ਕਰੀਬ 1.25 ਕਰੋੜ ਰੁਪਏ ਬਣਦੀ ਹੈ। ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
3 Attachments