ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਘੱਟ ਉਮਰ ’ਚ ਹੀ ਬਣਨ ਲੱਗੇ ਪੰਜਾਬੀ ਨੌਜਵਾਨ ਨਸ਼ੇੜੀ

​​​​​​​ਘੱਟ ਉਮਰ ’ਚ ਹੀ ਬਣਨ ਲੱਗੇ ਪੰਜਾਬੀ ਨੌਜਵਾਨ ਨਸ਼ੇੜੀ

ਉੱਤਰੀ ਭਾਰਤ ਦੇ ਸੂਬਿਆਂ ਵਿੱਚੋਂ ਚਾਰ ਵਿੱਚੋਂ ਤਿੰਨ (ਭਾਵ 75 ਫ਼ੀ ਸਦੀ) ਨਸ਼ੇੜੀ 20 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਇੰਕਸ਼ਾਫ਼ ‘ਸੈਂਟਰ ਫ਼ਾਰ ਰੀਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ’ (CRRID – ਕ੍ਰਿੱਡ) ਵੱਲੋਂ ਕੀਤੇ ਇੱਕ ਖੋਜ–ਅਧਿਐਨ ਵਿੱਚ ਕੀਤਾ ਗਿਆ ਹੈ।

 

 

ਇਸ ਅਧਿਐਨ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ–ਕਸ਼ਮੀਰ ਦੇ 16 ਜ਼ਿਲ੍ਹੇ ਸ਼ਾਮਲ ਕੀਤੇ ਗਏ ਸਨ। ਅਧਿਐਨ ਦੌਰਾਨ ਇਹ ਪਾਇਆ ਗਿਆ ਕਿ ਇਨ੍ਹਾਂ ਪੰਜ ਸੂਬਿਆਂ ਦੇ 65 ਫ਼ੀ ਸਦੀ ਨਸ਼ੇੜੀ 15 ਤੋਂ 20 ਸਾਲ ਦੀ ਉਮਰ ਦੇ ਵਿਚਕਾਰ ਕਿਸੇ ਵੀ ਸਮੇਂ ਨਸ਼ੇ ਦੀ ਲਤ ਦੇ ਸ਼ਿਕਾਰ ਹੋ ਜਾਂਦੇ ਹਨ। ਅੱਗੇ ਇਨ੍ਹਾਂ ’ਚੋਂ 10 ਫ਼ੀ ਸਦੀ ਨੌਜਵਾਨ ਅਜਿਹੇ ਵੀ ਹਨ, ਜਿਹੜੇ 14 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਨਸ਼ੇ ਦਾ ਸੁਆਦ ਚਖ ਲੈਂਦੇ ਹਨ।

 

 

18 ਫ਼ੀ ਸਦੀ ਨੌਜਵਾਨਾਂ ਦਾ ਇੱਕ ਹੋਰ ਗੁੱਟ ਜੋ 21 ਤੋਂ 25 ਸਾਲਾਂ ਦੀ ਉਮਰ ਵਿੱਚ ਜਾ ਕੇ ਪਹਿਲੀ ਵਾਰ ਨਸ਼ਾ ਕਰਦਾ ਹੈ ਤੇ ਫਿਰ ਉਸ ਨੂੰ ਉਸ ਦੀ ਲਤ ਲੱਗ ਜਾਂਦੇ ਹਨ।

 

 

ਨਸ਼ਿਆਂ ਦੀ ਲਤ ਦਿਹਾਤੀ ਇਲਾਕਿਆਂ ਵਿੱਚ ਜ਼ਿਆਦਾ ਲੱਗ ਰਹੀ ਹੈ। ਫ਼ਰਵਰੀ 2017 ਤੋਂ ਲੈ ਕੇ ਜੁਲਾਈ 2019 ਤੱਕ ਦੌਰਾਨ 2,706 ਨਸ਼ੇੜੀਆਂ ਦਾ ਸਰਵੇਖਣ ਕੀਤਾ ਗਿਆ ਤੇ ਉਨ੍ਹਾਂ ਵਿੱਚੋਂ 54 ਫ਼ੀ ਸਦੀ ਦਿਹਾਤੀ ਇਲਾਕਿਆਂ ਦੇ ਜੰਮਪਲ਼ ਸਨ। ਉਨ੍ਹਾਂ ਵਿੱਚੋਂ ਵੀ ਬਹੁਤੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਹੋਏ ਹਨ ਤੇ ਜਾਂ ਮਜ਼ਦੂਰ ਹਨ।

 

 

46 ਫ਼ੀ ਸਦੀ ਨਸ਼ੇੜੀ ਸ਼ਹਿਰੀ ਇਲਾਕਿਆਂ ਵਿੱਚ ਹਨ। 60 ਤੋਂ 75 ਫ਼ੀ ਸਦੀ ਨਸ਼ੇੜੀ ਜਨਰਲ ਵਰਗ ਦੀਆਂ ਜਾਤਾਂ ਨਾਲ ਸਬੰਧਤ ਹਨ। ਪੰਜਾਬ ਵਿੱਚ ਨਸ਼ਿਆਂ ਦੀ ਲਤ ਲੱਗਣ ਦਾ ਵੱਡਾ ਕਾਰਨ ਇੱਕ ਤਾਂ ਖੇਤੀਬਾੜੀ ਦਾ ਸੰਕਟ ਤੇ ਦੂਜੇ ਬੇਰੁਜ਼ਗਾਰੀ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 to 20 year old Punjabi youth are adopting drugs