ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ’ਚ 16 ਸਾਲਾ ਲੜਕੇ ਦਾ ਗਲ਼ਾ ਘੁੱਟ ਕੇ ਕਤਲ

ਬਠਿੰਡਾ ’ਚ 16 ਸਾਲਾ ਲੜਕੇ ਦਾ ਗਲ਼ਾ ਘੁੱਟ ਕੇ ਕਤਲ

ਬਠਿੰਡਾ ਦੇ ਬੱਲਾ ਰਾਮ ਨਗਰ ਇਲਾਕੇ ’ਚ 16 ਸਾਲਾਂ ਦੇ ਇੱਕ ਲੜਕੇ ਦਾ ਕਤਲ ਹੋ ਗਿਆ ਹੈ। ਉਸ ਦੀ ਲਾਸ਼ ਉਸ ਦੇ ਆਪਣੇ ਘਰ ’ਚੋਂ ਹੀ ਬਰਾਮਦ ਹੋਈ ਹੈ। ਕਾਤਲ ਨੇ ਇਸ ਨੌਜਵਾਨ ਦੀ ਜਾਨ ਗਲ਼ਾ ਘੁੱਟ ਕੇ ਲਈ।

 

 

ਮ੍ਰਿਤਕ ਲੜਕੇ ਦੀ ਸ਼ਨਾਖ਼ਤ ਹਰੀਓਮ ਵਜੋਂ ਹੋਈ ਹੈ। ਥਰਮਲ ਪੁਲਿਸ ਸਟੇਸ਼ਨ ’ਚ ਧਾਰਾ–302 ਅਧੀਨ ਮਾਮਲਾ ਦਰਜ ਕਰ ਕੇ ਤਹਿਕੀਕਾਤ ਅਰੰਭ ਕਰ ਦਿੱਤੀ ਗਈ ਹੈ।

 

 

ਐੱਸਐੱਚ ਅਤੇ ਥਰਮਲ ਪੁਲਿਸ ਥਾਣੇ ਦੇ ਸਬ–ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰੀਓਮ ਦੇ ਪਿਤਾ ਸਤੀਸ਼ ਕੁਮਾਰ ਨੇ ਘਰ ਦੇ ਸਾਹਮਣੇ ਵਾਲੇ ਹਿੱਸੇ ’ਚ ਮਿਠਾਈਆਂ ਦੀ ਦੁਕਾਨ ਹੈ। ਇਸ ਘਰ ਵਿੱਚ ਸਤੀਸ਼ ਕੁਮਾਰ, ਉਨ੍ਹਾਂ ਦੀ ਮਾਂ (ਲੜਕੇ ਦੀ ਦਾਦੀ) ਅਤੇ ਹਰੀਓਮ ਹੀ ਰਹਿ ਰਹੇ ਹਨ।

 

 

ਹਰੀਓਮ ਦੀ ਮਾਂ ਕਿਸੇ ਪਰਿਵਾਰਕ ਝਗੜੇ ਕਾਰਨ ਇਸ ਵੇਲੇ ਦਿੱਲੀ ’ਚ ਹੈ। SHO ਨੇ ਦੱਸਿਆ ਕਿ ਮ੍ਰਿਤਕ ਦੀ ਦਾਦੀ ਰਾਤੀਂ ਕਿਸੇ ਧਾਰਮਿਕ ਸਮਾਰੋਹ ’ਚ ਸ਼ਿਰਕਤ ਕਰਨ ਲਈ ਗਈ ਸੀ ਤੇ ਉਹ ਸਵੇਰੇ ਪਰਤੀ। ਤਦ ਉਨ੍ਹਾਂ ਹੀ ਵੇਖਿਆ ਹਰੀਓਮ ਬਿਸਤਰੇ ਉੱਤੇ ਮ੍ਰਿਤਕ ਹਾਲਤ ’ਚ ਪਿਆ ਹੈ।

 

 

ਤਦ ਸਤੀਸ਼ ਕੁਮਾਰ ਘਰ ’ਚ ਨਹੀਂ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 year old boy strangulated to death in Bathinda