ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਦਾ ਕੋਈ ਵੀ ਸ਼ੱਕੀ ਵਿਅਕਤੀ ਲਾਪਤਾ ਜਾਂ ਫਰਾਰ ਨਹੀਂ : ਬਲਬੀਰ ਸਿੱਧੂ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕੋਈ ਵੀ ਮਰੀਜ਼ ਲਾਪਤਾ ਜਾਂ ਫਰਾਰ ਨਹੀਂ ਹੋਇਆ। ਉਨ੍ਹਾਂ ਨੇ ਮੀਡੀਆ ਰਿਪੋਰਟਾਂ ਨੂੰ ਗ਼ੈਰ-ਜ਼ਿੰਮੇਵਾਰਾਨਾ ਅਤੇ ਗ਼ਲਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ।

 

ਸ੍ਰੀ ਸਿੱਧੂ ਨੇ ਕਿਹਾ ਕਿ 167 ਲਾਪਤਾ ਵਿਅਕਤੀ ਜਿਨ੍ਹਾਂ ਦਾ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਜ਼ਿਕਰ ਕੀਤਾ ਗਿਆ ਸੀ, ਕੋਵਿਡ-19 ਦੇ ਸ਼ੱਕੀ ਕੇਸ ਨਹੀਂ ਸਨ ਪਰ ਇਨ੍ਹਾਂ ਵਿੱਚ ਵਿਦੇਸ਼ੀ ਦੌਰਾ ਕਰਨ ਵਾਲੇ ਕੁਝ ਲੋਕ ਸਨ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਰਾਬਤਾ ਕਰਨ ਦੇ ਅਧੂਰੇ ਵੇਰਵੇ ਸਾਂਝੇ ਕਰਨ ਕਰਕੇ ਲੱਭਿਆ ਨਹੀਂ ਜਾ ਸਕਿਆ। 

 

ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਬਾਰੇ ਹੀ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਉਹ ਕੋਰੋਨਾ ਦੇ ਸ਼ੱਕੀ ਮਾਮਲੇ ਸਨ ਜੋ ਫ਼ਰਾਰ ਜਾਂ ਗੁੰਮ ਹੋ ਗਏ।

 

ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਇਨ੍ਹਾਂ ਸਾਰੇ ਵਿਅਕਤੀਆਂ ਦੀ ਦਿੱਲੀ ਵਿੱਚ ਹਵਾਈ ਅੱਡੇ 'ਤੇ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਭਾਰਤ ਸਰਕਾਰ ਵੱਲੋਂ ਸਾਰੇ ਯਾਤਰੀਆਂ ਦੀਆਂ ਰਿਪੋਰਟਾਂ ਪੰਜਾਬ ਸਮੇਤ ਸਾਰੇ ਸਬੰਧਤ ਸੂਬਿਆਂ ਨਾਲ ਸਾਂਝੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਮੁਸਾਫਰਾਂ ਵਿੱਚ ਲੱਛਣ ਪਾਏ ਗਏ ਹਨ, ਉਨ੍ਹਾਂ ਨੂੰ ਪ੍ਰੋਟੋਕੋਲ ਮੁਤਾਬਕ ਇਕਾਂਤ ਵਿੱਚ ਰੱਖਿਆ ਗਿਆ ਜਦਕਿ ਜਿਨ੍ਹਾਂ ਮੁਸਾਫਰਾਂ ਵਿੱਚ ਲੱਛਣ ਨਹੀਂ ਮਿਲੇ, ਉਨ੍ਹਾਂ ਦੀਆਂ ਸੂਚੀਆਂ ਸਬੰਧਤ ਸੂਬੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। 

 

----------------------------------------------------------------------------------------------------------------------------------

ਕੋਰੋਨਾ ਵਾਇਰਸ: ਲੁਧਿਆਣਾ ‘ਚ 167 ਸ਼ੱਕੀ ਮਰੀਜ਼ ਲਾਪਤਾ

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਪਸਾਰ ਵਿਚਕਾਰ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਇੱਕ ਬਿਆਨ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਤਕਰੀਬਨ 167 ਸ਼ੱਕੀ ਸ਼ਹਿਰ ਤੋਂ ਲਾਪਤਾ ਹਨ ਜਦਕਿ 29 ਦਾ ਪਤਾ ਲਗਾ ਲਿਆ ਹੈ।

ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ

 

 

ਪੰਜਾਬ ਦੇ ਮੈਡੀਕਲ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਦੀ ਸੂਚੀ ਪ੍ਰਾਪਤ ਕੀਤੀ ਹੈ ਜੋ ਹਾਲ ਹੀ ਵਿੱਚ ਵਿਦੇਸ਼ਾਂ ਤੋਂ ਪਰਤੇ ਹਨ ਅਤੇ ਹੁਣ ਇਹ ਲੋਕ ਉਨ੍ਹਾਂ ਲੋਕਾਂ ਦਾ ਪਤਾ ਲਗਾ ਰਹੇ ਹਨ ਕਿ ਉਨ੍ਹਾਂ ਵਿੱਚ ਵਾਇਰਸ ਦਾ ਕੋਈ ਲੱਛਣ ਤਾਂ ਨਹੀਂ। 

 

ਬੱਗਾ ਨੇ ਕਿਹਾ ਕਿ ਲੁਧਿਆਣਾ ਵਿੱਚ ਅਜੇ ਵੀ 167 ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਲਈ 2 ਟੀਮਾਂ ਬਣਾਈਆਂ ਗਈਆਂ ਹਨ ਜੋ ਵਿਦੇਸ਼ਾਂ ਤੋਂ ਵਾਪਸ ਪਰਤੇ ਲੋਕਾਂ ਨੂੰ ਲੱਭੇਗੀ। ਇਨ੍ਹਾਂ ਵਿੱਚੋਂ 119 ਲੋਕਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਪੁਲਿਸ ਨੂੰ ਸੌਂਪੀ ਗਈ ਹੈ। 

 

ਪੁਲਿਸ ਨੇ 12 ਲੋਕਾਂ ਦਾ ਪਤਾ ਲਾ ਲਿਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਕੰਮ ਰਹੀ ਹੈ ਅਤੇ ਉਨ੍ਹਾਂ ਨੇ 70 ਲੋਕਾਂ ਨੂੰ ਲੱਭਣ ਦੀ ਜ਼ਿੰਮੇਵਾਰ ਸੌਂਪੀ ਗਈ ਹੈ। ਹੁਣ ਤੱਕ 17 ਲੋਕਾਂ ਨੂੰ ਹੈਲਥ ਵਿਭਾਗ ਦੀ ਟੀਮ ਲੱਭ ਸਕੀ ਹੈ, ਇਨ੍ਹਾਂ ਲੋਕਾਂ ਨੂੰ ਲੱਭ ਨਾ ਸਕਣ ਦਾ ਮੁੱਖ ਕਾਰਨ ਇਹ ਹੈ ਕਿ ਜਾਂ ਤਾਂ ਪਾਸਪੋਰਟ ਉੱਤੇ ਪਤਾ ਅਤੇ ਟੈਲੀਫੋਨ ਨੰਬਰ ਗ਼ਲਤ ਹੈ ਅਤੇ ਇਨ੍ਹਾਂ ਦਾ ਪਤਾ ਅਤੇ ਮੋਬਾਈਲ ਨੰਬਰ ਬਦਲ ਗਏ ਹਨ। 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:167 people with foreign travel history untraceable in Ludhiana