ਅਗਲੀ ਕਹਾਣੀ

ਤਾਲਿਬਾਨ ਹਮਲੇ `ਚ 17 ਅਫ਼ਗ਼ਾਨ ਫ਼ੌਜੀ ਹਲਾਕ, 11 ਨੂੰ ਕੀਤਾ ਅਗ਼ਵਾ

ਤਾਲਿਬਾਨ ਹਮਲੇ `ਚ 17 ਅਫ਼ਗ਼ਾਨ ਫ਼ੌਜੀ ਹਲਾਕ, 11 ਨੂੰ ਕੀਤਾ ਅਗ਼ਵਾ

ਪੱਛਮੀ ਫ਼ਰਾਹ ਸੂਬੇ `ਚ ਪੁਸ਼ਤ ਰੌਡ `ਚ ਤਾਲਿਬਾਨ ਅੱਤਵਾਦੀਆਂ ਦੇ ਹਮਲੇ `ਚ 17 ਅਫ਼ਗ਼ਾਨ ਫ਼ੌਜੀ ਮਾਰੇ ਗਏ ਹਨ ਤੇ 11 ਹੋਰਨਾਂ ਨੂੰ ਅਗ਼ਵਾ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹਾ ਮੁਖੀ ਗ਼ੌਸੁੱਦੀਨ ਨੂਰਜ਼ਈ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ `ਚ ਚਾਰ ਫ਼ੌਜੀ ਜਵਾਨ ਜ਼ਖ਼ਮੀ ਵੀ ਹੋਏ ਹਨ।


ਇਹ ਹਮਲਾ ਸਨਿੱਚਰਵਾਰ ਦੇਰ ਰਾਤ ਨੂੰ ਸ਼ੁਰੂ ਹੋਇਆ ਤੇ ਐਤਵਾਰ ਸਵੇਰ ਤੱਕ ਜਾਰੀ ਰਿਹਾ। ਤਾਲਿਬਾਨ ਨੇ ਲਾਗਲੇ ਫ਼ੌਜੀ ਅੱਡੇ ਲਾਗਲੇ ਦੋ ਨਾਕੇ ਵੀ ਤੋੜ ਦਿੱਤੇ। ਉਹ ਆਪਣੇ ਨਾਲ ਭਾਰੀ ਮਾਤਰਾ `ਚ ਹਥਿਆਰ ਤੇ ਗੋਲੀ-ਸਿੱਕਾ ਲੈ ਗਏ ਹਨ।


ਫ਼ਰਾਹ `ਚ ਸੂਬਾਈ ਕੌਂਸਲ ਦੇ ਮੈਂਬਰ ਅਬਦੁਲ ਸਮਦ ਸਾਲੇਹੀ ਨੇ ਵੀ ਇਨ੍ਹਾਂ ਫ਼ੌਜੀ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਫ਼ੌਜੀਆਂ ਲਈ ਹਵਾਈ ਫ਼ੌਜ ਦੀ ਕੋਈ ਇਮਦਾਦ ਨਾ ਪੁੱਜੀ ਤੇ ਨਾ ਕੋਈ ਹੋਰ ਸਹਾਇਤਾ ਉਨ੍ਹਾਂ ਨੂੰ ਮਿਲੀ।


ਤਾਲਿਬਾਨ ਨੇ ਇਸ ਹਮਲੇ ਦੀ ਜਿ਼ੰਮੇਵਾਰੀ ਲੈ ਲਈ ਹੈ। ਅੱਤਵਾਦੀ ਇੰਝ ਲਗਭਗ ਰੋਜ਼ਾਨਾ ਹੀ ਸੁਰੱਖਿਆ ਬਲਾਂ `ਤੇ ਹਮਲੇ ਕਰਦੇ ਹਨ ਤੇ ਉਨ੍ਹਾਂ ਨੇ ਸਮੁੱਚੇ ਅਫ਼ਗ਼ਾਨਿਸਤਾਨ ਦੇ ਕਈ ਜਿ਼ਲ੍ਹਿਆਂ `ਤੇ ਕਬਜ਼ੇ ਕੀਤੇ ਹੋਏ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 Afghan soldiers killed in Taliban Attack