ਅਗਲੀ ਕਹਾਣੀ

ਬਿਹਾਰ ਤੋਂ 12500 ਬੋਰੀਆਂ ਝੋਨਾ ਲੈ ਕੇ ਆ ਰਹੇ 17 ਟਰੱਕ ਸ਼ੰਭੂ ਬਾਰਡਰ `ਤੇ ਕਾਬੂ

ਬਿਹਾਰ ਤੋਂ 12500 ਬੋਰੀਆਂ ਝੋਨਾ ਲੈ ਕੇ ਆ ਰਹੇ 17 ਟਰੱਕ ਸ਼ੰਭੂ ਬਾਰਡਰ `ਤੇ ਕਾਬੂ

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪਿਛਲੀ ਰਾਤ ਸਸਤੇ ਝੋਨੇ ਦੀਆਂ ਤਕਰੀਬਨ 12500 ਬੋਰੀਆਂ ਨਾਲ ਭਰੇ ਬਿਹਾਰ ਤੋਂ ਆਏ 17 ਟਰੱਕਾਂ ਨੂੰ ਕਾਬੂ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਝੋਨੇ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਅਸਫਲ ਬਣਾ ਦਿੱਤੀਆਂ ਹਨ।

 

ਇਨ੍ਹਾਂ ਟਰੱਕਾਂ ਨੂੰ ਰਾਜਪੂਰਾ ਵਿਖੇ ਸ਼ੰਭੂ ਕੋਲ ਇਕ ਪੈਟਰੋਲ ਪੰਪ ਤੋਂ ਕਾਬੂ ਕੀਤਾ ਗਿਆ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੱਕਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਐਸ ਪੀ ਵਿਜੀਲੈਂਸ ਨੂੰ ਜਾਂਚ ਲਈ ਮੌਕੇ ’ਤੇ ਸੱਦਿਆ ਗਿਆ ਅਤੇ ਇਸ ਸਬੰਧ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ।

 

ਇਸੇ ਬੈਰੀਅਰ ਰਾਹੀਂ ਪੰਜਾਬ ਵਿੱਚ ਇਸ ਤੋਂ ਪਹਿਲਾਂ ਝੋਨੇ ਦੇ 28 ਟਰੱਕ ਆਉਣ ਦੀ ਸੂਚਨਾ ਉਨ੍ਹਾਂ ਦੇ ਧਿਆਨ ਵਿੱਚ ਆਈ ਸੀ। ਗੌਰਤਲਬ ਹੈ ਕਿ ਇਕ ਮਹੀਨੇ ਦੇ ਵਿੱਚ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਵੱਖ-ਵੱਖ ਛਾਪਿਆਂ ਦੇ ਦੌਰਾਨ ਤਕਰੀਬਨ 2.5 ਲੱਖ ਝੋਨੇ ਦੀ ਬੋਰੀਆਂ ਅਤੇ ਪਿਛਲੇ ਸਾਲ ਦੀਆਂ 2 ਲੱਖ ਬੋਰੀਆਂ ਚਾਵਲਾਂ ਨੂੰ ਫੜਿਆ ਹੈ ਜੋ ਸਾਲ 2018-19 ਦੇ ਸਾਉਣੀ ਦੇ ਮੰਡੀ ਸੀਜ਼ਨ ਦੌਰਾਨ ਖਪਾਈਆਂ ਜਾਣੀਆਂ ਸਨ।    
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 Bihar trucks of12500 bags inferior paddy seized