ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਰੋਜ਼ਪੁਰ ਕੋਲ 85 ਕਰੋੜ ਦੀ 17 ਕਿਲੋ ਹੈਰੋਇਨ ਤੇ ਅਸਲਾ ਬਰਾਮਦ

ਫਿ਼ਰੋਜ਼ਪੁਰ ਕੋਲ 85 ਕਰੋੜ ਦੀ 17 ਕਿਲੋ ਹੈਰੋਇਨ ਤੇ ਅਸਲਾ ਬਰਾਮਦ

ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਅੱਜ ਐਤਵਾਰ ਨੂੰ 17 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪਾਕਿਸਤਾਨ `ਚ ਬਣਿਆ ਇੱਕ ਪਿਸਤੌਲ ਤੇ ਹੋਰ ਗੋਲੀ-ਸਿੱਕਾ ਵੀ ਇਸ ਸਰਹੱਦੀ ਇਲਾਕੇ `ਚੋਂ ਬਰਾਮਦ ਕੀਤਾ ਗਿਆ ਹੈ।


ਬੀਐੱਸਐੱਫ਼ ਦੇ ਬੁਲਾਰੇ ਨੇ ਦੱਸਿਆ ਕਿ ਫਿ਼ਰੋਜਪੁਰ ਦੀ ਕਰਮਾ ਸਰਹੱਦੀ ਚੌਕੀ ਨਾਲ ਲੱਗਦੇ ਇਲਾਕੇ `ਚ ਤਲਾਸ਼ੀ ਮੁਹਿੰਮ ਦੌਰਾਨ ਨਸ਼ੇ ਤੇ ਅਸਲੇ ਦੀ ਇਹ ਖੇਪ ਫੜੀ ਗਈ ਹੈ।


ਬੀਐੱਸਐੱਫ਼ ਦੇ ਜਵਾਨਾਂ ਨੇ ਸਰਹੱਦੀ ਵਾੜ ਦੇ ਨਾਲ ਕੁਝ ਸ਼ੱਕੀ ਹਿੱਲਜੁੱਲ ਵੇਖੀ ਸੀ ਪਰ ਸਵੇਰੇ-ਸਵੇਰੇ ਇਸ ਇਲਾਕੇ `ਚ ਸੰਘਣੀ ਧੁੰਦ ਕਾਰਨ ਤੁਰੰਤ ਕੋਈ ਕਾਰਵਾਈ ਸੰਭਵ ਨਾ ਹੋ ਸਕੀ।


ਬੁਲਾਰੇ ਨੇ ਦੱਸਿਆ ਕਿ ਅੱਜ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 85 ਕਰੋੜ ਰੁਪਏ ਹੈ। ਸਾਲ 2018 ਦੌਰਾਨ ਹੁਣ ਤੱਕ ਬੀਐੱਸਐੱਫ਼ ਵੱਲੋਂ 221 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।


ਪਾਕਿਸਤਾਨ ਨਾਲ ਪੰਜਾਬ ਦੀ 553 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ ਤੇ ਨਸਿ਼ਆਂ ਤੇ ਅਸਲੇ ਦੀ ਸਮੱਗਲਿੰਗ ਸਰਹੱਦ ਪਾਰ ਤੋਂ ਹੀ ਹੋ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 KG Heroin worth Rs 85 Crore recovered