ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਦੀ ਮੌਤ ਤੋਂ ਨਿਰਾਸ਼ ਮੋਹਾਲੀ ਦੇ 17 ਸਾਲਾ ਲੜਕੇ ਵੱਲੋਂ ਖ਼ੁਦਕੁਸ਼ੀ

ਮਾਂ ਦੀ ਮੌਤ ਤੋਂ ਨਿਰਾਸ਼ ਮੋਹਾਲੀ ਦੇ 17 ਸਾਲਾ ਲੜਕੇ ਵੱਲੋਂ ਖ਼ੁਦਕੁਸ਼ੀ

ਆਪਣੀ ਮਾਂ ਦੀ ਮੌਤ ਤੋਂ ਬਾਅਦ ਡੀਪ੍ਰੈਸ਼ਨ (ਘੋਰ–ਨਿਰਾਸ਼ਾ) ’ਚ ਚੱਲ ਰਹੇ 17 ਸਾਲਾਂ ਦੇ ਇੱਕ ਲੜਕੇ ਨੇ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਵਾਰਦਾਤ ਵੀਰਵਾਰ ਨੂੰ ਮੋਹਾਲੀ ਦੇ ਫ਼ੇਸ–9 ਸਥਿਤ ਇੱਕ ਘਰ ਵਿੱਚ ਵਾਪਰੀ।

 

 

ਪੁਲਿਸ ਮੁਤਾਬਕ ਲੜਕਾ ਬਾਅਦ ਦੁਪਹਿਰ ਆਪਣੀਆਂ ਟਿਊਸ਼ਨਾਂ ਤੋਂ ਬਾਅਦ ਘਰ ਪਰਤਿਆ ਸੀ ਤੇ ਉਸ ਨੇ ਆਪਣੇ ਪ੍ਰਾਪਰਟੀ ਡੀਲਰ ਪਿਤਾ ਦੇ .32 ਬੋਰ ਦੇ ਪਿਸਤੌਲ ਨਾਲ ਗੋਲੀ ਮਾਰ ਲਈ। ਇਸ ਤੋਂ ਪਹਿਲਾਂ ਉਸ ਨੇ ਖ਼ੁਦ ਨੂੰ ਗੁਸਲਖਾਨੇ ’ਚ ਬੰਦ ਕਰ ਲਿਆ ਸੀ।

 

 

ਉਸ ਵੇਲੇ ਉਸ ਦਾ ਇੱਕ ਛੋਟਾ ਭਰਾ ਵੀ ਘਰ ’ਚ ਸੀ ਤੇ ਉਸ ਦੀ ਸੌਤੇਲੀ ਮਾਂ ਉਸ ਦੇ ਇੱਕ ਹੋਰ ਭਰਾ ਨੂੰ ਸਕੂਲ ਤੋਂ ਲੈਣ ਲਈ ਗਈ ਹੋਈ ਸੀ।

 

 

ਮੋਹਾਲੀ ਦੇ ਫ਼ੇਸ–11 ਸਥਿਤ ਪੁਲਿਸ ਥਾਣੇ ਦੇ SHO ਕੁਲਵੀਰ ਸਿੰਘ ਨੇ ਦੱਸਿਆ ਕਿ ਲੜਕੇ ਦੀ ਮਾਂ ਦਾ ਦੇਹਾਂਤ 2005 ’ਚ ਹੋ ਗਿਆ ਸੀ। ਤਦ ਤੋਂ ਹੀ ਬਹੁਤ ਨਿਰਾਸ਼ ਤੇ ਉਦਾਸ ਰਹਿੰਦਾ ਸੀ। ਖ਼ੁਦਕੁਸ਼ੀ ਦਾ ਕਾਰਨ ਵੀ ਇਹੋ ਜਾਪਦਾ ਹੈ ਪਰ ਉਹ ਆਪਣੇ ਪਿੱਛੇ ਕੋਈ ਨੋਟ ਨਹੀਂ ਛੱਡ ਕੇ ਗਿਆ।

 

 

ਪਰਿਵਾਰ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਉਸ ਨੇ ਆਪਣੇ ਪਿਤਾ ਦੀ ਪਿਸਤੌਲ ਸੂਟਕੇਸ ’ਚੋਂ ਕੱਢੀ ਸੀ। ਕੱਲ੍ਹ ਹੀ ਉਸ ਤੋਂ ਪਹਿਲਾਂ ਉਸ ਨੂੰ ਸਕੂਲ ਵਿੱਚ ਇੱਕ ਸਮਾਰੋਹ ਦੌਰਾਨ ਇਨਾਮ ਵੀ ਮਿਲੇ ਸਨ। ਘਰ ਆ ਕੇ ਉਹ ਕੋਚਿੰਗ ਕਲਾਸ ਲਈ ਚਲਾ ਗਿਆ ਸੀ।

 

 

ਟਿਊਸ਼ਨ ਤੋਂ ਪਰਤ ਕੇ ਉਸ ਨੇ ਆਪਣੇ ਛੋਟੇ ਭਰਾ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਖ਼ੁਦ ਨੂੰ ਬਾਥਰੂਮ ’ਚ ਬੰਦ ਕਰ ਲਿਆ। ਫਿਰ ਛੇਤੀ ਪਿੱਛੋਂ ਭਰਾ ਨੂੰ ਬਹੁਤ ਉੱਚੀ ਆਵਾਜ਼ ਸੁਣੀ ਤੇ ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ, ਜੋ ਤੁਰੰਤ ਘਰ ਆਏ।

 

 

ਉਨ੍ਹਾਂ ਕਈ ਵਾਰ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਹੁੰਗਾਰਾ ਨਹੀਂ ਮਿਲਿਆ। ਫਿਰ ਸੌਤੇਲੀ ਮਾਂ ਨੇ ਆਪਣੇ ਪਤੀ ਨੂੰ ਫ਼ੋਨ ਕੀਤਾ ਤੇ ਉਹ ਵੀ ਘਰ ਆ ਗਏ। ਤਦ ਪੁਲਿਸ ਨੂੰ ਸੱਦਿਆ ਗਿਆ।

 

 

ਪੁਲਿਸ ਨੇ ਆ ਕੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤੇ ਅੰਦਰ ਫ਼ਰਸ਼ ’ਤੇ ਲੜਕੇ ਦੀ ਲਾਸ਼ ਪਈ ਸੀ। ਅੱਜ ਇਹ ਖ਼ਬਰ ਲਿਖਣ ਸਮੇਂ ਉਸ ਲੜਕੇ ਦੀ ਲਾਸ਼ ਦਾ ਪੋਸਟ–ਮਾਰਟਮ ਕੀਤਾ ਜਾ ਰਿਹਾ ਹੈ।

 

 

ਅਧਿਆਪਕਾਂ ਮੁਤਾਬਕ ਉਹ ਲੜਕਾ ਪੜ੍ਹਨ ’ਚ ਹੁਸ਼ਿਆਰ ਸੀ। ਉਹ ਬਾਕਸਿੰਗ ਦਾ ਵੀ ਮਾਹਿਰ ਸੀ ਤੇ ਸਕੂਲ ਦੀ ਕ੍ਰਿਕੇਟ ਅਕੈਡਮੀ ਦਾ ਵੀ ਮੈਂਬਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 year old depressed by death of mother commits suicide in Mohali