ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਵਰ੍ਹਿਆਂ ਤੋਂ ਬਿਸਤਰੇ `ਤੇ ਪਏ ਸਾਬਕਾ ਫ਼ੌਜੀ ਨੂੰ ਮਦਦ ਦੀ ਲੋੜ

17 ਵਰ੍ਹਿਆਂ ਤੋਂ ਬਿਸਤਰੇ `ਤੇ ਪਏ ਸਾਬਕਾ ਫ਼ੌਜੀ ਨੂੰ ਮਦਦ ਦੀ ਲੋੜ

ਸੰਗਰੂਰ ਜਿ਼ਲ੍ਹੇ ਦੀ ਧੂਰੀ ਸਬ-ਡਿਵੀਜ਼ਨ `ਚ ਪੈਂਦੇ ਪਿੰਡ ਕੁੰਬੜਵਾਲ ਦੇ ਬੇਜ਼ਮੀਨੇ ਸਾਬਕਾ ਫ਼ੌਜੀ ਜਵਾਨ ਨਿਰਭੈ ਸਿੰਘ (45) ਪਿਛਲੇ 17 ਵਰ੍ਹਿਆਂ ਤੋਂ ਬਿਸਤਰੇ `ਤੇ ਹੀ ਹਨ ਕਿਉਂਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ `ਤੇ ਸੱਟ ਲੱਗ ਜਾਣ ਕਾਰਨ ਉਨ੍ਹਾਂ ਦੇ ਸਰੀਰ ਹੇਠਲਾ ਹਿੱਸਾ ਅਧਰੰਗ ਤੋਂ ਪੀੜਤ ਹੋ ਗਿਆ ਸੀ।


ਦੇਸ਼ ਲਈ ਲੜਦੇ ਰਹੇ ਇਸ ਜਵਾਨ ਨੂੰ ਆਪਣੀਆਂ ਟੰਗਾਂ ਇੱਕ ਦਹਿਸ਼ਤਗਰਦ ਹਮਲੇ ਦੌਰਾਨ ਗੁਆਉਣੀਆਂ ਪਈਆਂ ਸਨ। ਉਹ ਆਪਣੀ ਪਤਨੀ ਤੇ ਤਿੰਨ ਬੱਚਿਆਂ ਸਮੇਤ ਦੋ ਕਮਰਿਆਂ ਵਾਲੇ ਕੱਚੇ ਘਰ ਵਿੱਚ ਰਹਿ ਰਹੇ ਹਨ।


ਉਨ੍ਹਾਂ ਦੱਸਿਆ ਕਿ ਸਾਲ 2003 ਤੋਂ ਉਨ੍ਹਾਂ ਦੀ ਜਿ਼ੰਦਗੀ ਨਰਕ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਨਿੱਕੇ-ਨਿੱਕੇ ਜਿਹੇ ਕੰਮ ਲਈ ਵੀ ਆਪਣੀ ਪਤਨੀ ਅੰਗੂਰੀ ਦੇਵੀ ਤੇ ਬੱਚਿਆਂ `ਤੇ ਨਿਰਭਰ ਰਹਿਣਾ ਪੈਂਦਾ ਹੈ।


ਉਹ 1993 `ਚ ਇੰਡੋ-ਤਿੱਬਤਨ ਬਾਰਡਰ ਪੁਲਿਸ (ਆਈਟੀਬੀਪੀ) `ਚ ਭਰਤੀ ਹੋਏ ਸਨ। ਉਹ ਜਦੋਂ ਜੰਮੂ-ਕਸ਼ਮੀਰ ਦੇ ਅਨੰਤਨਾਗ `ਚ ਤਾਇਨਾਤ ਸਨ, ਤਦ  24 ਅਪ੍ਰੈਲ, 2001 ਨੂੰ ਦਹਿਸ਼ਤਗਰਦਾਂ ਨੇ ਉਨ੍ਹਾਂ `ਤੇ ਹਮਲਾ ਕਰ ਦਿੱਤਾ ਸੀ। ਉਸ ਹਮਲੇ `ਚ ਦੋ ਜਾਨਾਂ ਚਲੀਆਂ ਗਈਆਂ ਸਨ ਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ `ਤੇ ਗੰਭੀਰ ਸੱਟਾਂ ਲੱਗੀਆਂ ਸਨ।


ਤਿੰਨ ਮਹੀਨਿਆਂ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਆਖ ਦਿੱਤਾ ਸੀ ਕਿ ਉਨ੍ਹਾਂ ਦੀਆਂ ਦੋਵੇਂ ਲੱਤਾਂ `ਚ ਹੁਣ ਜਾਨ ਨਹੀਂ ਰਹੀ, ਉਸ ਤੋਂ ਬਾਅਦ ਉਨ੍ਹਾਂ ਨੂੰ 2003 `ਚ ਮੈਡੀਕਲ ਪੈਨਸ਼ਨ `ਤੇ ਭੇਜ ਦਿੱਤਾ ਗਿਆ ਸੀ। ਸਰਕਾਰ ਨੇ ਉਨ੍ਹਾਂ ਨੂੰ 26,000 ਰੁਪਏ ਨਕਦ ਦਿੱਤੇ ਸਨ ਤੇ 10,000 ਰੁਪਏ ਮਾਸਿਕ ਪੈਨਸ਼ਨ ਸ਼ੁਰੂ ਕਰ ਦਿੱਤੀ ਸੀ। ਇੰਨੀ ਕੁ ਰਕਮ ਨਾਲ ਅੱਜ-ਕੱਲ੍ਹ ਗੁਜ਼ਾਰਾ ਕਿਵੇਂ ਚੱਲ ਸਕਦਾ ਹੈ। ਉਨ੍ਹਾਂ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਵਾਰ ਚਿੱਠੀਆਂ ਲਿਖੀਆਂ ਸਨ ਪਰ ਕੋਈ ਫ਼ਾਇਦਾ ਨਹੀਂ ਹੋਇਆ।


ਨਿਰਭੈ ਸਿੰਘ ਹੁਰਾਂ ਦੀ ਧੀ ਇਸ ਵੇਲੇ ਬੀ.ਐੱਸ-ਸੀ. ਕਰ ਰਹੀ ਹੈ ਤੇ ਦੋਵੇਂ ਪੁੱਤਰ ਸੈਕੰਡਰੀ ਜਮਾਤਾਂ `ਚ ਪੜ੍ਹ ਰਹੇ ਹਨ। ਇੰਨੀ ਕੁ ਪੈਨਸ਼ਨ ਨਾਲ ਬੱਚਿਆਂ ਦੀ ਫ਼ੀਸ ਤਾਂ ਕੀ ਘਰ ਦਾ ਖ਼ਰਚਾ ਮਸਾਂ ਚੱਲਦਾ  ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਪੈਨਸ਼ਨ ਵਧਾ ਕੇ 16,000 ਰੁਪਏ ਕਰ ਦਿੱਤੀ ਗਈ ਸੀ ਪਰ ਫਿਰ ਵੀ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਹਰ ਮਹੀਨੇ 6,000 ਰੁਪਏ ਤਾਂ ਇਕੱਲੇ ਉਨ੍ਹਾਂ ਦੀਆਂ ਦਵਾਈਆਂ `ਤੇ ਖ਼ਰਚ ਹੋ ਜਾਂਦੇ ਹਨ।


ਨਿਰਭੈ ਸਿੰਘ ਦੀ ਪਤਨੀ ਅੰਗੂਰੀ ਦੇਵੀ ਨੇ ਦੱਸਿਆ ਕਿ ਉਹ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹਨ ਤੇ ਕੋਈ ਜ਼ਮੀਨ-ਜਾਇਦਾਦ ਵੀ ਉਨ੍ਹਾਂ ਕੋਲ ਨਹੀਂ ਹੈ। ਉਨ੍ਹਾਂ ਨੂੰ ਹਰ ਵੇਲੇ ਆਪਣੇ ਪਤੀ ਕੋਲ ਰਹਿਣਾ ਪੈਂਦਾ ਹੈ, ਜਿਸ ਕਾਰਨ ਉਹ ਖ਼ੁਦ ਕੋਈ ਨੌਕਰੀ ਨਹੀਂ ਕਰ ਸਕਦੇ।


ਇਸ ਦੌਰਾਨ ਡਿਪਟੀ ਕਮਿਸ਼ਨਰ ਘਨਸਿ਼ਆਮ ਥੋਰੀ ਨੇ ਕਿਹਾ ਕਿ ਉਹ ਇਸ ਮਾਮਲੇ `ਤੇ ਗ਼ੌਰ ਕਰਨਗੇ ਤੇ ਸਬੰਧਤ ਅਧਿਕਾਰੀਆਂ ਤੋਂ ਇਸ ਮਾਮਲੇ `ਚ ਕੁਝ ਲੋੜੀਂਦਾ ਕਰਨ ਲਈ ਆਖਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੇ ਡਿਪਟੀ ਡਾਇਰੈਕਟਰ ਨੂੰ ਨਿਰਭੈ ਸਿੰਘ ਹੁਰਾਂ ਦੇ ਘਰ ਜਾਣ ਲਈ ਆਖ ਦਿੱਤਾ ਹੈ। ਉਨ੍ਹਾਂ ਦੀ ਰਿਪੋਰਟ ਦੇ ਆਧਾਰ `ਤੇ ਹੀ ਅਗਲੇਰੀ ਕਾਰਵਾਈ ਹੋ ਸਕੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 years bedridden ex serviceman needs help