ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਸਵਾ ਸਾਲ ਦੌਰਾਨ ਨਸ਼ਿਆਂ ਦੇ 18800 ਤਸਕਰ ਗ੍ਰਿਫਤਾਰ

ਨਸ਼ਿਆਂ ਦੇ 18800 ਤਸਕਰ ਗ੍ਰਿਫਤਾਰ

-- 50000 ਤੋਂ ਵੱਧ ਗ੍ਰਿਫਤਾਰੀਆਂ ਦੇ ਮੁੱਖ ਮੰਤਰੀ ਵਲੋਂ ਦਰਸਾਏ ਅੰਕੜੇ 5 ਸਾਲ ਦੀਆਂ ਕੁੱਲ ਗ੍ਰਿਫਤਾਰੀਆਂ ਨਾਲ ਸਬੰਧਤਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਮੌਜੂਦਾ ਸਰਕਾਰ ਵਲੋਂ ਮਾਰਚ, 2017 ਵਿੱਚ ਚਾਰਜ਼ ਸੰਭਾਲਣ ਤੋਂ ਬਾਅਦ ਹੁਣ ਤੱਕ ਕੁੱਲ 18800 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ। 
ਇਹ ਸਪਸ਼ਟੀਕਰਨ ਮੁੱਖ ਮੰਤਰੀ ਦੁਆਰਾ ਵੱਖ ਵੱਖ ਮੌਕਿਆ 'ਤੇ ਜ਼ਾਰੀ ਕੀਤੇ ਬਿਆਨਾਂ ਦੀਆਂ ਵਿਰੋਧਤਾਈਆਂ ਦੇ ਸੰਦਰਭ ਵਿੱਚ ਜ਼ਾਰੀ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਕ ਪਹਿਲੇ ਬਿਆਨ ਵਿੱਚ ਮੁੱਖ ਮੰਤਰੀ ਨੇ ਇਕ ਟੀਵੀ ਇੰਟਰਵੀਉ ਦੌਰਾਨ ਆਖਿਆ ਸੀ ਕਿ ਕੁੱਲ ਗ੍ਰਿਫਤਾਰੀਆਂ 50000 ਤੋਂ ਵੱਧ ਹੋਈਆਂ ਹਨ ਪਰ ਇਸ ਵਿੱਚ ਇਹ ਗੱਲ ਸਪੱਸ਼ਟ ਨਹੀ ਹੋ ਸਕੀ ਸੀ ਕਿ ਇਹ ਕੁੱਲ ਗ੍ਰਿਫਤਾਰੀਆਂ ਪਿਛਲੇ 5 ਸਾਲਾਂ ਦੌਰਾਨ ਹੋਇਆਂ ਹਨ। ਉਸ ਸਮੇਂ (7 ਮਈ 2018) ਉਨ•ਾਂ ਦੀ ਤਰਫੋ ਜਾਰੀ ਇਕ ਪ੍ਰੈਸ ਨੋਟ ਵਿੱਚ ਕਿਹਾ ਸੀ ਕਿ ਸਰਕਾਰ ਵਲੋਂ ਚਾਰਜ ਸੰਭਾਲਨ ਤੋਂ ਬਾਅਦ ਕੁੱਲ 15 ਹਜ਼ਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। 
ਬੁਲਾਰੇ ਅਨੁਸਾਰ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੀਡੀਆ ਦੇ ਇਕ ਹਿੱਸੇ ਨੇ ਸਰਕਾਰ ਕੋਲੋ ਸਪਸ਼ਟੀਕਰਨ ਲੈਣ ਦੀ ਬਜਾਏ ਇਨ•ਾਂ ਅੰਕੜਿਆਂ ਨੂੰ ਵਿਰੋਧਤਾਈਆਂ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਮੁੱਦੇ ਨੂੰ ਸਨਸਨੀਖੇਜ਼ ਬਣਾਇਆ। 
ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਸ ਤੇ ਤਾਜ਼ੇ ਅੰਕੜਿਆਂ ਅਨੁਸਾਰ ਗ੍ਰਿਫਤਾਰ ਕੀਤੇ ਤਸਕਰਾਂ ਦੀ ਇਹ ਗਿਣਤੀ 18800 ਹੈ ਅਤੇ 16305 ਕੇਸ ਰਜਿਸਟਰ ਕੀਤੇ ਗਏ ਹਨ। ਇਹ ਅੰਕੜੇ 16 ਮਾਰਚ, 2017 ਤੋਂ ਲੈਕੇ 24 ਜੂਨ, 2018 ਤੱਕ ਦੇ ਹਨ। ਇਸ ਸਮੇਂ ਦੌਰਾਨ 377.787 ਕਿਲੋਗ੍ਰਾਮ ਹੈਰੋਇਨ, 116.603 ਕਿਲੋਗ੍ਰਾਮ ਚਰਸ, 14. 336 ਕਿਲੋਗ੍ਰਾਮ ਸਮੈਕ ਫੜੀ ਗਈ ਹੈ। 
ਬੁਲਾਰੇ ਅਨੁਸਾਰ 2014 ਤੋਂ ਲੈ ਕੇ 2018 ਤੱਕ ਕੁੱਲ ਗ੍ਰਿਫਤਾਰੀਆਂ 56136 ਹੋਈਆਂ ਹਨ। ਜਿਨ•ਾਂ ਨੂੰ ਮੁੱਖ ਮੰਤਰੀ ਨੇ ਟੀਵੀ ਇੰਟਰਵਿਉ ਦੌਰਾਨ ਮੋਟੇ ਤੌਰ 'ਤੇ 52 ਹਜ਼ਾਰ ਆਖ ਦਿੱਤਾ ਸੀ। ਬੁਲਾਰੇ ਅਨੁਸਾਰ ਐਨ ਡੀ ਟੀ ਐਸ ਐਕਟ ਹੇਠ ਕੁੱਲ 48425 ਕੇਸ ਦਰਜ਼ ਹੋਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18800 drug smugglers nabbed in punjab