ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ 19 ਮਿਲਕ ਪਲਾਂਟ ਕਾਰਜਸ਼ੀਲ, ਮੁੱਖ ਮੰਤਰੀ ਵੱਲੋਂ ਬਾਕੀ 2 ਵੀ ਸ਼ੁਰੂ ਕਰਨ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰਤਾ ਵਿਭਾਗ ਨੂੰ ਸੂਬੇ ਦੇ ਸਾਰੇ ਮਿਲਕ ਪਲਾਂਟ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਕਰਫਿਊ/ਤਾਲਾਬੰਦੀ ਦੇ ਸਮੇਂ ਦੌਰਾਨ ਦੁੱਧ ਉਤਪਾਦਕਾਂ ਅਤੇ ਡੇਅਰੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਜਾਂ ਅਸੁਵਿਧਾ ਨਾ ਹੋਵੇ।

 

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 19 ਮਿਲਕ ਪਲਾਂਟਾਂ ਨੂੰ ਚਾਲੂ ਕੀਤਾ ਜਾ ਚੱਕਾ ਹੈ ਜਦਕਿ ਬਾਕੀ ਦੋ ਪਲਾਂਟਾਂ ਨੂੰ ਇਕ ਅਪ੍ਰੈਲ ਤੋਂ ਚਲਾਇਆ ਜਾਵੇਗਾ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਕਾਰਜਸ਼ੀਲ ਮਿਲਕ ਪਲਾਂਟਾਂ ਵਿੱਚ ਮੈਸ. ਨੈਸਲੇ ਇੰਡੀਆ ਲਿਮਟਿਡ, ਮੋਗਾ ਜਿਸ ਦੀ ਰੋਜ਼ਾਨਾ ਸਮਰੱਥਾ 15 ਲੱਖ ਲਿਟਰ ਦੀ ਹੈ, ਅਨੇਜਾ ਫੂਡ ਪ੍ਰਾਈਵੇਟ ਲਿਮਟਿਡ, ਪਿੰਡ ਬਡਬਰ, ਜ਼ਿਲ੍ਹਾ ਬਰਨਾਲਾ (ਚਾਰ ਲੱਖ ਲਿਟਰ), ਅਨੇਜਾ ਫੂਡ ਪ੍ਰੋਡੈਕਟਸ, ਮਹਿਤਾ ਰੋਡ, ਅੰਮਿ੍ਰਤਸਰ (ਦੋ ਲੱਖ ਲਿਟਰ), ਮੈਸ. ਨੂਟਰੀਸੀਆ ਇੰਟਟਰਨੈਸ਼ਨਲ, ਅੰਬਾਲਾ-ਚੰਡੀਗੜ੍ਹ ਰੋਡ, ਸਰਸਨੀ, ਮੋਹਾਲੀ (80,000 ਲਿਟਰ), ਮੈਸ. ਸੁਪਰੀਮ ਐਗਰੋ ਫੂਡ ਲਿਮਟਿਡ, ਲੁਧਿਆਣਾ (1.5 ਲੱਖ ਲਿਟਰ), ਮੈਸ. ਮੈਟਰੋ ਮਿਲਕ ਪ੍ਰੋਡੈਕਟਸ, ਜਲੰਧਰ (60,000 ਲਿਟਰ), ਮੈਸ. ਭਾਰਤ ਮਿਲਕ ਫੂਡ ਪ੍ਰਾਈਵੇਟ ਲਿਮਟਿਡ, ਕੋਟਕਪੂਰਾ, ਫ਼ਰੀਦਕੋਟ (50,000 ਲਿਟਰ), ਮੈਸ ਚਾਣਕਿਆ ਡੇਅਰੀ ਪ੍ਰੋਡੈਕਟਸ, ਫ਼ਤਹਿਗੜ੍ਹ ਸਾਹਿਬ (2.5 ਲੱਖ ਲਿਟਰ), ਮੈਸ. ਰਾਣਾ ਮਿਲਕ ਫੂਡ ਪ੍ਰਾਈਵੇਟ ਲਿਮਟਡ, ਲੁਧਿਆਣਾ (3.5 ਲੱਖ ਲਿਟਰ), ਮੈਸ ਪਿਊਰ ਮਿਲਕ ਪ੍ਰੋਡੈਕਟਸ ਲਿਮਟਿਡ, ਲੁਧਿਆਣਾ (70,000 ਲਿਟਰ), ਮੈਸ. ਮੈਕਰੋ ਡੇਅਰੀ ਵੈਂਚਰਜ਼, ਲੁਧਿਆਣਾ (1.50 ਲੱਖ ਲਿਟਰ), ਮੈਸ. ਅੰਗਦ ਮਿਲਕ ਫੂਡ ਪਿੰਡ ਪੰਜਵੜ, ਤਰਨ ਤਾਰਨ (ਦੋ ਲੱਖ ਲਿਟਰ), ਮੈਸ. ਸ਼ੇਖੜੀ ਮਿਲਕ ਪ੍ਰੋਡਕਟਸ ਬਟਾਲਾ, ਗੁਰਦਾਸਪੁਰ (2 ਲੱਖ ਲਿਟਰ), ਮੈਸ. ਸ਼ਿਵਾਲਿਕ ਫੂਡਜ਼ (ਇੰਡੀਆ) ਚਨਾਲੋਂ, ਮੋਹਾਲੀ (70,000 ਲਿਟਰ), ਮੈਸ. ਮਹਿਕ ਫੂਡ ਲਿਮਟਿਡ, ਪਿੰਡ ਠੱਠਾ, ਤਰਨ ਤਾਰਨ (ਇਕ ਲੱਖ ਲਿਟਰ), ਮੈਸ. ਐਮ.ਸੀ.ਟੀ. ਮਿਲਕ, ਨਿਹਾਲ ਸਿੰਘ ਵਾਲਾ, ਮੋਗਾ (ਇਕ ਲੱਖ ਲਿਟਰ), ਮੈਸ. ਨਰਾਇਣ ਐਗਰੋ ਫੂਡਜ਼ ਲਿਮਟਿਡ, ਕੋਟਕਪੂਰਾ, ਫ਼ਰੀਦਕੋਟ (ਇਕ ਲੱਖ ਲਿਟਰ), ਮੈਸ. ਕੇ.ਬੀ. ਰਿਸ਼ੀ, ਐਗਰੋ ਮਿਲਕ ਸਪੈਸ਼ਲਿਸਟ, ਪਿੰਡ ਚਨਾਲੋਂ, ਸਮਰਾਲਾ (5000 ਲਿਟਰ) ਅਤੇ ਮੈਸ. ਪੰਜਾਬ ਫੂਡਜ਼ ਨਿੱਜਰਪੁਰਾ, ਅੰਮ੍ਰਿਤਸਰ (ਦੋ ਲੱਖ ਲਿਟਰ) ਸ਼ਾਮਲ ਹਨ।

 

ਇਨ੍ਹਾਂ ਤੋਂ ਇਲਾਵਾ ਮੈਸ. ਗਲੈਕਸੋ ਸਮਿੱਥਕਲਾਈਨ ਬੀਚਮ ਲਿਮਟਿਡ, ਨਾਭਾ (ਪਟਿਆਲਾ) ਜਿਸ ਨੂੰ ਹਿੰਦੁਸਤਾਨ ਯੂਨੀਲਿਵਰ ਲਿਮਟਿਡ ਨੇ ਆਪਣੇ ਹੱਥਾਂ ਵਿੱਚ ਲਿਆ ਹੈ, ਦੀ ਰੋਜ਼ਾਨਾ ਸਮਰੱਥਾ 2 ਲੱਖ ਲਿਟਰ ਹੈ ਅਤੇ ਮੈਸ. ਜਗਤਜੀਤ ਇੰਟਡਸਟਰੀਜ਼ ਲਿਮਟਿਡ, ਹਮੀਰਾ, ਕਪੂਰਥਲਾ ਜਿਸ ਦੀ ਸਮਰੱਥਾ 3.5 ਲੱਖ ਲਿਟਰ ਹੈ, ਨੂੰ ਇਕ ਅਪ੍ਰੈਲ, 2020 ਤੋਂ ਸ਼ੁਰੂ ਹੋਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19 MILK PLANTS NOW FUNCTIONAL IN PUNJAB CM ORDERS REMAINING 2 ALSO TO BE MADE OPERATIONAL