ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ’ਚ 19000 ਨਸ਼ੀਲੀਆਂ ਗੋਲੀਆਂ ਸਮੇਤ 2 ਗ੍ਰਿਫਤਾਰ

ਪੁਲਿਸ ਨੇ ਬੁੱਧਵਾਰ ਨੂੰ ਭਵਾਨੀਗੜ੍ਹ ਸਬ ਡਵੀਜ਼ਨ ਦੇ ਪਿੰਡ ਥਮਨ ਸਿੰਘਵਾਲਾ ਦੇ ਦੋ ਕਥਿਤ ਨਸ਼ੇ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਦਕਿ ਇਨ੍ਹਾਂ ਕੋਲੋੋਂ 19000 ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਖਾਂਸੀ ਦੀ ਦਵਾਈ ਦੀਆਂ 10 ਬੋਤਲਾਂ ਨੂੰ ਜ਼ਬਤ ਕਰ ਲਿਆ।

 

ਦੋਸ਼ੀਆਂ ਦੀ ਪਛਾਣ ਸੰਗਰੂਰ ਸ਼ਹਿਰ ਤੋਂ ਹਰਿੰਦਰਪਾਲ ਸਿੰਘ ਅਤੇ ਦਿੜ੍ਹਬਾ ਸਬ-ਡਵੀਜ਼ਨ ਦੇ ਧੰਦੋਲੀ ਕਲਾਂ ਤੋਂ ਗਗਨਦੀਪ ਸਿੰਘ ਉਰਫ ਗੱਗੀ ਵਜੋਂ ਹੋਈ ਹੈ।

 

ਭਵਾਨੀਗੜ੍ਹ ਥਾਣਾ ਦੇ ਸਹਾਇਕ ਸਬ-ਇੰਸਪੈਕਟਰ ਵਲੈਤੀ ਰਾਮ ਨੇ ਕਿਹਾ ਕਿ ਇਕ ਮੁਖਬਰੀ ਦੇ ਆਧਾਰ `ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਹਾਂ ਨੂੰ ਥਮਨ ਸਿੰਘ ਵਾਲਾ ਪਿੰਡ` ਚ ਜਾਂਚ ਦੌਰਾਨ ਗ੍ਰਿਫਤਾਰ ਕੀਤਾ।

 

ਪੁਲਿਸ ਨੇ ਕਿਹਾ, ਪੁਲਿਸ ਨੇ ਮੁਲਜ਼ਮਾਂ ਦੀ ਫੋਰਡ ਫਿਗੋ ਕਾਰ (ਪੀ.ਬੀ. 13 ਏਸੀ 0497) ਤੋਂ ਜਾਂਚ ਦੌਰਾਨ 19500 ਨਸ਼ੀਲੀਆਂ ਗੋਲੀਆਂ (ਟ੍ਰਾਮੈਡੌਲ) ਅਤੇ ਖਾਂਸੀ ਦੀ ਦਵਾਈ ਦੀਆਂ 10 ਬੋਤਲਾਂ ਬਰਾਮਦ ਕੀਤੀਆਂ।

 

ਵਲੈਤੀ ਰਾਮ ਨੇ ਕਿਹਾ, ਹਰਿਆਣਾ ਦੇ ਕੈਥਲ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਸੀ। ਮੁਲਜ਼ਮ ਇਨ੍ਹਾਂ ਨਸ਼ੀਲੀਆਂ ਗੋਲੀਆਂ ਨੂੰ ਸਥਾਨਕ ਏਜੰਟਾਂ ਨੂੰ ਸਪਲਾਈ ਕਰਦੇ ਸਨ ਜੋ ਕਿ ਭਵਾਨੀਗੜ੍ਹ ਖਿੱਤੇ ਦੇ ਨਸ਼ੇੜੀਆਂ ਨੂੰ ਵੇਚਦੇ ਹਨ।

 

ਭਵਾਨੀਗੜ੍ਹ ਥਾਣੇ ਚ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 arrested along with 19000 drug pills in Sangrur