ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੱਗਣਗੇ 2 ਕਰੋੜ ਬੂਟੇ

ਸਾਧੂ ਸਿੰਘ ਧਰਮਸੋਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਫ਼ਲ ਬਣਾਉਣ ਲਈ ਸੂਬੇ ਦਾ ਜੰਗਲਾਤ ਵਿਭਾਗ ਵਲੋਂ ਚਾਲੂ ਸਾਲ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 2 ਕਰੋੜ ਬੂਟੇ ਲਾਏ ਜਾਣਗੇ ਅਤੇ ਇਸ ਮਿਸ਼ਨ ਤਹਿਤ ਹੁਣ ਤੱਕ 10 ਲੱਖ ਬੂਟੇ ਵੰਡੇ ਵੀ ਜਾ ਚੁੱਕੇ ਹਨ।


ਸੂਬੇ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਮੂਹ ਜ਼ਿਲ੍ਹਾਂ ਅਧਿਕਾਰੀਆਂ ਨਾਲ ਕੀਤੀ 'ਮਿਸ਼ਨ ਤੰਦਰੁਸਤ ਪੰਜਾਬ' ਸਬੰਧੀ ਵਿਸ਼ੇਸ਼ ਮੀਟਿੰਗ ਮਗਰੋਂ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਸੂਬੇ 'ਚ ਹਰਿਆਲੀ ਵਧਾਉਣ ਲਈ ਜੰਗਲਾਤ ਵਿਭਾਗ ਵਲੋਂ ਸੂਬੇ ਦੇ ਵੱਖ-ਵੱਖ ਵਿਭਾਗਾਂ ਦੀ ਸਹਾਇਤਾ ਲਈ ਜਾਵੇਗੀ। ਸੂਬੇ 'ਚ ਕਾਰਜਸ਼ੀਲ ਸਮਾਜ-ਸੇਵੀ ਸੰਸਥਾਵਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ, ਪੰਚਾਇਤਾਂ, ਨਗਰ ਕੌਂਸਲਾਂ ਅਤੇ ਲੋਕ ਨਿਰਮਾਣ ਵਿਭਾਗ ਅਧੀਨ ਆਉਂਦੇ ਖੇਤਰਾਂ 'ਚ ਚਾਲੂ ਸਾਲ ਦੌਰਾਨ 2 ਕਰੋੜ ਬੂਟੇ ਲਾਏ ਜਾਣਗੇ।


ਜੰਗਲਾਤ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ 'ਆਈ ਹਰਿਆਲੀ ਐਪ' ਸਫ਼ਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਐਪ ਦੇ ਹੁਣ ਤੱਕ 80 ਹਜਾਰ ਡਾਊਨਲੋਡ ਹੋ ਚੁੱਕੇ ਹਨ ਜਦਕਿ  ਲੋਕਾਂ ਵਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲੈਣ ਲਈ 35 ਹਜ਼ਾਰ ਆਡਰ ਬੁੱਕ ਕੀਤੇ ਜਾ ਚੁੱਕੇ ਹਨ।  ਇਸ ਐਪ ਰਾਹੀਂ ਹੁਣ ਤੱਕ 5 ਲੱਖ ਬੂਟੇ ਵੰਡੇ ਜਾ ਚੁੱਕੇ ਹਨ ਜਦਕਿ ਹੋਰ ਵੱਖ-ਵੱਖ ਸਕੀਮਾਂ ਤਹਿਤ ਵੱਖਰੇ ਤੌਰ 'ਤੇ 5 ਲੱਖ ਬੂਟੇ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਮਿਸ਼ਨ ਤਹਿਤ ਸੂਬੇ ਭਰ 'ਚ ਮੁਫ਼ਤ ਵੰਡੇ ਜਾ ਰਹੇ ਬੂਟੇ ਹਾਸਲ ਕਰਨ ਵਾਲਿਆਂ ਦਾ ਨਾਂ, ਪਤਾ ਤੇ ਸੰਪਰਕ ਨੰਬਰ ਦਾ ਰਿਕਾਰਡ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਬੂਟਿਆਂ ਦੀ ਸਾਂਭ-ਸੰਭਾਲ ਨੂੰ ਸਮੇਂ-ਸਮੇਂ ਚੈੱਕ ਕੀਤਾ ਜਾ ਸਕੇ।


ਸ. ਧਰਮਸੋਤ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਝੁੱਗੀ ਝੌਂਪੜੀ (ਸਲੱਮ) ਖੇਤਰਾਂ ਅਤੇ ਸ਼ਹਿਰੀ ਖੇਤਰਾਂ 'ਚ ਬੂਟੇ ਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹਰ ਉਸ ਥਾਂ 'ਤੇ ਬੂਟੇ ਲਾਏ ਜਾ ਸਕਦੇ ਹਨ, ਜਿੱਥੇ ਬੂਟੇ ਨੂੰ ਵਧਣ-ਫੁੱਲਣ ਲਈ ਲੋੜੀਂਦਾ ਵਾਤਾਵਰਣ ਮਿਲ ਸਕਦਾ ਹੋਵੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 crore plants mission started by punjab forest department