ਅਗਲੀ ਕਹਾਣੀ

ਲੁਧਿਆਣਾ `ਚ 17 ਸਾਲਾ ਲੜਕੇ ਨਾਲ ਅਸ਼ਲੀਲ ਹਰਕਤ-ਫਿ਼ਲਮ ਵੀ ਬਣਾਈ, 2 ਕਾਬੂ

ਲੁਧਿਆਣਾ `ਚ 17 ਸਾਲਾ ਲੜਕੇ ਨਾਲ ਅਸ਼ਲੀਲ ਹਰਕਤ-ਫਿ਼ਲਮ ਵੀ ਬਣਾਈ, 2 ਕਾਬੂ

17 ਸਾਲਾਂ ਦੇ ਇੱਕ ਲੜਕੇ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਜਨਮ-ਦਿਨ ਦੀ ਇੱਕ ਪਾਰਟੀ ਦੀ ਹੈ।


ਮੁਲਜ਼ਮਾਂ ਦੀ ਸ਼ਨਾਖ਼ਤ ਹਰਵਿੰਦਰ ਸਿੰਘ ਉਰਫ਼ ਹੈਪੀ ਤੇ ਵਿਕੀ ਵਾਸੀ ਸੰਜੇ ਗਾਂਧੀ ਕਾਲੋਨੀ, ਤਾਜਪੁਰ ਰੋਡ, ਰਾਹੁਲ ਵਾਸੀ ਮਿਹਰਬਾਨ ਇਲਾਕਾ ਤੇ ਮਨਵੀਸ਼ ਕਪੂਰ ਨਿਵਾਸੀ ਗੁਰੂ ਅਰਜਨ ਦੇਵ ਨਗਰ ਵਜੋਂ ਹੋਈ ਹੈ। ਹਰਵਿੰਦਰ ਤੇ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਰਾਹੁਲ ਅਤੇ ਮਨਵੀਸ਼ ਕਪੂਰ ਹਾਲੇ ਫ਼ਰਾਰ ਹਨ।


ਮੁਲਜ਼ਮਾਂ ਨੇ ਕਥਿਤ ਤੌਰ `ਤੇ ਪੀੜਤ ਲੜਕੇ ਦੀ ਅਸ਼ਲੀਲ ਵਿਡੀਓ ਵੀ ਬਣਾਈ ਸੀ ਤੇ ਉਸ ਨੂੰ ਬਲੈਕਮੇਲ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਧਮਕੀ ਦੇ ਰਹੇ ਸਨ ਕਿ ਉਹ ਉਸ ਦੀ ਵਿਡੀਓ ਸੋਸ਼ਲ ਮੀਡੀਆ `ਤੇ ਅਪਲੋਡ ਕਰ ਦੇਣਗੇ।


ਨਾਬਾਲਗ਼ ਪੀੜਤ ਨੇ ਜਿਨਸੀ ਸ਼ੋਸ਼ਣ ਦੀ ਇਸ ਘਟਨਾ ਬਾਰੇ ਆਪਣੇ ਪਿਤਾ ਨੂੰ ਬੀਤੀ 5 ਅਕਤੂਬਰ ਨੂੰ ਦੱਸਿਆ। ਪੀੜਤ ਦੇ ਪਿਤਾ ਦੇ ਸਿ਼ਕਾਇਤ `ਚ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਬੀਤੀ 15 ਅਗਸਤ ਨੂੰ ਆਪਣੇ ਦੋਸਤ ਦੇ ਜਨਮ-ਦਿਨ ਦੀ ਪਾਰਟੀ `ਚ ਸ਼ਾਮਲ ਹੋਣ ਲਈ ਗਿਆ ਸੀ। ਚਾਰ ਮੁੰਡਿਆਂ ਨੇ ਉਸ ਦੇ ਕੱਪੜੇ ਜ਼ਬਰਦਸਤੀ ਲਾਹੇ ਤੇ ਉਸ ਨੂੰ ਨੱਚਣ ਲਈ ਮਜਬੂਰ ਕੀਤਾ। ਬਾਅਦ `ਚ ਨੌਜਵਾਨਾਂ ਨੇ ਉਸ ਦੀ ਅਸ਼ਲੀਲ ਫਿ਼ਲਮ ਵੀ ਬਣਾਈ ਤੇ ਉਸ ਤੋਂ ਧਨ ਵਸੂਲਣ ਲਈ ਬਲੈਕਮੇਲਿੰਗ ਵੀ ਸ਼ੁਰੂ ਕਰ ਦਿੱਤੀ।


ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਮਾਮਲੇ `ਚ ਮੁਲਜ਼ਮ ਦੇ ਦੋਸ਼ੀ ਪਾਏ ਜਾਂਦੇ ਹਨ, ਤਾਂ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 held for sexually assaulting 17 years old