ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ ਜੇਲ 'ਚ ਮੋਬਾਈਲ ਤੇ ਨਸ਼ਾ ਸਪਲਾਈ ਕਰਨ ਵਾਲੇ ਦੋ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਪਿਛਲੇ ਕਾਫੀ ਸਮੇਂ ਤੋਂ ਸੂਬੇ ਦੀਆਂ ਵੱਖ-ਵੱਖਾਂ ਜੇਲਾਂ 'ਚੋਂ ਨਸ਼ੇ ਤੇ ਮੋਬਾਈਲ ਬਰਾਮਦਗੀ ਦੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਤਹਿਤ ਅੱਜ ਪੁਲਿਸ ਨੇ ਜ਼ਿਲ੍ਹ ਪਟਿਆਲਾ ਸਥਿੱਤ ਨਾਭਾ ਜੇਲ 'ਚ ਮੋਬਾਈਲ ਅਤੇ ਨਸ਼ਾ ਸਮੱਗਰੀ ਸਪਲਾਈ ਕਰਨ ਦੇ ਦੋਸ਼ 'ਚ ਦੋ ਜੇਲ ਵਾਰਡਨਾਂ ਨੂੰ ਗ੍ਰਿਫਤਾਰ ਕੀਤਾ ਹੈ।
 

ਗ੍ਰਿਫਤਾਰ ਕੀਤੇ ਗਏ ਦੋਵੇਂ ਜੇਲ ਵਾਰਡਨਾਂ ਦੀ ਪਛਾਣ ਵਰਿੰਦਰ ਕੁਮਾਰ ਅਤੇ ਤਰਨਦੀਪ ਸਿੰਘ ਵਜੋਂ ਹੋਈ ਹੈ। ਇਹ ਦੋਵੇਂ 2018 ਦੇ ਬੈਚ ਵਿੱਚ ਜੇਲ ਵਿਭਾਗ 'ਚ ਭਰਤੀ ਹੋਏ ਸਨ ਅਤੇ ਇੰਨੇ ਛੋਟੇ ਕਾਰਜਕਾਲ ਵਿੱਚ ਹੀ ਇਨ੍ਹਾਂ ਨੇ ਇਸ ਧੰਦੇ ਵਿੱਚ ਕਦਮ ਰੱਖ ਲਿਆ।
 

ਜਾਣਕਾਰੀ ਮੁਤਾਬਕ ਵਰਿੰਦਰ ਪੈਸੇ ਲੈ ਕੇ ਜੇਲ ਵਿੱਚ ਮੋਬਾਈਲ ਫ਼ੈਨ ਅਤੇ ਨਸ਼ੇ ਵਗੈਰਾ ਪਹੁੰਚਾਉਣ ਦਾ ਕੰਮ ਕਰਦਾ ਸੀ ਅਤੇ ਤਰਨਦੀਪ ਉਸ ਦਾ ਸਾਥ ਦਿੰਦਾ ਸੀ। ਇਨ੍ਹਾਂ ਦੋਵਾਂ ਦੀ ਦੋਸਤੀ ਅਤੇ ਪੈਸੇ ਦੇ ਲੈਣ-ਦੇਣ ’ਤੇ ਅਧਿਕਾਰੀਆਂ ਦੀ ਕਾਫੀ ਸਮੇਂ ਤੋਂ ਨਜ਼ਰ ਸੀ।
 

ਦੋ ਦਿਨ ਪਹਿਲਾਂ ਡਿਊਟੀ ਦੌਰਾਨ ਵਰਿੰਦਰ ਕੁਮਾਰ ਦੋ ਮੋਬਾਈਲ ਲੈ ਕੇ ਅੰਦਰ ਪਹੁੰਚਿਆ ਸੀ। ਉਸ ਨੇ ਦੋਵੇਂ ਮੋਬਾਈਲ ਬੈਰਕ ਅਤੇ ਸੈੱਲ ਦੇ ਵਿੱਚੋਂ-ਵਿੱਚ ਜ਼ਮੀਨ 'ਚ ਲੁਕਾ ਦਿੱਤੇ ਅਤੇ ਤੈਅ ਪਲਾਨ ਮੁਤਾਬਕ ਸ਼ੁੱਕਰਵਾਰ ਨੂੰ ਤਰਨਦੀਪ ਸਿੰਘ ਨੇ ਉੱਥੋਂ ਲੁਕਾਏ ਦੋ ਮੋਬਾਈਲ ਕੱਢੇ ਅਤੇ ਆਪਣੇ ਕੋਲ ਲੁਕਾ ਕੇ ਰੱਖ ਲਏ। ਸ਼ੱਕ ਦੇ ਘੇਰੇ ’ਚ ਪਹਿਲਾਂ ਤੋਂ ਹੀ ਹੋਣ ਕਰਕੇ ਅਧਿਕਾਰੀਆਂ ਨੇ ਆਖਰ ਤਰਨਦੀਪ ਨੂੰ ਫੜ ਲਿਆ। ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਵਿਰੁੱਧ ਥਾਣਾ ਸਦਰ ਨਾਭਾ 'ਚ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 jail wardens held for smuggling mobiles drugs into Nabha jail