ਅਗਲੀ ਕਹਾਣੀ

ਜਲੰਧਰ ਪੁਲਿਸ ਥਾਣੇ `ਚ ਧਮਾਕੇ ਲਈ ਜਿ਼ੰਮੇਵਾਰ ਦੋ ਕਸ਼ਮੀਰੀ ਵਿਦਿਆਰਥੀ ਕਾਬੂ

ਜਲੰਧਰ ਪੁਲਿਸ ਥਾਣੇ `ਚ ਧਮਾਕੇ ਲਈ ਜਿ਼ੰਮੇਵਾਰ ਦੋ ਕਸ਼ਮੀਰੀ ਵਿਦਿਆਰਥੀ ਕਾਬੂ

ਪੰਜਾਬ ਪੁਲਿਸ ਨੇ ਬੀਤੀ 14 ਸਤੰਬਰ ਨੂੰ ਮਕਸੂਦਾਂ ਪੁਲਿਸ ਥਾਣੇ ਵਿਖੇ ਹੋਏ ਬੰਬ ਧਮਾਕੇ ਦੇ ਕੇਸ ਨੂੰ ਸੁਲਝਾੳਂਦਿਆਂ ਕਸ਼ਮੀਰ ਦੇ ਇੱਕ ਅੱਤਵਾਦੀ ਗਿਰੋਹ ਅਨਸਰ ਗ਼ਜਾਵਤ- ਉੱਲ-ਹਿੰਦ (ਏਜੀਐਚ) ਨਾਲ ਸਬੰਧਤ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਗਿਰਫਤਾਰ ਕੀਤਾ ਹੈ। ਉਕਤ ਅੱਤਵਾਦੀ ਗਿਰੋਹ ਜੈਸ਼-ਏ-ਮੁਹੰਮਦ(ਜੇਈਐਮ) ਨਾਲ ਵੀ ਸਬੰਧਤ ਦੱਸਿਆ ਜਾਂਦਾ ਹੈ।


ਇਸ ਅੱਤਵਾਦੀ ਸੰਗਠਨ ਦਾ ਮੁਖੀਆ ਜ਼ਾਕਿਰ ਰਾਸ਼ਿਦ ਉਰਫ ਜਾਕਿਰ ਮੂਸਾ ਹੈ ਜੋ ਕਿ ਉਕਤ ਹਮਲੇ ਦਾ ਸਰਗ਼ਨਾ ਅਤੇ ਧਮਾਕੇ ਵਿੱਚ ਸ਼ਾਮਿਲ ਸੇਂਟ ਸੋਲਜਰ ਕਾਲਜ, ਜਲੰਧਰ ਦੇ ਦੋ ਵਿਦਿਆਰਥੀਆਂ, ਸ਼ਾਹਿਦ ਕਯੂਮ (22) ਅਤੇ ਫਾਜ਼ਿਲ ਬਸ਼ੀਰ (23) ਨੂੰ ਸਿਖਲਾਈ ਦੇਣ ਵਾਲਾ ਦੱਸਿਆ ਜਾਂਦਾ ਹੈ। ਸੂਬੇ ਵਿੱਚ ਏਜੀਐਚ ਨਾਲ ਸਬੰਧਤ ਕਸ਼ਮੀਰੀ ਵਿਦਿਆਰਥੀਆਂ ਦੀ ਗਿਰਫਤਾਰੀ ਦਾ ਇਹ ਦੂਜਾ ਮਾਮਲਾ ਹੈ। 


ਇਸ ਤੋਂ ਪਹਿਲਾਂ ਸੀ.ਟੀ.ਇੰਸਟੀਟਿਊਟ ਆਫ ਇੰਜਨੀਅਰਰਿੰਗ ਮੈਨੇਜਮੈਂਟ ਐਂਡ ਤਕਨਾਲੋਜੀ, ਜਲੰਧਰ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਗਿਰਫਤਾਰ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਕਤ ਹੈਂਡ ਗਰਨੇਡ ਧਮਾਕੇ ਵਿੱਚ ਸ਼ਾਹਿਦ, ਫਾਜਿਲ, ਮੀਰ ਰਊਫ਼ ਅਹਿਮਦ ੳਰਫ ਰੌਫ ਅਤੇ ਮੀਰ ਉਮਰ ਰਮਜ਼ਾਨ ਉਰਫ ਗਾਜ਼ੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਸ਼ਾਹਿਦ ਤੇ ਫਾਜ਼ਿਲ ਬੀ-ਟੈਕ (ਸਿਵਲ) 7ਵੇਂ ਸਮੇਸਟਰ ਦੇ ਵਿਦਿਆਰਥੀ ਹਨ ਜਦਕਿ ਬਾਕੀ ਦੇ ਦੋ ਜੋ ਹਾਲੇ ਫਰਾਰ ਹਨ, ਏਜੀਐਚ ਦੇ ਟ੍ਰੇਂਡ ਅੱਤਵਾਦੀ ਹਨ ਜੋ ਕਿ 13 ਸਤੰਬਰ ਨੂੰ ਸਿਰਫ ਇਸ ਹਮਲੇ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਸ੍ਰੀਨਗਰ ਤੋਂ ਚੰਡੀਗੜ੍ਹ ਪਹੁੰਚੇ ਸਨ।


ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਗਿ੍ਰਫਤਾਰ ਕੀਤੇ ਇਹ ਦੋਵੇਂ ਵਿਦਿਆਰਥੀ ਕਸ਼ਮੀਰ ਵਿੱਚ ਸਨ ਤਾਂ ਕਸ਼ਮੀਰ ਵਿੱਚ ਸਥਿਤ ਦਾਦਾ ਸਰਾਂ ਦੇ ਰਹਿਣ ਵਾਲੇ, ਏਜੀਐਚ ਦੇ ਮੁਖੀ ਨੇ ਆਮਿਰ, ਨੇ ਇਨ੍ਹਾਂ ਦੇ ਜ਼ਿਹਨ ਵਿੱਚ ਕੱਟੜਵਾਦ ਦਾ ਜ਼ਹਿਰ ਘੋਲਿਆ ਅਤੇ ਇਨ੍ਹਾਂ ਨੂੰ ਏਜੀਐਚ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸ਼ਾਹਿਦ ਅਤੇ ਫਾਜ਼ਿਲ ਵੱਖ ਵੱਖ ਚੈਟ ਐਪਲੀਕੇਸ਼ਨਾਂ ਦੀ ਮੱਦਦ ਨਾਲ ਏਜੀਐਚ ਦੇ ਲੀਡਰਾਂ ਤੇ ਮੈਂਬਰਾਂ ਦੇ ਸੰਪਰਕ ਵਿੱਚ ਸਨ।

ਚੰਡੀਗੜ੍ਹ ਪਹੁੰਚਣ ਤੋਂ ਬਾਅਦ ਰਊਫ਼ ਤੇ ਗਾਜ਼ੀ ਜਲੰਧਰ ਲਈ ਬੱਸ ’ਤੇ ਰਵਾਨਾ ਹੋ ਗਏ ਸਨ ਅਤੇ ਪੁਲਸ ਥਾਣਾ ਮਕਸੂਦਾਂ ਨੇੜੇ ਪੈਂਦੇ ਮਕਸੂਦਾਂ ਚੌਕ ਵਿੱਚ ਸ਼ਾਹਿਦ ਤੇ ਫਾਜਿਲ ਨੂੰ ਮਿਲੇ ਅਤੇ ਫਿਰ ਚਾਰਾਂ ਨੇ ਮਿਲਕੇ 13 ਸਤੰਬਰ ਨੂੰ ਪੁਲਿਸ ਥਾਣੇ ਮਕਸੂਦਾਂ ਦਾ ਮਾਹੌਲ ਦੇਖਣ ਲਈ ਚੱਕਰ ਲਗਾਇਆ। ਡੀਜੀਪੀ ਮੁਤਾਬਕ ਪਹਿਲਾਂ ਇਨ੍ਹਾਂ ਅੱਤਵਾਦੀਆਂ ਵੱਲੋਂ ਸੀਆਰਪੀਐਫ ਅਤੇ ਬਿਧੀਪੁਰ ਰੇਲਵੇ ਫਾਟਕ ਨੇੜੇ ਆਈਟੀਬੀਪੀ ਦੇ ਕੈਂਪਾਂ ’ਤੇ ਗਰਨੇਡ ਸੁਟਣ ਦਾ ਮਨਸੂਬਾ ਬਣਾਇਆ ਗਿਆ ਸੀ ਅਤੇ ਸੀਆਰਪੀਐਫ ਦੇ ਕੈਂਪਾਂ ਵੱਲ ਚੱਕਰ ਵੀ ਮਾਰੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Kashmiri Students Arrested for Maqsudan PS Blast