ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਵਿਖੇ ਕਬਾੜ ਦੀ ਦੁਕਾਨ ਚ ਧਮਾਕਾ, 2 ਦੀ ਮੌਤ, ਪੰਜ ਗੰਭੀਰ ਜ਼ਖ਼ਮੀ

1 / 2The deceased were cleaning the scrapped goods when the blast took place, say reports.(HT image/ Sameer Sehgal)

2 / 2ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਵਾਰਸ ਵਿਰਲਾਪ ਕਰਦੇ ਹੋਏ। ਐੱਚ ਟੀ ਫੋਟੋ/ਸਮੀਰ ਸਹਿਗਲ

PreviousNext

ਅੰਮ੍ਰਿਤਸਰ ਵਿੱਚ ਸੋਮਵਾਰ ਸ਼ਾਮ ਨੂੰ ਕਬਾੜੀ ਦੀ ਇੱਕ ਦੁਕਾਨ ਵਿੱਚ ਜ਼ੋਰਦਾਰ ਧਮਾਕੇ ਦੀ ਖ਼ਬਰ ਹੈ। ਇਸ ਹਾਦਸੇ ਵਿੱਚ 2 ਦੀ ਮੌਕੇ ਉੱਤੇ ਹੀ ਮੌਤ ਜਦਕਿ ਪੰਜ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਹਾਦਸਾ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਦੀ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਕਬਾੜੀ ਰਜਿੰਦਰ ਕੁਮਾਰ ਅਤੇ ਰਤਨ ਲਾਲ ਵਜੋਂ ਹੋਈ ਹੈ।

 

ਪੁਲਿਸ ਨੂੰ ਲੁਵ ਕੁਸ਼ ਮੁਹੱਲੇ ਵਿੱਚ ਕਬਾੜੀ ਦੀ ਇੱਕ ਦੁਕਾਨ ਵਿੱਚ ਧਮਾਕੇ ਦੀ ਖ਼ਬਰ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਡੀਸੀਪੀ ਜਗਮੋਹਨ ਸਿੰਘ ਅਤੇ ਭਾਰੀ ਪੁਲਿਸ ਬਲ ਮੌਕੇ ਉੱਤੇ ਪੁੱਜਾ।

 

ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਖ਼ਦਸ਼ਾ ਹੈ ਕਿ ਪੁਰਾਣੇ ਵਿਸਫੋਟਕ ਨੂੰ ਖੋਲ੍ਹਦੇ ਸਮੇਂ ਇਹ ਹਾਦਸਾ ਹੋਇਆ ਹੋਵੇਗਾ।

 

ਲਾਸ਼ਾਂ ਨੂੰ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ, ਅਗਲੇਰੀ ਜਾਂਚ ਜਾਰੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 killed 5 injured in a blast at scrap dealer house in Amritsar