ਪੰਜਾਬ ਦੀ ਆਰਥਿਕ ਹਾਲਤ ਮੰਦੀ ਦੇ ਚਲਦਿਆਂ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਦਾ ਬੋਝ ਵਧਦਾ ਜਾ ਰਿਹ ਹੈ। ਅੱਜ ਵਿਧਾਨ ਸਭਾ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤੇ ਬਜਟ ਵਿਚ ਕਿਹਾ ਕਿ 31 ਮਾਰਚ 2019 ਤੱਕ ਸੂਬੇ ਦਾ ਕੁੱਲ ਬਕਾਇਆ ਕਰਜ਼ 212276 ਕਰੋੜ ਰੁਪਏ ਤੱਕ ਅਨੁਮਾਨਿਆ ਗਿਆ ਹੈ।
ਇਸ ਮੌਕੇ ਵਿੱਤ ਮੰਤਰੇ ਨੇ ਕਿਹਾ ਕਿ ਵਿਰਾਸਤ ’ਚ ਮਿਲੇ ਕਰਜ਼ੇ ਦੇ ਇਸ ਬੋਝ ਦੀ ਪ੍ਰਮੁੱਖ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਵੀ ਅਸੀਂ ਵਿੱਤੀ ਸੰਜਮ ਕਾਇਕ ਕਰਨ ਦੀ ਆਪਣੀ ਵਚਨਬੱਧਤਾ ਪ੍ਰਤੀ ਦ੍ਰਿੜ ਹਾਂ।
ਉਨ੍ਹਾਂ ਕਿਹਾ ਕਿ ਸਾਲ 2018-19 (ਸੋਧੇ ਅਨੁਮਾਨ) ਲਈ ਜੀ ਐੱਸ ਡੀ ਪੀ ਦਾ 40.96 ਫ਼ੀਸਦੀ ਹੈ ਅਤੇ ਸਾਲ 2019-20 (ਬਜਟ ਅਨੁਮਾਨ) ’ਚ ਬਕਾਇਆ ਕਰਜ਼ 229612 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਜੋ ਕਿ ਜੀ ਐੱਸ ਡੀ ਪੀ ਦਾ 39.74 ਫ਼ੀਸਦੀ ਹੈ। ਉਨ੍ਹਾਂ ਕਿਹਆ ਕਿ ਇਸ ਤਰ੍ਹਾਂ ਅਸੀਂ ਨਿਰੰਤਰ ਰੂਪ ਵਿਚ ਕਰਜ਼/ਜੀ.ਐੱਸ.ਡੀ.ਪੀ. ਅਨੁਪਾਤ ਨੂੰ ਘੱਟ ਕਰਨ ਵਿਚ ਸਫਲ ਹੋਏ ਹਾਂ ਜੋ ਕਿ ਸਾਨੂੰ ਵਿਰਸੇ ਵਿਚ ਮਿਲਿਆ ਸੀ। ਉਨ੍ਹਾਂ ਸਦਨ ਨੂੰ ਦੱਸਿਆ ਕਿ ਪਿਛਲੀ ਸਰਕਾਰ ਦੀਆਂ ਗ਼ੈਰ ਜ਼ਿੰਮੇਵਾਰੀ ਵਾਲੀਆਂ ਵਿੱਤੀ ਕਾਰਵਾਈਆਂ ਕਾਰਨ ਸਾਲ 2016-17 ਵਿੱਚ ਸਾਡਾ ਕਰਜ਼ਾ ਆਂਧਰਾ ਪ੍ਰਦੇਸ਼ (36.4 ਫ਼ੀਸਦੀ), ਪੱਛਮੀ ਬੰਗਾਲ (31.9 ਫ਼ੀਸਦ), ਕੇਰਲ (31.1 ਫ਼ੀਸਦ), ਤਾਮਿਲਨਾਡੂ (21.8 ਫ਼ੀਸਦ) ਅਤੇ ਮਹਾਰਾਸ਼ਟਰ (17.5 ਫ਼ੀਸਦ) ਵਰਗੇ ਆਮ ਸ਼੍ਰੇਣੀ ਵਾਲੇ ਸੂਬਿਆਂ ਦੇ ਪੱਧਰਾਂ ਤੋਂ ਵੀ ਵਧ ਗਿਆ।
ਵਿੱਤੀ ਸਾਲ 2019-20 ਲਈ 17335 ਕਰੋੜ ਰੁਪਏ ਦੀ ਪ੍ਰਵਾਨਤ ਨਿਰੋਲ ਉਧਾਰ ਸੀਮਾ ਦੀ ਤੁਲਨਾ ’ਚ ਸਾਲ 2019-20 ਵਿੱਚ ਕਰਜ਼ਾ ਅਦਾਇਗੀ (ਮੂਲ + ਵਿਆਜ) 30309 ਕਰੋੜ ਰੁਪਏ ਦੀ ਇਕ ਵੱਡੀ ਰਾਸ਼ੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਭਾਰੀ ਕਰਜ਼ੇ ਦੀ ਅਦਾਇਗੀ ਨੇ ਸਾਡੀਆਂ ਪ੍ਰਮੁੱਖ ਮਾਲੀ ਪ੍ਰਾਪਤੀਆਂ ਨੂੰ ਹੜੱਪ ਲਈਆਂ ਹਨ, ਜਿਸ ਨਾਲ ਤਰੱਕੀ ਦੇ ਮਨਸੂਬਿਆਂ ਲਈ ਬਹੁਤ ਥੋੜ੍ਹੇ ਜਿਹੇ ਸ੍ਰੋਤ ਹੀ ਬਚਦੇ ਹਨ। ਉਨ੍ਹਾਂ ਕਿਹਾ ਕਿ ਦਸ ਸਾਲਾਂ ਤੱਕ ਮਾਲੀ ਨਿਜ਼ਾਮ ਲਾਪ੍ਰਵਾਹੀ ਕਾਰਨ ਅੱਜ ਸੂਬਾ ਕਰਜ਼ੇ ’ਚ ਫਸੇ ਹੋਣ ਦੀ ਸਥਿਤੀ ਤੋਂ ਵੀ ਕਿਤੇ ਜ਼ਿਆਦਾ ਬਦਹਾਲੀ ਵਿਚ ਹੈ।
ਉਨ੍ਹਾਂ ਕਿਹਾ ਕਿ ਬੀਤੇ ਵਕਤ ਤੋਂ ਹਟ ਕੇ ਜੀ.ਐੱਸ.ਡੀ.ਪੀ. ਦੀ ਤਰੱਕੀ ਦੀ ਸ਼ਰਾਂ ਸਾਲ 2016-17 ਤੋਂ ਸਾਲ 2017-18 ਦੌਰਾਨ 9.42 ਫ਼ੀਸਦ ਬਨਾਮ ਕਰਜ਼ੇ ਦਾ ਵਾਧਾ 6.92 ਫ਼ੀਸਦ ਹੈ। ਆਉਣ ਵਾਲੇ ਵਕਤ ਵਿਚ ਜੀ.ਐੱਸ.ਡੀ.ਪੀ. ਦੀ ਤਰੱਕੀ 11.49 ਫ਼ੀਸਦ ਤੇ ਕਰਜ਼ ਦੀ ਸ਼ਰਾਂ ਵਿਚ 8.17 ਫ਼ੀਸਦ ਹੋਵੇਗਾ।
ਉਨ੍ਹਾਂ ਕਿਹਾ ਕਿ ਕੁਲ ਮਾਲੀਆ ਪ੍ਰਾਪਤੀਆਂ ਪ੍ਰਤੀ ਬਕਾਇਆ ਕਰਜ਼ੇ ਦਾ ਫ਼ੀਸਦੀ ਸਾਲ 2016-17 ਵਿਚ 380.38 ਫ਼ੀਸਦ ਤੋਂ ਘਟ ਕੇ ਸਾਲ 2017-18 ਵਿਚ 368.15 ਫ਼ੀਸਦ ਤੇ ਆ ਗਿਆ ਅਤੇ ਸਾਲ 2019-20 ਵਿਚ 292.46 ਫ਼ੀਸਦ ਅਨੁਮਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਾਲ 2017-18 ’ਚ ਕੁਲ ਮਾਲੀਆ ਪ੍ਰਾਪਤੀਆਂ ਦੇ ਫ਼ੀਸਦ ਨੂੰ ਜੀ.ਐੱਸ.ਡੀ.ਪੀ. ਦੇ 11.28 ਫ਼ੀਸਦ ਦਰਸਾਉਂਦਿਆਂ ਪ੍ਰਸੰਸਾਯੋਗ ਤਰੱਕੀ ਕੀਤੀ ਹੈ, ਜੋ ਸਾਲ 2010-11 ਤੋਂ ਹੁਣ ਤੱਕ ਸਭ ਤੋਂ ਵੱਧ ਹੈ।