ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਗੁਰਧਾਮਾਂ 'ਚ ਮੱਥਾ ਟੇਕਣ ਗਏ 2 ਸ਼ਰਧਾਲੂ ਸ਼ੱਕੀ ਚੀਜ਼ ਲੈ ਕੇ ਭਾਰਤ ਪਰਤੇ 

6 ਨਵੰਬਰ ਨੂੰ 10 ਦਿਨ ਦੇ ਵੀਜ਼ੇ 'ਤੇ ਪਾਕਿ ਗੁਰੂ ਧਾਮਾਂ 'ਤੇ ਮੱਥਾ ਟੇਕਣ ਗਏ ਸਨ 2200 ਸ਼ਰਧਾਲੂਆਂ ਦਾ ਜੱਥਾ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰੂਧਾਮਾਂ ਵਿੱਚ  ਮੱਥਾ ਟੇਕਣ ਗਏ ਦੋ ਸ਼ਰਧਾਲੂ ਵਾਪਸੀ ਵਿੱਚ ਆਪਣੇ ਨਾਲ ਕਾਲੇ ਰੰਗ ਦੀ ਚੀਜ਼ ਲੈ ਕੇ ਪਰਤੇ ਹਨ।

 

ਵਾਹਗਾ ਸਰਹੱਦ ਦੀ ਚੈਕਿੰਗ ਦੌਰਾਨ ਏਜੰਸੀਆਂ ਨੇ 600 ਗ੍ਰਾਮ ਕਾਲੇ ਰੰਗ ਦੇ ਸ਼ੱਕੀ ਪਦਾਰਥ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਲੈਬ ਦੀ ਰਿਪੋਰਟ ਆਉਣ ਤੋਂ ਬਿਨਾਂ ਕਿਸੇ ਸਿੱਟੇ ਉੱਤੇ ਪਹੁੰਚਣਾ ਮੁਸ਼ਕਲ ਹੈ। ਇਨ੍ਹਾਂ ਸ਼ਰਧਾਲੂਆਂ ਦਾ ਵੀਜ਼ਾ ਲਗਵਾਉਣ ਵਾਲੀ ਫਿਰੋਜ਼ਪੁਰ ਦੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਨੇ ਅਜੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਸੱਚਾਈ ਸਾਹਮਣੇ ਆ ਜਾਵੇਗੀ।

 

ਜਾਣਕਾਰੀ ਅਨੁਸਾਰ 6 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ 2200 ਸ਼ਰਧਾਲੂਆਂ ਦਾ ਜੱਥਾ ਪਾਕਿ ਗੁਰੂਧਾਮਾਂ ਵਿਖੇ ਮੱਥਾ ਟੇਕਣ ਲਈ ਪਾਕਿਸਤਾਨ ਗਿਆ ਸੀ। ਇਹ ਲੋਕ 10 ਦਿਨਾਂ ਵੀਜ਼ੇ 'ਤੇ ਪਾਕਿਸਤਾਨ ਗਏ ਸਨ।

 

ਵੀਰਵਾਰ ਸਵੇਰੇ ਵਾਪਸੀ ਸਮੇਂ ਦੋਵਾਂ ਸ਼ਰਧਾਲੂਆਂ ਨੂੰ ਬੀਐਸਐਫ਼ ਅਤੇ ਕਸਟਮ ਵਿਭਾਗ ਨੇ ਕੋਰ ਲਿਆ। ਦਰਅਸਲ, ਉਨ੍ਹਾਂ ਕੋਲੋਂ 600 ਗ੍ਰਾਮ ਗੂੜ੍ਹੇ ਕਾਲੇ ਰੰਗ ਦਾ ਪਦਾਰਥ ਬਰਾਮਦ ਹੋਇਆ ਹੈ। ਇਹ ਸ਼ੱਕੀ ਪਦਾਰਥ ਅਫ਼ੀਮ ਸਮਝੀ ਜਾ ਰਹੀ ਹੈ। 

 

ਪੁੱਛਗਿੱਛ ਦੌਰਾਨ ਸਿੱਖ ਭਾਈਚਾਰੇ ਨਾਲ ਸਬੰਧਤ ਦੋਹਾਂ ਵਿਅਕਤੀਆਂ ਨੇ ਕਿਹਾ ਕਿ ਇਹ ਅਫ਼ੀਮ ਨਹੀਂ ਬਲਕਿ ਸ਼ਿਲਾਜੀਤ ਹੈ ਅਤੇ ਇਹ ਨਨਕਾਣਾ ਸਾਹਿਬ ਤੋਂ ਖ਼ਰੀਦੀ ਸੀ। ਕਿਸੇ ਨੇ ਕਿਹਾ ਕਿ ਜੇ ਪਾਕਿ ਵਿੱਚ ਸ਼ੀਲਾਜੀਤ ਭਾਰਤ ਨਾਲੋਂ ਸਸਤਾ ਮਿਲਦਾ ਹੈ ਤਾਂ ਅਸੀਂ 5 ਹਜ਼ਾਰ ਰੁਪਏ ਦਾ ਖ਼ਰੀਦ ਲਿਆ। ਸਾਨੂੰ ਨਹੀਂ ਪਤਾ ਕਿ ਸਾਨੂੰ ਇੱਥੇ ਕਿਉਂ ਰੋਕਿਆ ਗਿਆ। 

 

ਫੜੀ ਗਈ ਕਾਲੇ ਰੰਗ ਦੀ ਚੀਜ਼ ਅਫ਼ੀਮ ਨਹੀਂ ਸਗੋਂ ਸ਼ਿਲਾਜੀਤ ਹੈ, ਇਸ ਦੀ ਪੁਸ਼ਟੀ ਏਜੰਸੀਆਂ ਵੱਲੋਂ ਵੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 pilgrims arrested with suspicion material at wagah border