ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਜਿ਼ਲ੍ਹੇ `ਚ ਦੋ ਸੜਕ ਹਾਦਸੇ, 3 ਮੌਤਾਂ

ਫ਼ਰੀਦਕੋਟ ਜਿ਼ਲ੍ਹੇ `ਚ ਦੋ ਸੜਕ ਹਾਦਸੇ, 3 ਮੌਤਾਂ

ਫ਼ਰੀਦਕੋਟ ਜਿ਼ਲ੍ਹੇ `ਚ ਅੱਜ ਵਾਪਰੇ ਦੋ ਵੱਖੋ-ਵੱਖਰੇ ਸੜਕ ਹਾਦਸਿਆਂ `ਚ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਮਾਰੇ ਗਏ ਹਨ। ਪਹਿਲਾ ਹਾਦਸਾ ਕੋਟਕਪੂਰਾ-ਫ਼ਰੀਦਕੋਟ ਸੜਕ `ਤੇ ਦੁਪਹਿਰੇ 12 ਵਜੇ ਵਾਪਰਿਆ, ਜਦੋਂ ਇੱਕ ਮੋਟਰਸਾਇਕਲ ਤੇ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ `ਚ ਇੱਕ ਔਰਤ ਸਮੇਤ ਦੋ ਵਿਅਕਤੀ ਮਾਰੇ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਮਨਪ੍ਰੀਤ ਕੌਰ (34) ਵਾਸੀ ਪਿੰਡ ਰੋਡੇ, ਜਿ਼ਲ੍ਹਾ ਮੋਗਾ ਅਤੇ ਦਰਸ਼ਨ ਸਿੰਘ (59) ਵਾਸੀ ਫ਼ਰੀਦਕੋਟ ਸ਼ਹਿਰ ਵਜੋਂ ਹੋਈ ਹੈ।


ਪੁਲਿਸ ਅਨੁਸਾਰ ਕਾਰ ਨੇ ਮੋਟਰਸਾਇਕਲ ਨੂੰ ਪਿੱਛਿਓਂ ਟੱਕਰ ਮਾਰੀ। ਮੋਟਰਸਾਇਕਲ ਸਵਾਰ ਦਰਸ਼ਨ ਸਿੰਘ ਸੜਕ `ਤੇ ਡਿੱਗ ਪਏ, ਜਦ ਕਿ ਕਾਰ ਦੀ ਅਗਲੀ ਸੀਟ `ਤੇ ਬੈਠੇ ਮਨਪ੍ਰੀਤ ਕੌਰ ਅੱਗੇ ਡੈਸ਼-ਬੋਰਡ `ਤੇ ਵੱਜਾ ਤੇ ਉਨ੍ਹਾਂ ਦੇ ਸਿਰ ਤੇ ਗਰਦਨ `ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ।`ਤੇ ਹੀ ਮੌਤ ਹੋ ਗਈ।


ਐੱਸਐੱਚਓ ਇਕਬਾਲ ਸਿੰਘ ਸੰਧੁ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਇੱਕ ਪੁਲਿਸ ਕਾਂਸਟੇਬਲ ਹੈ ਤੇ ਉਸ ਖਿ਼ਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਉਸ ਕਾਰਨ ਮੌਤ ਹੋਣ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।


ਦੂਜਾ ਹਾਦਸਾ ਕੋਟਕਪੂਰਾ `ਚ ਵਾਪਰਿਆ, ਜਿੱਥੇ ਇੱਕ ਟਰੱਕ ਨੇ ਮੋਟਰਸਾਇਕਲ ਨੂੰ ਟੱਕਰ ਮਾਰੀ ਤੇ ਉੱਥੇ ਸਵਰਨ ਕੌਰ ਨਾਂਅ ਦੀ ਔਰਤ ਦੀ ਮੌਤ ਹੋ ਗਈ; ਜਦ ਕਿ ਉਸ ਦੇ ਪਤੀ ਸੁਖਦੇਵ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


ਪੁਲਿਸ ਅਨੁਸਾਰ ਇਹ ਜੋੜੀ ਮੋਟਰਸਾਇਕਲ `ਤੇ ਫਿ਼ਰੋਜ਼ਪੁਰ ਜਾ ਰਹੀ ਸੀ ਕਿ ਕੋਟਕਪੂਰਾ ਬੱਸ ਅੱਡੇ ਲਾਗੇ ਇੱਕ ਟਰੱਕ ਉਨ੍ਹਾਂ `ਚ ਆ ਕੇ ਵੱਜਿਆ। ਸ੍ਰੀਮਤੀ ਸਵਰਨ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 road mishaps in Faridkot 3 dead