ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ ਕੱਢਣ ਲਈ ਸਰਕਾਰੀ ਤੰਤਰ ਫੇਲ੍ਹ ਹੋਣ ਤੋਂ ਬਾਅਦ ਗੁਰਿੰਦਰ ਸਿੰਘ ਵੱਲੋਂ ਬਾਹਰ ਕੱਢਿਆ ਗਿਆ। ਮੀਡੀਆ ਵਿਚ ਚਲ ਰਹੀਆਂ ਖਬਰਾਂ ਦੇ ਮੁਤਾਬਕ ਹੁਣ ਫਤਿਹਵੀਰ ਨੂੰ ਕੱਢਣ ਵਾਲਾ ਗੁਰਿੰਦਰ ਸਿੰਘ ਸਾਹਮਣੇ ਆਇਆ ਹੈ।
ਫਤਿਹਵੀਰ ਨੂੰ ਅੱਜ ਸਵੇਰੇ ਕਰੀਬ 5.30 ਵਜੇ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਜਾਣ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫਤਿਹਵੀਰ ਨੂੰ ਬਾਹਰ ਕੱਢਣ ਲਈ ਸਰਕਾਰੀ ਟੀਮ ਵੱਲੋਂ ਅਪਣਾਇਆ ਗਿਆ ਹਰ ਤਰੀਕਾ ਫੇਲ੍ਹ ਹੋਇਆ ਹੈ। ਫਤਿਹਵੀਰ ਨੂੰ ਕੱਢਣ ਲਈ ਬਣਾਇਆ ਨਵਾਂ ਬੋਰ ਵੀ ਕੰਮ ਨਹੀਂ ਆਇਆ।
ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸਨੇ ਪਹਿਲਾਂ ਵੀ ਕਈ ਉਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਸੀ ਕਿ ਇਕ ਘੰਟੇ ਦਾ ਸਮਾਂ ਦਿੱਤਾ ਜਾਵੇ। ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਸਦੀ ਇਕ ਨਾ ਸੁਣੀ। ਉਸਦੇ ਮੁਤਾਬਕ ਉਹ ਭੀੜ ਘੱਟ ਹੋਣ ਦੀ ਉਡੀਕ ਕਰਦੇ ਰਹੇ ਅਤੇ ਇਸ ਕਾਰਨ ਅੱਜ ਫਤਿਹਵੀਰ ਸਿੰਘ ਨੂੰ ਗੁਆਕੇ ਭੁਗਤਿਆ ਹੈ।
ਉਨ੍ਹਾਂ ਕਿਹਾ ਕਿ ਮੌਕਾ ਦਿੱਤਾ ਗਿਆ ਤਾਂ ਉਸਨੇ ਸਿਰਫ 15 ਮਿੰਟਾਂ ਵਿਚ ਬੱਚੇ ਨੂੰ ਬਾਹਰ ਕੱਢ ਲਿਆ। ਕਈ ਪਿੰਡ ਵਾਸੀਆਂ ਨੇ ਤਾਂ ਇਹ ਵੀ ਦੋਸ਼ ਲਗਾਇਆ ਕਿ ਬੱਚੇ ਨੂੰ ਬੋਰਵੈਲ ਵਿਚੋਂ ਕਾਫੀ ਗਲਤ ਤਰੀਕੇ ਨਾਲ ਕੱਢਿਆ ਗਿਆ।