ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ 20 ਜਿ਼ਲ੍ਹਾ ਕੇਂਦਰੀ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦਾ ਹੋਵੇਗਾ ਰਲੇਵਾਂ

ਪੰਜਾਬ ਦੀਆਂ 20 ਜਿ਼ਲ੍ਹਾ ਕੇਂਦਰੀ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦਾ ਹੋਵੇਗਾ ਰਲੇਵਾਂ

ਪੰਜਾਬ ਦੇ ਜਿ਼ਲ੍ਹਿਆਂ ਚਲਦੀਆਂ ਜਿ਼ਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀਸੀਸੀਬੀ) ਦਾ ਪੰਜਾਬ ਰਾਜ ਸਹਿਕਾਰੀ ਬੈਂਕ (ਪੀਐਸਸੀਬੀ) `ਚ ਰੇਲੇਵਾਂ ਹੋ ਜਾਵੇਗਾ। ਇਸ ਸਬੰਧੀ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ `ਚ ਹਰੀ ਝੰਡੀ ਮਿਲ ਗਈ ਹੈ। 


ਮੰਤਰੀ ਮੰਡਲ ਨੇ ਡੀ ਸੀ ਸੀ ਬੀ ਦੇ ਪੀ ਐਸ ਸੀ ਬੀ `ਚ ਰਲੇਵੇਂ ਦੇ ਰਾਹੀਂ ਸੂਬੇ ਦੇ ਤਿੰਨ ਸੂਤਰੀ ਸਹਿਕਾਰੀ ਰਿਣ ਢਾਂਚੇ ਨੂੰ ਦੋ ਸੂਤਰੀ ਢਾਂਚੇ `ਚ ਤਬਦੀਲ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਹੈ ਜਿਸ ਦੇ ਨਾਲ ਪੀ ਐਸ ਸੀ ਬੀ ਹੁਣ ਇਕ ਵੱਡੀ ਬੈਂਕ ਬਣ ਜਾਵੇਗੀ।


ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਦੇ ਅਨੁਸਾਰ ਸਾਰੀਆਂ ਡੀ ਸੀ ਸੀ ਬੈਂਕਾਂ ਲਈ ਘੱਟੋ-ਘੱਟ ਪੂੰਜੀ ਸਮਰਥਾ ਦਰ ਨੌਂ ਫ਼ੀਸਦੀ (ਸੀਆਰਏਆਰ) ਜ਼ਰੂਰੀ ਹੋਵੇਗੀ। ਹਾਲਾਂਕਿ ਵਰਤਮਾਨ ਸਮੇਂ ਡੀਸੀਸੀ ਬੈਂਕਾਂ ਲਈ ਨੌਂ ਫ਼ੀਸਦੀ ਸੀਆਰਏਆਰ ਲੋੜੀਂਦੀ ਹੈ। ਪਰ ਬਹੁਮਤ ਬੈਂਕਾਂ ਲਈ ਆਪਣੇ ਕਾਰੋਬਾਰ `ਚ ਵਾਧਾ ਕਰਨਾ ਅਤੇ ਲਾਭ ਨੂੰ ਵਧਾਉਣਾ ਬਹੁਤ ਮੁਸ਼ਕਲ ਬਣਿਆ ਹੋਇਆ ਹੈ। ਅੱਗੇ ਹੋਰ ਪੂੰਜੀ ਤੋਂ ਬਿਨਾ ਆਰਬੀਆਈ ਵੱਲੋਂ ਨਿਰਧਾਰਤ ਸੀਆਰਏਆਰ ਸ਼ਰਤ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਲਤਾਂ `ਚ ਸੂਬੇ ’ਚ ਸਹਿਕਾਰੀ ਰਿਣ ਢਾਂਚਾ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 20 District Central and Punjab State Cooperative Banks