ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਲੁਟੇਰਿਆਂ ਨੇ ਪੱਟੀ ਨੇੜੇ ਪਨਸਪ ਦੇ ਗੁਦਾਮ ’ਚੋਂ ਲੁੱਟੀਆਂ ਕਣਕ ਦੀਆਂ 542 ਬੋਰੀਆਂ

20 ਲੁਟੇਰਿਆਂ ਨੇ ਪੱਟੀ ਨੇੜੇ ਪਨਸਪ ਦੇ ਗੁਦਾਮ ’ਚੋਂ ਲੁੱਟੀਆਂ ਕਣਕ ਦੀਆਂ 542 ਬੋਰੀਆਂ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਰਿੰਗੜੀ ’ਚ 20 ਦੇ ਲਗਭਗ ਹਥਿਆਰਬੰਦ ਲੁਟੇਰਿਆਂ ਨੇ ਪਨਸਪ ਦੇ ਗੋਦਾਮ ਅੱਧੀ–ਅੱਧੀ ਕੁਇੰਟਲ ਦੀਆਂ 542 ਬੋਰੀਆਂ ਲੁੱਟ ਲਈਆਂ। ਲੁੱਟੀ ਗਈ ਕਣਕ ਦੀ ਕੀਮਤ 6 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਬੋਰੀਆਂ ਖੁੱਲ੍ਹੇ ਮੈਦਾਨ ’ਚ ਪਈਆਂ ਸਨ। ਇਹ ਵਾਰਦਾਤ ਐਤਵਾਰ ਤੜਕੇ 3 ਵਜੇ ਦੀ ਹੈ।

 

 

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਟੇਰਿਆਂ ਨੇ ਗੋਦਾਮ ਦੇ ਪੰਜ ਚੌਕੀਦਾਰਾਂ ਨੂੰ ਬੰਧਕ ਬਣਾ ਲਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਕੁਝ ਵਿਅਕਤੀਆਂ ਨੂੰ ਇਸ ਸਬੰਧੀ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

ਇਸ ਸਬੰਧੀ ਪੱਟੀ ਦੇ ਪੁਲਿਸ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ। ਪਨਸਪ ਦੇ ਇੰਸਪੈਕਟਰ ਰਾਜਬੀਰ ਸਿੰਘ ਮਾਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਚੌਕੀਦਾਰਾਂ ਵਿੱਚੋਂ ਇੱਕ ਨੇ ਫ਼ੋਨ ਰਾਹੀਂ ਇਸ ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਜਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ।

 

 

ਪਨਸਪ ਇੰਸਪੈਕਟਰ ਰਾਜਬੀਰ ਸਿੰਘ ਹੁਰਾਂ ਦੱਸਿਆ ਕਿ ਉਸ ਵੇਲੇ ਪੰਜ ਚੌਕੀਦਾਰ ਸਤਨਾਮ ਸਿੰਘ, ਭਗਵਾਨ ਸਿੰਘ, ਨਾਨਕ ਸਿੰਘ, ਗੁਰਬਚਨ ਸਿੰਘ ਤੇ ਜਸਬੀਰ ਸਿੰਘ ਡਿਊਟੀ ’ਤੇ ਮੌਜੂਦ ਸਨ। ਹਥਿਆਰਬੰਦ ਲੁਟੇਰਿਆਂ ਨੇ ਚੌਕੀਦਾਰਾਂ ਦੇ ਮੋਬਾਇਲ ਫ਼ੋਨ ਵੀ ਖੋਹ ਲਏ।

 

 

ਲੁਟੇਰੇ 271 ਕੁਇੰਟਲ ਕਣਕ ਦੇ 542 ਥੈਲੇ ਟਰੱਕ ’ਚ ਲੱਦ ਕੇ ਫ਼ਰਾਰ ਹੋ ਗਏ। ਗੁਦਾਮ ’ਚ ਭਾਵੇਂ CCTV ਕੈਮਰੇ ਲੱਗੇ ਹੋਏ ਸਨ ਪਰ ਬਹੁਤੇ ਚੁਸਤ–ਚਾਲਾਕ ਲੁਟੇਰੇ ਆਪਣੇ ਨਾਲ ਕੈਮਰਿਆਂ ਦਾ ਡੀਵੀਆਰ (DVR – ਡਿਜੀਟਲ ਵਿਡੀਓ ਰਿਕਾਰਡਰ) ਵੀ ਲੈ ਗਏ। ਇੰਝ ਹੁਣ ਉਸ ਵਾਰਦਾਤ ਦਾ ਕੋਈ ਸਬੂਤ ਵੀ ਉਨ੍ਹਾਂ ਨਹੀਂ ਛੱਡਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 robbers loot 542 bags of wheat from Punsup Godown near Patti