ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸ਼੍ਰੋਮਣੀ ਕਮੇਟੀ ਦੇ 20 ਮੈਂਬਰਾਂ ਵੱਲੋਂ ਕਿਰਨਜੋਤ ਕੌਰ ਨਾਲ ਖਿੱਚ-ਧੂਹ`

‘ਸ਼੍ਰੋਮਣੀ ਕਮੇਟੀ ਦੇ 20 ਮੈਂਬਰਾਂ ਵੱਲੋਂ ਕਿਰਨਜੋਤ ਕੌਰ ਨਾਲ ਖਿੱਚ-ਧੂਹ`

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਅੱਜ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕਮੇਟੀ ਮੈਂਬਰ ਬੀਬਾ ਕਿਰਨਜੋਤ ਕੌਰ ਹੁਰਾਂ ਤੋਂ ਮਾਈਕ੍ਰੋਫ਼ੋਨ ਖੋਹ ਲਿਆ ਗਿਆ। ਇਸ ਦੌਰਾਨ ਕਿਰਨਜੋਤ ਕੌਰ ਹੁਰਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ 20 ਤੋਂ ਵੀ ਵੱਧ ਮੈਂਬਰਾਂ ਨਾਲ ਮੇਰੀ ਖਿੱਚ-ਧੂਹ ਕੀਤੀ। ਦਰਅਸਲ, ਬੀਬਾ ਕਿਰਨਜੋਤ ਕੌਰ ਇਸ ਵੇਲੇ ਉੱਘੇ ਸਿੱਖ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਦੇ ਹੱਕ ਵਿੱਚ ਡਟੇ ਹੋਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੋ ਕੇ ਐਂਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਬੀਬਾ ਕਿਰਨਜੋਤ ਕੌਰ ਹੁਰਾਂ ਆਖਿਆ ਕਿ ‘ਦਰਜਨਾਂ ਮੈਂਬਰਾਂ ਨੇ ਚੀਕ-ਚੀਕ ਕੇ ਮੈਨੂੰ ਚੁੱਪ ਕਰਵਾਉਣ ਦਾ ਜਤਨ ਕੀਤਾ। ਮੇਰਾ ਬੋਲਣਾ ਬੰਦ ਕਰਵਾਉਣ ਲਈ ਇੱਕ ਗ੍ਰੰਥੀ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਮੈਨੂੰ ਉਹ ਮੁੱਦਾ ਵੀ ਉਠਾਉਣ ਨਹੀਂ ਦਿੱਤਾ ਕਿ ਏਅਰ-ਕੈਨੇਡਾ ਦੀ ਕੌਮਾਂਤਰੀ ਉਡਾਣ ਵਿੱਚ ਕੋਈ ਸਿੰਘ ਤੇ ਸਿੰਘਣੀ ਬਹੁਤ ਆਰਾਮ ਨਾਲ ਤੇ ਬਿਨਾ ਕਿਸੇ ਪਾਬੰਦੀ ਦੇ ਕ੍ਰਿਪਾਨ ਆਪਣੇ ਨਾਲ ਲਿਜਾ ਸਕਦੇ ਹਨ ਪਰ ਭਾਰਤ `ਚ ਹੀ ਜੇ ਕਿਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ, ਤਾਂ ਸਿੱਖ ਹਵਾਈ ਯਾਤਰੀ ਦੀ ਕ੍ਰਿਪਾਨ ਪਹਿਲਾਂ ਲੁਹਾ ਦਿੱਤੀ ਜਾਂਦੀ ਹੈ।`


ਇੱਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਇੱਕ ਪ੍ਰੋਜੈਕਟ ਦੇ ਮੁਖੀ ਦੇ ਅਹੁਦੇ ਤੋਂ ਸ੍ਰੀ ਕ੍ਰਿਪਾਲ ਸਿੰਘ ਨੂੰ ਬਰਤਰਫ਼ ਕਰ ਦਿੱਤਾ ਸੀ ਕਿਉ਼ਕਿ ਅਕਾਲੀ ਦਲ ਦੋਸ਼ ਲਾਉਂਦਾ ਆ ਰਿਹਾ ਹੈ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚ ਸਿੱਖ ਗੁਰੂ ਸਾਹਿਬਾਨ ਬਾਰੇ ਗ਼ਲਤ ਜਾਣਕਾਰੀਆਂ ਦਰਜ ਕੀਤੀਆਂ ਗਈਆਂ ਹਨ ਤੇ ਪਾਠ-ਪੁਸਤਕਾਂ ਤਿਆਰ ਕਰਨ ਵਾਲੀ ਪੰਜਾਬ ਸਰਕਾਰ ਦੀ ਕਮੇਟੀ ਦੇ ਮੁਖੀ ਵੀ ਸ੍ਰੀ ਕ੍ਰਿਪਾਲ ਸਿੰਘ ਹੀ ਸਨ।


ਇਸ ਦੌਰਾਨ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਤੇ ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਬੀਬਾ ਕਿਰਨਜੋਤ ਕੌਰ ਹੁਰਾਂ ਤੋਂ ਮਾਈਕ ਖੋਹ ਕੇ ਸਵਿੱਚ ਆਫ਼ ਕਰ ਦਿੱਤਾ ਸੀ।


ਇੱਥੇ ਵਰਨਣਯੋਗ ਹੈ ਕਿ ਬੀਬਾ ਕਿਰਨਜੋਤ ਕੌਰ ਦੇ ਦਾਦਾ ਮਾਸਟਰ ਤਾਰਾ ਸਿੰਘ ਦਾ ਸਿੱਖ ਪੰਥ ਲਈ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਕਿਰਨਜੋਤ ਕੌਰ ਹੁਰਾਂ ਦੀ ਮਾਂ ਡਾ. ਰਾਜਿੰਦਰ ਕੌਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਤੇ ਉਹ ਚਰਚਿਤ ਮੈਗਜ਼ੀਨ ‘ਸੰਤ ਸਿਪਾਹੀ` ਦੇ ਸੰਪਾਦਕ ਵੀ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 SGPC members did mob bullying to Kiranjot Kaur