ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ `ਚ ਆਉਂਦੇ 200 ਮਕਾਨ ਢਾਹੇ ਜਾਣਗੇ

ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ `ਚ ਆਉਂਦੇ 200 ਮਕਾਨ ਢਾਹੇ ਜਾਣਗੇ

ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਕੀਤੇ ਗਏ ਕਥਿਤ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀਆਂ ਪੂਰੀਆਂ ਯੂਟੀ ਪ੍ਰਸ਼ਾਸਨ ਨੇ ਕਰ ਲਈਆਂ ਹਨ। ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਲਗਭਗ 200 ਮਕਾਨਾਂ ਨੂੰ ਤੋੜਿਆ ਜਾਵੇਗਾ। ਇਸ ਲਈ ਡਿਪਟੀ ਕਮਿਸ਼ਨਰ ਇਸੇ ਵਰਕ ਆਫ਼ ਡਿਫ਼ੈਂਸ ਐਕਟ ਅਧੀਨ ਨੋਟੀਫਿ਼ਕੇਸ਼ਨ ਜਾਰੀ ਕਰਨਗੇ। ਇਸ ਨੋਟੀਫਿ਼ਕੇਸ਼ਨ ਨੂੰ ਯੂਟੀ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ 26 ਨਵੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਵੇਲੇ ‘ਸਟੇਟਸ ਰਿਪੋਰਟ` ਵਜੋਂ ਪੇਸ਼ ਕੀਤਾ ਜਾਵੇਗਾ।


ਜ਼ਮੀਨ ਅਕਵਾਇਰ ਕਰਨ ਨਾਲ ਸਬੰਧਤ ਅਧਿਕਾਰੀ ਸ੍ਰੀ ਅਰਜੁਨ ਸ਼ਰਮਾ ਨੇ ਦੱਸਿਆ ਕਿ ਐਸਟੇਟ ਆਫਿ਼ਸ ਵੱਲੋਂ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਦੇ ਹਿੱਸੇ ਵਿੱਚ 100 ਮੀਟਰ ਦੇ ਘੇਰੇ ਅੰਦਰ ਕੀਤੇ ਗਏ ਨਾਜਾਇਜ਼ ਨਿਰਮਾਣ ਬਾਰੇ ਸਰਵੇਖਣ ਕਰਵਾਇਆ ਗਿਆ ਸੀ। ਉਸ ਦੀ ਰਿਪੋਰਟ ਮੁਤਾਬਕ ਹਵਾਈ ਅੱਡੇ ਦੀ ਚਾਰਦੀਵਾਰੀ ਨਾਲ ਚੰਡੀਗੜ੍ਹ ਦੇ ਹਿੱਸੇ ਵਿੱਚ 200 ਗ਼ੈਰ-ਕਾਨੂੰਨੀ ਉਸਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਹੀ ਵਰਕ ਆਫ਼ ਡਿਫ਼ੈਂਸ ਐਕਟ ਦੇ ਸੈਕਸ਼ਨ 6 ਅਤੇ 7 ਅਧੀਨ ਕਾਰਵਾਈ ਕਰਦਿਆਂ ਢਾਹਿਆ ਜਾਵੇਗਾ। ਇਸ ਐਕਟ ਦੇ ਆਧਾਰ `ਤੇ ਆਉਂਦੀ 25 ਨਵੰਬਰ ਤੱਕ ਨੋਟੀਫਿ਼ਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।


ਅਧਿਕਾਰੀ ਨੇ ਦੱਸਿਆ ਕਿ ਕੈਂਬਵਾਲਾ, ਧਨਾਸ, ਮਨੀਮਾਜਰਾ ਤੇ ਖੁੱਡਾ ਲਾਹੌਰਾ `ਚ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਲੈ ਕੇ ਐਸਟੇਟ ਆਫ਼ੀਸਰ ਕੋਲ ਮਕਾਨ ਢਾਹੁਣ ਬਾਰੇ ਰਿਪੋਰਟ ਭੇਜ ਦਿੱਤੀ ਗਈ ਹੈ। ਪੁਲਿਸ ਨੂੰ ਵੀ ਨਾਜਾਇਜ਼ ਉਸਾਰੀਆਂ ਢਾਹੁਣ ਲਈ ਸੁਰੱਖਿਆ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਨੂੰ ਲੈ ਕੇ ਚਿੱਠੀ ਲਿਖ ਦਿੱਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 structures will be demolished within 100 mtr of Chd Airport