ਅਗਲੀ ਕਹਾਣੀ

ਸੰਗਰੂਰ `ਚ ਫੜਿਆ ਚੌਲਾਂ ਦਾ ਵੱਡਾ ਗ਼ੈਰ-ਕਾਨੂੰਨੀ ਜ਼ਖ਼ੀਰਾ

ਸੰਗਰੂਰ `ਚ ਫੜਿਆ ਚੌਲਾਂ ਦਾ ਵੱਡਾ ਗ਼ੈਰ-ਕਾਨੂੰਨੀ ਜ਼ਖ਼ੀਰਾ

ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਸੰਗਰੂਰ ਜਿ਼ਲ੍ਹੇ ਦੀਆਂ ਛੇ ਚੌਲ਼ ਮਿਲਾਂ (ਰਾਈਸ ਸ਼ੈਲਰਾਂ) `ਚੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੁਕਾ ਕੇ ਰੱਖੇ ਚੌਲ਼ਾਂ ਦੇ 21,782 ਥੈਲੇ ਬਰਾਮਦ ਕੀਤੇ ਹਨ। ਜ਼ਖ਼ੀਰੇਬਾਜ਼ ਅਜਿਹਾ ਜ਼ਖ਼ੀਰਾ ਜਾਣਬੁੱਝ ਕੇ ਬਾਜ਼ਾਰ `ਚ ਕਿਸੇ ਖ਼ੁਰਾਕੀ ਵਸਤੂ ਦੀ ਘਾਟ ਪੈਦਾ ਕਰਨ ਲਈ ਕਰਦੇ ਹਨ। ਜਦੋਂ ਉਹ ਚੀਜ਼ ਬਾਜ਼ਾਰ `ਚ ਨਹੀਂ ਮਿਲਦੀ, ਤਦ ਉਹੀ ਚੀਜ਼ ਜ਼ਖ਼ੀਰੇ `ਚੋਂ ਕੱਢ ਕੇ ਮਹਿੰਗੇ ਭਾਅ ਬਾਜ਼ਾਰ `ਚ ਵੇਚੀ ਜਾਂਦੀ ਹੈ।


ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਚੀਫ਼ ਵਿਜੀਲੈਂਸ ਅਧਿਕਾਰੀ ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ 9,325 ਥੈਲੇ ਚੌਲ਼ ਸਿ਼ਵਾ ਰਾਈਸ ਐਂਡ ਜਨਰਲ ਮਿਲਜ਼; 3,852 ਥੈਲੇ ਦੁੱਗਣ ਰਾਈਸ ਮਿਲ; 1,193 ਥੈਲੇ ਸ਼੍ਰੀ ਰਾਮਾ ਰਾਈਸ ਮਿਲਜ਼; 2,810 ਥੈਲੇ ਪੰਜਾਬ ਪੇਪਰ ਬੋਰਡ ਰਾਈਸ ਮਿਲਜ਼; 1,500 ਥੈਲੇ ਤ੍ਰਿਸ਼ਲਾ ਫ਼ੂਡ ਤੇ 3,084 ਥੈਲੇ ਚੌਲ਼ ਸੰਗਰੂਰ ਦੇ ਬਾਂਸਲ ਐਗਰੋ ਤੋਂ ਫੜੇ ਗਏ ਹਨ।


ਵਿਭਾਗ ਵੱਲੋਂ ਇਸ ਵੇਲੇ ਅਜਿਹੀਆਂ ਰਾਈਸ ਮਿਲਾਂ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜੋ ਗ਼ੈਰ-ਕਾਨੁੰਨੀ ਗਤੀਵਿਧੀਆਂ `ਚ ਸ਼ਾਮਲ ਹਨ।


ਸ੍ਰੀ ਸਿੰਗਲਾ ਨੇ ਦੱਸਿਆ ਕਿ ਕੁਝ ਚੌਲ ਮਿਲ ਮਾਲਕਾਂ ਨੇ ਜਨਤਕ ਵੰਡ ਪ੍ਰਣਾਲੀ ਵਾਲੇ ਚੌਲ ਪਿਛਲੇ ਵਰ੍ਹੇ ਹੋਰਨਾਂ ਸੂਬਿਆਂ ਤੋਂ ਬਲੈਕ ਮਾਰਕਿਟ `ਚ ਖ਼ਰੀਦੇ ਸਨ ਤੇ ਆਉਂਦੇ ਸੀਜ਼ਨ ਲਈ ਉਨ੍ਹਾਂ ਨੂੰ ਜਾਣ-ਬੁੱਝ ਕੇ ਲੁਕਾ ਕੇ ਰੱਖਿਆ ਗਿਆ ਸੀ। ਇਨ੍ਹਾਂ ਦੇ ਜਾਅਲੀ ਬਿੱਲ ਵੀ ਤਿਆਰ ਕੀਤੇ ਗਏ ਸਨ।


ਹੁਣ ਇਨ੍ਹਾਂ ਸਾਰਿਆਂ ਖਿ਼ਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਮੰਡੀ ਬੋਰਡ ਤੇ ਸੇਲਜ਼ ਟੈਕਸ ਵਿਭਾਗ ਨੂੰ ਸਿਫ਼ਾਰਸ਼ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21000 illegally hoarded rice bags found