ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਲਾਗਲੇ ਪਿੰਡਾਂ `ਚ ਬੁੱਢੇ ਨਾਲੇ ਨੇ ਕੀਤੀ 22 ਏਕੜ ਫ਼ਸਲ ਤਬਾਹ

ਲੁਧਿਆਣਾ ਲਾਗਲੇ ਪਿੰਡਾਂ `ਚ ਬੁੱਢੇ ਨਾਲੇ ਨੇ ਕੀਤੀ 22 ਏਕੜ ਫ਼ਸਲ ਤਬਾਹ

ਪਿਛਲੇ ਦੋ ਦਿਨਾਂ ਤੋਂ ਹੋ ਰਹੀ ਵਰਖਾ ਨੇ ਬਾਰਾਂਹਾਰਾ ਤਲਵਾੜਾ ਪਿੰਡ ਦੇ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਬੁੱਢੇ ਨਾਲੇ ਦੇ ਕੰਢੇ `ਤੇ ਸਥਿਤ ਇਨ੍ਹਾਂ ਪਿੰਡਾਂ ਦੀ 22 ਏਕੜ ਫ਼ਸਲ ਬਰਬਾਦ ਹੋ ਗਈ ਹੈ। ਨਾਲੇ ਦੇ ਕੰਢਿਆਂ `ਚ ਪਾੜ ਪੈ ਜਾਣ ਕਾਰਨ ਪਾਣੀ ਦਾ ਤੇਜ਼ ਵਹਾਅ ਖੇਤਾਂ ਨੂੰ ਵਹਾਅ ਕੇ ਲੈ ਗਿਆ।


ਇਸ ਨੁਕਸਾਨ ਕਾਰਨ ਕਿਸਾਨਾਂ ਵਿੱਚ ਪ੍ਰਸ਼ਾਸਨ ਪ੍ਰਤੀ ਡਾਢਾ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਮਾਨਸੂਨ ਤੋਂ ਪਹਿਲਾਂ ਨਾਲੇ ਦੀ ਸਫ਼ਾਈ ਨਹੀਂ ਕੀਤੀ ਗਈ। ਹੋਰ ਤਾਂ ਹੋਰ ਕਿਸਾਨਾਂ ਦਾ ਭਾਵੇਂ ਲੱਖਾਂ ਦਾ ਨੁਕਸਾਨ ਹੋ ਜਾਵੇ, ਉਨ੍ਹਾਂ ਨੂੰ ਕਦੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ।


ਕਿਸਾਨਾਂ ਨੇ ਸੂਬਾ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਂਝ ਤਾਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਕੀਤਾ ਕੁਝ ਵੀ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਨਾਲੇ ਦਾ ਪਾਣੀ ਇੱਕ ਦਿਨ ਪਹਿਲਾਂ ਆਪਣੇ ਕੰਢਿਆਂ ਤੋਂ ਉੱਤੇ ਵਗਣਾ ਸ਼ੁਰੂ ਹੋ ਗਿਆ ਸੀ ਪਰ ਉਸ ਦੇ ਕੰਢੇ ਠੀਕ ਕਰਨ ਲਈ ਕੁਝ ਨਹੀਂ ਕੀਤਾ ਗਿਆ।


ਦੁਖੀ ਕਿਸਾਨ ਗੁਰਦੀਪ ਸਿੰਘ (35) ਨੇ ਨਿਰਾਸ਼ ਸੁਰ ਵਿੱਚ ਕਿਹਾ ਕਿ ਬਾਰਾਂਹਾਰਾ ਤਲਵਾੜਾ ਪਿੰਡ `ਚ 11 ਏਕੜ ਰਕਬੇ ਅੰਦਰ ਝੋਨਾ ਲਾਇਆ ਗਿਆ ਸੀ ਪਰ ਹੁਣ ਉਹ ਸਾਰਾ ਨਾਲੇ ਦੇ ਦੂਸਿ਼ਤ ਪਾਣੀ ਕਾਰਨ ਬਰਬਾਦ ਹੋ ਗਿਆ ਹੈ। ਇਸ ਨਾਲੇ ਦੇ ਪਾਣੀ ਵਿੱਚ ਰਸਾਇਣ ਮਿਲੇ ਹੋਏ ਹੁੰਦੇ ਹਨ। ਉਨ੍ਹਾਂ ਦੱਸਿਆ,‘‘ਸਾਡੇ ਖੇਤਾਂ ਵਿੱਚ ਪੂਰੀ ਤਰ੍ਹਾਂ ਗੰਦਗੀ ਤੇ ਕੂੜਾ-ਕਰਕਟ ਭਰ ਗਿਾ ਹੈ। ਇਕੱਲਾ ਨਾਲੇ ਦਾ ਹੀ ਨਹੀਂ, ਸਗੋਂ ਬੱਲੋਕੇ ਟ੍ਰੀਟਮੈਂਟ ਪਲਾਂਟ ਦਾ ਪਾਣੀ ਵੀ ਫ਼ਸਲਾਂ ਬਰਬਾਦ ਕਰ ਦਿੰਦਾ ਹੈ। ਮੈਨੂੰ ਇਹ ਸਮੱਸਿਆ ਪਿਛਲੇ ਤਿੰਨ ਵਰ੍ਹਿਆਂ ਤੋਂ ਪੇਸ਼ ਆ ਰਹੀ ਹੈ ਪਰ ਕੋਈ ਪ੍ਰਸ਼ਾਸਕੀ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।``


ਇੱਕ ਹੋਰ ਕਿਸਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਚਾਚੇ ਨੇ 19 ਏਕੜ ਰਕਬੇ `ਚ ਝੋਨਾ ਲਾਇਆ ਸੀ ਪਰ ਉਹ ਸਾਰਾ ਬਰਬਾਦ ਹੋ ਗਿਆ ਹੈ। ਤਿੰਨ ਏਕੜ ਜ਼ਮੀਨ ਹੇਠੋਂ ਤਾਂ ਮਿੱਟੀ ਵੀ ਸਾਰੀ ਵਹਿ ਗਈ ਹੈ। ਇਸੇ ਤਰ੍ਹਾਂ ਪਹਿਲਾਂ ਤੋਂ ਹੀ ਕਰਜ਼ਦਾਰ ਹੋ ਚੁੱਕੇ ਸੁਰਜੀਤ ਸਿੰਘ ਦੀ ਇੱਕ ਏਕੜ ਕੱਦੂ ਦੀ ਫ਼ਸਲ ਵੀ ਖ਼ਰਾਬ ਹੋ ਗਈ ਹੈ।


ਮੇਅਰ ਬਲਕਾਰ ਸਿੱਧੂ ਨੇ ਦੱਸਿਆ ਕਿ ਉਹ ਬੱਲੋਕੇ ਸੀਵਰੇਜ ਟ੍ਰੀਟਮੈਂਟ ਪਲਾਂਟ `ਚ ਗਏ ਸਨ ਤੇ ਉਨ੍ਹਾਂ ਨੂੰ ਸਟਾਫ਼ ਨੂੰ ਉਸ ਦੀਆਂ ਨਿਕਾਸੀਆਂ ਚੈੱਕ ਕਰਨ ਲਈ ਆਖਿਆ ਹੈ।


ਬੁੱਢੇ ਨਾਲੇ ਦੇ ਕੰਢੇ ਬਿਲਕੁਲ ਦਰੁਸਤ: ਡੀਸੀ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਗਰਾਊਂਡ ਸਟਾਫ਼ ਦੀ ਰਿਪੋਰਟ ਅਨੁਸਾਰ ਬੁੱਢੇ ਨਾਲੇ ਦੇ ਕੰਢੇ ਪੂਰੀ ਤਰ੍ਹਾਂ ਠੀਕਠਾਕ ਹਨ ਪਰ ਨਾਲੇ ਦਾ ਪਾਣੀ ਕੰਢਿਆਂ ਦੇ ਉੱਪਰੋਂ ਵਹਿਣ ਕਾਰਨ ਦੂਸਿ਼ਤ ਪਾਣੀ ਜ਼ਰੂਰ ਖੇਤਾਂ `ਚ ਚਲਾ ਗਿਆ ਸੀ।


ਉਨ੍ਹਾਂ ਦੱਸਿਆ ਕਿ ਜਲ-ਨਿਕਾਸੀ ਵਿਭਾਗ ਨਾਲੇ ਨੂੰ ਸਾਫ਼ ਕਰ ਰਿਹਾ ਹੈ ਤੇ ਉਨ੍ਹਾਂ ਨਾਲੇ ਦੇ ਕੰਢਿਆਂ `ਤੇ ਰੇਤੇ ਦੀਆਂ ਬੋਰੀਆਂ ਰੱਖਣ ਲਈ ਕਿਹਾ ਹੈ, ਤਾਂ ਜੋ ਪਾਣੀ ਕੰਢਿਆਂ ਦੇ ਉੱਪਰੋਂ ਦੀ ਨਾ ਵਹਿ ਸਕੇ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਵੀ ਘਟਨਾ ਸਥਾਨ `ਤੇ ਜਾ ਕੇ ਜਾਇਜ਼ਾ ਲੈਣ ਲਈ ਆਖਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22 Acre crops damaged due to Budha Nalah