ਪੰਜਾਬ 'ਚ ਲੌਕਡਾਊਨ 4.0 ਦੌਰਾਨ ਕਰਫ਼ਿਊ ਹਟਾ ਦਿੱਤਾ ਗਿਆ ਹੈ। ਹੁਣ ਸੂਬੇ 'ਚ ਜ਼ਿਆਦਾਤਰ ਦੁਕਾਨਾਂ ਤੇ ਹੋਰ ਅਦਾਰੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਪਰ ਕੋਰੋਨਾ ਵਾਇਰਸ ਦਾ ਖੌਫ਼ ਹਾਲੇ ਖ਼ਤਮ ਨਹੀਂ ਹੋਇਆ ਹੈ। ਅੱਜ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 22 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2002 ਹੋ ਗਈ ਹੈ।
ਪੰਜਾਬ 'ਚ ਕੋਰੋਨਾ ਵਾਇਰਸ ਨਾਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 322 ਹੈ ਅਤੇ ਕੋਰੋਨਾ ਪਾਜ਼ੀਟਿਵ 1642 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ 'ਚ ਹੁਣ ਤਕ ਕਲ 55,634 ਲੋਕਾਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 50,070 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3562 ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।
ਅੱਜ ਮੰਗਲਵਾਰ ਨੂੰ ਸੂਬੇ ਦੇ 3 ਜ਼ਿਲ੍ਹਿਆਂ ਵਿੱਚੋਂ ਕੋਰੋਨਾ ਦੇ 22 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ 'ਚ ਲੁਧਿਆਣਾ 'ਚੋਂ 19, ਗੁਰਦਾਸਪੁਰ 'ਚੋਂ 1 ਅਤੇ ਪਟਿਆਲਾ 'ਚੋਂ 2 ਮਰੀਜ਼ ਮਿਲੇ ਹਨ।
ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਲਪੇਟ 'ਚ ਹਨ। ਅੰਮ੍ਰਿਤਸਰ 'ਚ 307, ਜਲੰਧਰ 'ਚ 209, ਤਰਨ ਤਾਰਨ 'ਚ 155, ਲੁਧਿਆਣਾ 'ਚ 169, ਗੁਰਦਾਸਪੁਰ 'ਚ 124, ਐਸਬੀਐਸ ਨਗਰ 'ਚ 105, ਮੋਹਾਲੀ 'ਚ 102, ਪਟਿਆਲਾ 'ਚ 103, ਹੁਸ਼ਿਆਰਪੁਰ 'ਚ 95, ਸੰਗਰੂਰ 'ਚ 88, ਮੁਕਤਸਰ 'ਚ 65, ਮੋਗਾ 'ਚ 59, ਰੋਪੜ 'ਚ 60, ਫਤਿਹਗੜ੍ਹ ਸਾਹਿਬ 'ਚ 56, ਫਰੀਦਕੋਟ 'ਚ 61, ਫ਼ਿਰੋਜਪੁਰ 'ਚ 44, ਬਠਿੰਡਾ 'ਚ 41, ਫ਼ਾਜਿਲਕਾ 'ਚ 44, ਪਠਾਨਕੋਟ 'ਚ 29, ਕਪੂਰਥਲਾ 'ਚ 33, ਬਰਨਾਲਾ 'ਚ 21 ਅਤੇ ਮਾਨਸਾ 'ਚ 32 ਕੋਰੋਨਾ ਪਾਜੀਟਿਵ ਕੇਸ ਹਨ।