ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਲਾਈਨ 'ਤੇ 22 ਸਾਲਾ ਲੜਕੀ ਨੇ ਕੀਤੀ ਖ਼ੁਦਕੁਸ਼ੀ

ਮੋਹਾਲੀ-ਚੰਡੀਗੜ੍ਹ ਰੇਲਵੇ ਲਾਈਨ 'ਤੇ 22 ਸਾਲਾ ਲੜਕੀ ਦੀ ਮੌਤ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

 

ਜਾਣਕਾਰੀ ਅਨੁਸਾਰ 22 ਸਾਲਾ ਲੜਕੀ ਜਿਸ ਦਾ ਨਾਮ ਰਾਧਾ ਸੀ, ਫੇਜ਼ 11 ਮੁਹਾਲੀ ਨੇੜੇ ਪਰਵਾਸੀ ਕਾਲੋਨੀ ਦੀ ਵਸਨੀਕ ਸੀ। ਉਹ ਸ਼ੁੱਕਰਵਾਰ (20 ਸਤੰਬਰ) ਨੂੰ ਦੁਪਹਿਰ 3:30 ਵਜੇ ਉਸ ਨੇ ਮੋਹਾਲੀ-ਚੰਡੀਗੜ੍ਹ ਰੇਲਵੇ ਲਾਈਨ ਉੱਤੇ ਖ਼ੁਦਕੁਸ਼ੀ ਕਰ ਲਈ। 

 


ਖ਼ਬਰਾਂ ਅਨੁਸਾਰ ਰਾਧਾ ਦਾ ਪਤੀ ਹੀਰਾ ਪਟਿਆਲੇ ਵਿੱਚ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਮੋਬਾਈਲ ਫੋਨ ਨੂੰ ਲੈ ਕੇ ਪਤੀ-ਪਤਨੀ ਵਿੱਚ ਨੋਕ-ਝੋਕ ਹੋ ਗਈ ਸੀ ਅਤੇ ਇਸੇ ਘਰੇਲੂ ਝਗੜੇ ਕਾਰਨ ਔਰਤ ਨੇ ਖ਼ੁਦਕੁਸ਼ੀ ਕਰ ਲਈ। 

 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਜਿਸ ਦਾ ਇਲਾਜ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22-year-old girl commits suicide on railway line