ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 22 ਜਿ਼ਲ੍ਹਾ ਪ੍ਰੀਸ਼ਦ ਤੇ 150 ਪੰਚਾਇਤ ਸੰਮਤੀ ਚੋਣਾਂ 19 ਸਤੰਬਰ ਨੂੰ

ਪੰਜਾਬ `ਚ 22 ਜਿ਼ਲ੍ਹਾ ਪ੍ਰੀਸ਼ਦ ਤੇ 150 ਪੰਚਾਇਤ ਸੰਮਤੀ ਚੋਣਾਂ 19 ਸਤੰਬਰ ਨੂੰ

ਪੰਜਾਬ ਦੇ ਸੂਬਾਈ ਚੋਣ ਕਮਿਸ਼ਨਰ ਸ੍ਰੀ ਜਗਪਾਲ ਸਿੰਘ ਸੰਧੂ ਨੇ 22 ਜਿ਼ਲ੍ਹਾ ਪ੍ਰੀਸ਼ਦ ਤੇ 150 ਪੰਚਾਇਤ ਸੰਮਤੀ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਤੁਰੰਤ ਲਾਗੂ ਹੋ ਗਿਆ ਤੇ ਇਹ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।


ਸ੍ਰੀ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਉਂਦੀ 19 ਸਤੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਪ੍ਰਕਿਰਿਆ 4 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ, ਜੋ 7 ਸਤੰਬਰ ਤੱਕ ਜਾਰੀ ਰਹੇਗੀ। ਆਉਂਦੀ 10 ਸਤੰਬਰ ਨੂੰ ਇਨ੍ਹਾਂ ਸਾਰੇ ਕਾਗਜ਼ਾਂ ਦੀ ਜਾਂਚ ਹੋਵੇਗੀ ਤੇ 11 ਸਤੰਬਰ ਤੱਕ ਉਮੀਦਵਾਰ ਆਪਣੇ ਨਾਂਅ ਵਾਪਸ ਲੈ ਸਕਣਗੇ। ਉਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣਗੇ। ਵੋਟਾਂ 19 ਸਤੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 22 ਸਤੰਬਰ, 2018 ਨੂੰ ਹੋਵੇਗੀ। ਇਹ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 35 ਆਬਜ਼ਰਵਰ (ਨਿਗਰਾਨ) ਨਿਯੁਕਤ ਕੀਤੇ ਗਏ ਹਨ।


22 ਜਿ਼ਲ੍ਹਾ ਪ੍ਰੀਸ਼ਦਾਂ ਲਈ 354 ਮੈਂਬਰ ਅਤੇ 150 ਪੰਚਾਇਤ ਸੰਮਤੀਆਂ ਲਈ 2,900 ਮੈਂਬਰ ਚੁਣੇ ਜਾਣੇ ਹਨ। ਪੰਜਾਬ ਸਰਕਾਰ ਨੇ ਜਿ਼ਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਲਈ ਔਰਤਾਂ ਵਾਸਤੇ 50% ਰਾਖਵੇਂਕਰਨ ਦਾ ਨਿਯਮ ਵੀ ਲਾਗੂ ਕੀਤਾ ਹੋਇਆ ਹੈ।


ਇਨ੍ਹਾਂ ਚੋਣਾਂ ਲਈ ਲਗਭਗ 1.28 ਲੱਖ ਵੋਟਰ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਜਿ਼ਲ੍ਹਾ ਪ੍ਰੀਸ਼ਦ ਚੋਣ ਲਈ ਇੱਕ ਉਮੀਦਵਾਰ ਵੱਧ ਤੋਂ ਵੱਧ 1.90 ਲੱਖ ਰੁਪਏ ਦਾ ਖ਼ਰਚਾ ਕਰ ਸਕੇਗਾ, ਜਦ ਕਿ ਬਲਾਕ ਸੰਮਤੀਆਂ ਲਈ ਖ਼ਰਚੇ ਦੀ ਇਹ ਹੱਦ 80,000 ਰੁਪਏ ਤੈਅ ਕੀਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22 Zila Parishad 150 panchayat smiti elections 19 Sept