ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨਲਾਈਨ ਸਿਖਲਾਈ ਰਾਹੀਂ 22000 ਸਰਕਾਰੀ ਕਰਮਚਾਰੀਆਂ ਨੂੰ ਕੋਰੋਨਾ ਵਾਰੀਅਰਜ਼ ਵਜੋਂ ਤਿਆਰ

ਕੋਵਿਡ-19 ਵਿਰੁੱਧ ਜੰਗ ਨਾਲ ਨਜਿੱਠਣ ਲਈ ਕਰਮਚਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਦੀ ਸਿਖਲਾਈ ਦੇ ਕੇ ਕੀਤਾ ਜਾ ਰਿਹਾ ਲੈਸ

 

ਆਈਗੌਟ ਪੋਰਟਲ ਉੱਤੇ ਵੀਡਿਓਜ਼ ਅਤੇ ਹੋਰ ਸਹਾਇਕ ਸਮੱਗਰੀ ਰਾਹੀਂ ਸਿਖਲਾਈ ਹਾਸਲ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤਾ ਜਾ ਰਿਹੈ ਆਨਲਾਈਨ ਸਰਟੀਫਿਕੇਟ

 

ਕੋਰਸ ਸਬੰਧੀ ਪੰਜਾਬ ਸਰਕਾਰ ਨੇ ਲੋੜੀਂਦੀ ਜਾਣਕਾਰੀ ਸਾਰੇ ਵਿਭਾਗ ਮੁਖੀਆਂ, ਡਿਪਟੀ ਕਮਿਸ਼ਨਰਾਂ ਤੇ ਐਮ.ਡੀਜ਼ ਨਾਲ ਕੀਤੀ ਸਾਂਝੀ

 

ਕੋਰੋਨਾ ਵਾਇਰਸ ਦੇ ਅਣਕਿਆਸੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਇਸ ਮਹਾਂਮਾਰੀ ਵਿਰੁਧ ਲੜਾਈ ਦੇ ਅਗਲੇ ਪੜਾਅ ਲਈ ਅੱਗੇ ਵਧਦਿਆਂ ਸੂਬੇ ਭਰ ਦੇ ਕਰੀਬ 22000 ਕਰਮਚਾਰੀਆਂ ਨੂੰ ਆਨਲਾਈਨ ਸਿਖਲਾਈ ਜ਼ਰੀਏ ਕੋਰੋਨਾ ਵਾਰੀਅਰਜ਼ ਵਜੋਂ ਤਿਆਰ ਕੀਤਾ ਹੈ। 

 

ਕੋਵਿਡ-19 ਮਹਾਂਮਾਰੀ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਆਈਗੌਟ ਪੋਰਟਲ 'ਤੇ ਵੱਖ-ਵੱਖ ਭੂਮਿਕਾ ਸਬੰਧੀ ਸਿਖਲਾਈ ਦੀ ਸਮੱਗਰੀ ਤਿਆਰ ਕੀਤੀ ਹੈ ਜਿਸ ਨਾਲ ਕੋਰੋਨਾ ਵਾਰੀਅਰਜ਼ ਦੀ ਫੌਜ ਤਿਆਰ ਕਰਨ ਵਿੱਚ ਰਾਹ ਪੱਧਰਾ ਹੋਵੇਗਾ।

 

ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦੱਸਿਆ ਕਿ ਕੋਰਸ ਦੇ ਵੇਰਵੇ ਅਤੇ ਆਨਲਾਈਨ ਸਿਖਲਾਈ ਸਮੱਗਰੀ ਤਕ ਪਹੁੰਚ ਕਰਨ ਸਬੰਧੀ ਢੁੱਕਵੀਆਂ ਹਦਾਇਤਾਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਐਮ.ਡੀਜ਼ ਭੇਜੀਆਂ ਗਈਆਂ ਹਨ। ਸੂਬਾ ਸਰਕਾਰ ਦੇ  ਸਾਰੇ ਕਰਮਚਾਰੀਆਂ ਨੂੰ ਕੇਂਦਰੀ ਪਰਸੋਨਲ ਮੰਤਰਾਲੇ ਦੀ ਪਹਿਲਕਦਮੀ https://igot.gov.in/igot/ ਉੱਤੇ ਸਿਖਲਾਈ ਲੈਣ ਅਤੇ ਆਈ.ਐਚ.ਆਰ.ਐਮ.ਐਸ. 'ਤੇ ਸਿਖਲਾਈ ਮੁਕੰਮਲ ਕਰਨ ਸਬੰਧੀ ਦਸਤਾਵੇਜ਼/ਸਰਟੀਫਿਕੇਟ ਪੋਰਟਲ 'ਤੇ ਅਪਲੋਡ ਕਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ। 

 

ਇਹ ਪਹਿਲਕਦਮੀ ਸੂਬਾ ਸਰਕਾਰਾਂ ਨੂੰ ਕਰਮਚਾਰੀਆਂ ਵੱਲੋਂ ਪੂਰੀ  ਕੀਤੀ ਸਿਖਲਾਈ ਦੀ ਕੋਰਸ-ਵਾਰ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ ਤਾਂ ਜੋ ਲੋੜ ਪੈਣ 'ਤੇ ਅਜਿਹੇ ਸਿਖਲਾਈ ਪ੍ਰਾਪਤ ਵਾਰੀਅਰਜ਼ ਨੂੰ ਸਰਕਾਰ ਵੱਲੋਂ ਕੋਵਿਡ-19 ਸਬੰਧੀ ਕੰਟੇਨਮੈਂਟ ਜ਼ੋਨ ਵਿਚ ਤਾਇਨਾਤ ਕੀਤਾ ਜਾ ਸਕੇ।

 


ਇਹ ਕੋਰਸ ਵੱਖ-ਵੱਖ ਵਿਭਾਗਾਂ ਲਈ ਢੁੱਕਵੇਂ ਹਨ ਜੋ ਕੋਵਿਡ ਵਿਰੁੱਧ ਲੜਾਈ ਦੇ ਖਾਸ ਪਹਿਲੂਆਂ ਦਾ ਧਿਆਨ ਰੱਖ ਕੇ ਤਿਆਰ ਕੀਤੇ ਗਏ ਹਨ। ਕੋਰਸ ਦੀ ਸਮੱਗਰੀ ਅਭਿਆਸ ਲਈ ਵੀਡੀਓ, ਪੀ.ਡੀ.ਐਫ. ਅਤੇ ਪ੍ਰਸ਼ਨ ਸੈੱਟਾਂ ਦਾ ਮਿਸ਼ਰਨ ਹੈ। ਆਨਲਾਈਨ ਸਿਖਲਾਈ ਹਾਸਲ ਤੋਂ ਬਾਅਦ ਕਰਮਚਾਰੀਆਂ ਨੂੰ ਇਸੇ ਪੋਰਟਲ ਉਤੇ ਆਪਣੀ ਆਈ.ਡੀ. ਦੀ ਪ੍ਰੋਫਾਈਲ ਉਤੇ 48 ਘੰਟਿਆਂ ਦੇ ਅੰਦਰ ਆਨਲਾਈਨ ਸਰਟੀਫਿਕੇਟ ਵੀ ਮਿਲ ਜਾਂਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22000 PUNJAB GOVERNMENT EMPLOYEES ON COURSE TO BE CORONA WARRIORS