ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੰਗੋਵਾਲ ’ਚ ਅੱਜ 23 ਸਾਲਾਂ ਦੀ ਇੱਕ ਦਲਿਤ ਔਰਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਹਾਲੇ ਦੋ ਕੁ ਦਿਨ ਪਹਿਲਾਂ ਉਸ ਨਾਲ ਜਿਨਸੀ ਛੇੜਖਾਨੀ ਹੋਈ ਸੀ। ਦੋ ਜੁੜਵੇਂ ਭਰਾਵਾਂ ਨੇ ਉਸ ਨਾਲ ਦੋ ਦਿਨ ਪਹਿਲਾਂ ਬਦਤਮੀਜ਼ੀ ਕੀਤੀ ਸੀ।
ਉਹ ਮਾਮਲਾ ਤਾਂ ਸੁਲਝ ਗਿਆ ਸੀ ਪਰ ਉਹ ਔਰਤ ਖ਼ੁਦ ਬਹੁਤ ਜ਼ਿਆਦਾ ਅਪਮਾਨਿਤ ਮਹਿਸੂਸ ਕਰ ਰਹੀ ਸੀ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਤਹਿਕੀਕਾਤ ਸ਼ੁਰੂ ਕੀਤੀ ਹੈ। ਇੱਥੇ ਵਰਨਣਯੋਗ ਹੈ ਪੀੜਤ ਔਰਤ ਦੇ ਭਰਾ ਦੀ ਹਾਲੇ ਪਿਛਲੇ ਮਹੀਨੇ ਹੀ ਲੰਮੀ ਬੀਮਾਰੀ ਤੋਂ ਬਾਅਦ ਮੌਤ ਹੋ ਗਈ ਸੀ।
ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪਿੰਡ ਸੰਗੋਵਾਲ ਦੇ ਲੋਕ ਘਰ ’ਚ ਇਕੱਠੇ ਹੋਣ ਲੱਗ ਗਏ ਸਨ। ਪੀੜਤ ਔਰਤ ਦਲਿਤ ਪਰਿਵਾਰ ਨਾਲ ਸਬੰਧਤ ਸੀ।