ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24 ਹਿੰਦੂ ਸ਼ਰਧਾਲੂਆਂ ਦਾ ਜੱਥਾ ਪੁੱਜਾ ਕਟਾਸ ਰਾਜ–ਪਾਕਿਸਤਾਨ

24 ਹਿੰਦੂ ਸ਼ਰਧਾਲੂਆਂ ਦਾ ਜੱਥਾ ਅੱਜ ਪੁੱਜ ਰਿਹੈ ਕਟਾਸ ਰਾਜ–ਪਾਕਿਸਤਾਨ

24 ਹਿੰਦੂ ਸ਼ਰਧਾਲੂਆਂ ਦਾ ਜੱਥਾ ਅੱਜ ਬੁੱਧਵਾਰ ਨੂੰ ਪਾਕਿਸਤਾਨ ਸਥਿਤ ਤੀਰਥ–ਅਸਥਾਨ ਕਟਾਸ ਰਾਜ ਪੁੱਜ ਗਿਆ ਹੈ। ਇਹ ਜੱਥਾ ਅੱਜ ਸਵੇਰੇ ਕਟਾਸ ਰਾਜ ਮੰਦਰ ਦੇ ਦਰਸ਼ਨਾਂ ਤੇ ਮੱਥਾ ਟੇਕਣ ਲਈ ਰਵਾਨਾ ਹੋਇਆ ਸੀ।

 

 

ਜੱਥੇ ਦੀ ਅਗਵਾਈ ‘ਪ੍ਰਤੀਨਿਧੀ ਸਭਾ ਪੰਜਾਬ’ ਦੇ ਆਗੂ ਸੁਨੀਲ ਕੁਮਾਰ ਖੰਨਾ ਕਰ ਰਹੇ ਹਨ। ਇਹ ਜੱਥਾ ਅੱਜ ਦੁਪਹਿਰ ਨੂੰ ਅਟਾਰੀ–ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ’ਚ ਦਾਖ਼ਲ ਹੋਇਆ।

 

 

ਜੱਥੇ ਦੇ ਰੂਪ ਵਿੱਚ ਪਾਕਿਸਤਾਨ ਜਾਣ ਲਈ ਸਾਰੇ ਸ਼ਰਧਾਲੂ ਕੱਲ੍ਹ ਮੰਗਲਵਾਰ ਨੂੰ ਹੀ ਅੰਮ੍ਰਿਤਸਰ ਪੁੱਜਣੇ ਸ਼ੁਰੂ ਹੋ ਗਏ ਸਨ ਤੇ ਉਹ ਰਾਤੀਂ ਦੁਰਗਿਆਣਾ ਮੰਦਰ ’ਚ ਠਹਿਰੇ।

 

 

ਦੁਰਗਿਆਣਾ ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਉਹ ਅੱਜ ਸਵੇਰੇ 10:00 ਵਜੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਲਈ ਰਵਾਨਾ ਹੋਏ। ਰਵਾਨਗੀ ਤੋਂ ਪਹਿਲਾਂ ਜੱਥੇ ਦੇ ਮੈਂਬਰਾਂ ਨੇ ਦੁਰਗਿਆਣਾ ਮੰਦਰ ਕਮੇਟੀ ਦੇ ਵਿੱਤ ਸਕੱਤਰ ਰਮੇਸ਼ ਸ਼ਰਮਾ ਨੇ ਸਨਮਾਨਿਤ ਕੀਤਾ।

 

 

ਇਹ ਜੱਥਾ ਪਾਕਿਸਤਾਨ ’ਚ ਸੱਤ ਦਿਨ ਰਹੇਗਾ। ਕਟਾਸ ਰਾਜ ਮੰਦਰ ਦੇ ਦਰਸ਼ਨਾਂ ਲਈ ਪਾਕਿਸਤਾਨੀ ਹਾਈ ਕਮਿਸ਼ਨ ਨੇ 25 ਭਾਰਤੀ ਤੀਰਥ ਯਾਤਰੀਆਂ ਨੂੰ ਵੀਜ਼ੇ ਜਾਰੀ ਕੀਤੇ ਸਨ।

 

 

ਕਟਾਸ ਰਾਜ ਮੰਦਰ ਨੂੰ ਕਿਲਾ ਕਟਾਸ ਜਾਂ ਕਟਾਸ ਮੰਦਰਾਂ ਦਾ ਕੰਪਲੈਕਸ ਵੀ ਆਖਿਆ ਜਾਂਦਾ ਹੈ। ਇਹ ਪਵਿੱਤਰ ਤੀਰਥ ਅਸਥਾਨ ਲਹਿੰਦੇ (ਪਾਕਿਸਤਾਨੀ) ਪੰਜਾਬ ਦੇ ਚਕਵਾਲ ਜ਼ਿਲ੍ਹੇ ’ਚ ਸਥਿਤ ਹੈ।

 

 

ਧਾਰਮਿਕ ਅਸਥਾਨਾਂ ਬਾਰੇ ਭਾਰਤ–ਪਾਕਿਸਤਾਨ ਪ੍ਰੋਟੋਕੋਲ – 1974 ਅਧੀਨ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ’ਚ ਸਿੱਖ ਤੇ ਹਿੰਦੂ ਤੀਰਥ ਯਾਤਰੀ/ਸ਼ਰਧਾਲੂ ਪਾਕਿਸਤਾਨ ਜਾਂਦੇ ਹਨ।

 

 

ਅੱਜ ਪਾਕਿਸਤਾਨ ਜਾਣ ਵਾਲੇ ਜੱਥੇ ਦੇ ਮੈਂਬਰ ਕਟਾਸ ਰਾਜ ਮੰਦਰ ਦੇ ਦਰਸ਼ਨਾਂ ਦੇ ਨਾਲ–ਨਾਲ ਲਾਗਲੇ ਹੋਰ ਹਿੰਦੂ ਮੰਦਰਾਂ ’ਚ ਵੀ ਜਾਣਗੇ ਤੇ ਉੱਥੋਂ ਦੇ ਧਾਰਮਿਕ ਸਮਾਰੋਹਾਂ ’ਚ ਭਾਗ ਲੈਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 Hindu pilgrims reaching Katasraj Pakistan today