ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਹਵਾਈ ਅੱਡੇ ਤੋਂ 31 ਮਾਰਚ, 2019 ਤੋਂ ਸ਼ੁਰੂ ਹੋਣਗੀਆਂ 24 ਘੰਟੇ ਉਡਾਣਾਂ

ਚੰਡੀਗੜ੍ਹ ਹਵਾਈ ਅੱਡੇ ਤੋਂ 31 ਮਾਰਚ, 2019 ਤੋਂ ਸ਼ੁਰੂ ਹੋਣਗੀਆਂ 24 ਘੰਟੇ ਉਡਾਣਾਂ

ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਅਗਲੇ ਵਰ੍ਹੇ 31 ਮਾਰਚ ਤੋਂ ਹਵਾਈ ਜਹਾਜ਼ 24 ਘੰਟੇ ਉਡਾਣਾਂ ਭਰ ਸਕਣਗੇ। ਇਹ ਜਾਣਕਾਰੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਨੇ ਦਿੱਤੀ। ਇਸ ਲਈ ਹਵਾਈ ਪੱਟੀ ਨੂੰ ਅਤਿ-ਆਧੁਨਿਕ ਬਣਾਉਣ ਦੇ ਨਾਲ ਹੀ ਵਿਸ਼ਵ-ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਨਾਲ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੱਕ ਦੇ ਲੋਕਾਂ ਨੂੰ ਰਾਹਤ ਮਿਲੇਗੀ।


31 ਮਾਰਚ, 2019 ਤੋਂ ਲੋਕਾਂ ਨੂੰ ਹਵਾਈ ਯਾਤਰਾ ਲਈ ਸਮੇਂ ਦੀ ਉਡੀਕ ਨਹੀਂ ਕਰਨੀ ਪਵੇਗੀ। ਇੱਥੋਂ ਯਾਤਰੀਆਂ ਨੂੰ 24 ਘੰਟੇ ਹਵਾਈ ਸੇਵਾਵਾਂ ਮਿਲ ਸਕਣਗੀਆਂ। ਇਸ ਸਬੰਧੀ ਅਪਗ੍ਰੇਡੇਸ਼ਨ ਤੇਜ਼ੀ ਨਾਲ ਚੱਲ ਰਹੀ ਹੈ।


ਹਾਲ ਦੀ ਘੜੀ ਦਿੱਲੀ ਜਾਣ ਲਈ ਹਰੇਕ ਸੜਕ ਰਸਤੇ ਹੀ ਜਾਣਾ ਪੈ ਰਿਹਾ ਹੈ। ਇਸ ਨਾਲ ਵਕਤ ਦੀ ਬਰਬਾਦੀ ਬਹੁਤ ਜਿ਼ਆਦਾ ਹੁੰਦੀ ਹੈ। ਪਰ ਜੇ ਦਿਨ-ਰਾਤ ਹਵਾਈ ਉਡਾਣਾਂ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਸ਼ੁਰੂ ਹੋ ਗਈਆਂ, ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 hrs flights from Chd Airport on 31 March 2019