ਆਸਟਰੇਲੀਆ `ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਇਕ ਸੜਕ ਹਾਦਸੇ `ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿ਼ਲ੍ਹਾ ਫਰੀਦਕੋਟ ਦੇ ਸਬ ਡਿਵੀਜ਼ਨ ਜੇਤੂ ਦੇ ਪਿੰਡ ਸੁਰਘੁੜੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਜਤਿੰਦਰ ਸਿੰਘ ਦੀ ਇਕ ਸੜਕ ਹਾਦਸੇ `ਚ ਮੌਤ ਹੋ ਗਈ।
ਜਤਿੰਦਰ ਸਿੰਘ 2012 `ਚ ਪੜ੍ਹਾਈ ਕਰਨ ਲਈ ਆਸਟਰੇਲੀਆ ਗਿਆ ਸੀ। ਮ੍ਰਿਤਕ ਨੇ ਚਾਰ ਮਹੀਨੇ ਪਹਿਲਾਂ ਆਪਣੀ ਅਕਾਊਂਟਿੰਗ `ਚ ਮਾਸਟਰ ਡਿਗਰੀ ਫਰੈਂਡਜ ਯੂਨੀਵਰਸਿਟੀ ਤੋਂ ਪੂਰੀ ਕਰ ਲਈ ਸੀ। ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਸ ਨੇ ਆਸਟਰੇਲੀਆਂ `ਚ ਪਾਰਟ ਟਾਇਮ ਲਈ ਉਸ ਨੇ ਸਮਾਨ ਵੰਡਣ ਵਾਲੇ ਟਰੱਕ ਚਲਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਡਿਊਟੀ ਸਮੇਂ ਦੌਰਾਨ ਜਦੋਂ ਉਹ ਟਰੱਕ ਚਲਾ ਰਿਹਾ ਸੀ ਤਾਂ ਸੜਕ ਹਾਦਸਾ ਵਾਪਰ ਗਿਆ, ਜਿਸ `ਚ ਉਸਦੀ ਮੌਤ ਹੋ ਗਈ।