ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ’ਚ ਗ਼ੁਲਾਮੀ ਦੀ ਜ਼ਿੰਦਗੀ ਤੋਂ ਬਚ ਕੇ ਪੰਜਾਬ ਪਰਤੇ 24 ਨੌਜਵਾਨ

ਰੂਸ ’ਚ ਗ਼ੁਲਾਮੀ ਦੀ ਜ਼ਿੰਦਗੀ ਤੋਂ ਬਚ ਕੇ ਪੰਜਾਬ ਪਰਤੇ 24 ਨੌਜਵਾਨ

ਪਿਛਲੇ ਛੇ ਮਹੀਨਿਆਂ ਤੋਂ ਰੂਸ ’ਚ ਫਸੇ ਰਹੇ ਪੰਜਾਬੀ ਨੌਜਵਾਨ ਹੁਣ ਵਤਨ ਪਰਤ ਆਏ ਹਨ। ਟ੍ਰੈਵਲ ਏਜੰਟਾਂ ਦੀ ਠੱਗੀ ਤੇ ਧੋਖਾਧੜੀ ਕਾਰਨ ਇਨ੍ਹਾਂ ਸਭਨਾਂ ਨੂੰ ਤਸੀਹੇ ਝੱਲਣੇ ਪਏ। ਉਨ੍ਹਾਂ ਨੂੰ ਰੂਸੀ ਸ਼ਹਿਰ ਵਲਾਦੀਵੋਸਤਕ ਦੀ ਇੱਕ ਭਵਨ–ਨਿਰਮਾਣ ਕੰਪਨੀ ਵਿੱਚ ਗ਼ੁਲਾਮਾਂ ਵਾਂਗ ਕੰਮ ਕਰਨਾ ਪੈਂਦਾ ਰਿਹਾ ਸੀ।

 

 

ਇਹ ਨੌਜਵਾਨ ਬੀਤੀ 16 ਦਸੰਬਰ ਨੂੰ ਰੂਸ ਤੋਂ ਪਰਤੇ ਹਨ। ਉਹ ਹੁਣ ਆਪੋ–ਆਪਣੇ ਦੁਖੜੇ ਹੌਲੀ–ਹੌਲੀ ਮੀਡੀਆ ਨੂੰ ਦੱਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦਰਅਸਲ, ਉਨ੍ਹਾਂ ਨੂੰ ਦੋ ਟ੍ਰੈਵਲ ਏਜੰਟਾਂ ਨੇ ਧੋਖਾ ਦਿੱਤਾ। ਉਨ੍ਹਾਂ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਇਹੋ ਦੱਸਿਆ ਸੀ ਕਿ ਰੂਸੀ ਕੰਪਨੀ ਉਨ੍ਹਾਂ ਨੂੰ ਵਧੀਆ ਤਨਖ਼ਾਹਾਂ ਦੇਵੇਗੀ।

 

 

ਰੂਸ ’ਚ ਫਸੇ ਨੌਜਵਾਨ ਹੁਣ ਭਾਰਤੀ ਵਿਦੇਸ਼ ਮੰਤਰਾਲੇ ਦੇ ਦਖ਼ਲ ਤੇ ਮਦਦ ਨਾਲ ਹੀ ਵਤਨ ਪਰਤ ਸਕੇ ਹਨ। ਦੋਆਬਾ ਦੇ ਚਾਰ ਜ਼ਿਲ੍ਹਿਆਂ ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਜਲੰਧਰ ਤੋਂ 26 ਨੌਜਵਾਨ ਰੂਸ ਗਏ ਸਨ ਪਰ ਉਨ੍ਹਾਂ ’ਚੋਂ ਇੱਕ ਮਲਕੀਤ ਸਿੰਘ (25) ਦੀ ਪਿਛਲੇ ਮਹੀਨੇ ਡੀਪ੍ਰੈਸ਼ਨ (ਘੋਰ ਨਿਰਾਸ਼ਾ) ਕਾਰਨ ਮੌਤ ਹੋ ਗਈ ਸੀ।

 

 

ਉਸ ਦਾ ਦੋਸਤ ਜੋਗਿੰਦਰਪਾਲ ਉਸ ਦੀ ਮ੍ਰਿਤਕ ਦੇਹ ਲੈ ਕੇ ਪੰਜਾਬ ਪਰਤਿਆ ਸੀ ਤੇ ਵਾਪਸ ਦੋਬਾਰਾ ਰੂਸ ਨਹੀਂ ਗਿਆ। ਇਨ੍ਹਾਂ 26 ਨੌਜਵਾਨਾਂ ’ਚਂ 13 ਜਣੇ ਰਾਜਗੀਰ ਦਾ ਕੰਮ ਕਰਦੇ ਸਨ, ਇੱਕ ਸਟੀਲ ਫ਼ਿਕਸਰ ਸੀ ਤੇ ਇੱਕ ਵੈਲਡਰ ਸੀ। ਉਨ੍ਹਾਂ ’ਚੋਂ ਹਰੇਕ ਨੌਜਵਾਨ ਨੇ ਟ੍ਰੈਵਲ ਏਜੰਟਾਂ ਨੂੰ 1.25 ਲੱਖ ਰੁਪਏ ਅਦਾ ਕੀਤੇ ਸਨ।

 

 

ਇਨ੍ਹਾਂ ਸਭਨਾਂ ਨੂੰ ਇਹੋ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਰੋਜ਼ਾਨਾ ਅੱਠ ਘੰਟੇ ਕੰਮ ਕਰਨਾ ਪਵੇਗਾ ਤੇ ਜਿਸ ਬਦਲੇ ਉਨ੍ਹਾਂ ਨੂੰ 35,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ।

 

 

ਪਰ ਅਸਲ ’ਚ ਉਨ੍ਹਾਂ ਨਾਲ ਇਸ ਤੋਂ ਉਲਟ ਵਾਪਰਿਆ। ਨਵਾਂ ਸ਼ਹਿਰ ਦੇ ਪੇਂਟਰ ਸੋਮ ਨਾਥ (42) ਨੇ ਦੱਸਿਆ ਕਿ ਉਹ ਮਈ ਮਹੀਨੇ ਦੇ ਅੱਧ ਜਿਹੇ ਦੇ ਵਿੱਚ ਰੂਸ ਪੁੱਜੇ ਸਨ। ਇੱਕ ਮਹੀਨੇ ਬਾਅਦ ਕੰਪਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਦੀਆਂ ਹਵਾਈ ਟਿਕਟਾਂ ਤੇ ਵੀਜ਼ਿਆਂ ਦੇ ਪੈਸੇ ਉਨ੍ਹਾਂ ਦੀਆਂ ਤਨਖ਼ਾਹਾਂ ’ਚੋਂ ਕੱਟ ਲਏ ਹਨ।

 

 

ਸ੍ਰੀ ਸੋਮਨਾਥ ਨੇ ਦੱਸਿਆ – ‘ਕੰਪਨੀ ਵੱਲੋਂ ਸਾਨੂੰ ਕਈ ਦਿਨ ਠੀਕ ਤਰ੍ਹਾਂ ਖਾਣਾ ਤੱਕ ਨਹੀਂ ਦਿੱਤਾ ਗਿਆ ਤੇ ਸਾਡੇ ਤੋਂ ਗ਼ੁਲਾਮਾਂ ਵਾਂਗ ਕੰਮ ਕਰਵਾਇਆ। ਸਾਡਾ ਇੱਕ ਸਾਥੀ ਮਲਕੀਤ ਸਿੰਘ ਇਲਾਜ ਖੁਣੋਂ ਹੀ ਮਰ ਗਿਆ। ਕੰਪਨੀ ਨੇ ਉਸ ਦਾ ਇਲਾਜ ਨਹੀਂ ਕਰਵਾਇਆ।’

 

 

ਹੁਸ਼ਿਆਰਪੁਰ ਜ਼ਿਲ੍ਰੇ ਦੇ ਪਿੰਡ ਭਟਰਾਣਾ ਦੇ ਰਾਜਗੀਰ ਦਵਿੰਦਰ ਸਿੰਘ (33) ਨੇ ਦੱਸਿਆ ਕਿ ਉਨ੍ਹਾਂ ਨੂੰ 16ਵੀਂ–17ਵੀਂ ਮੰਜ਼ਿਲ ’ਤੇ ਕੰਮ ਕਰਨਾ ਪੈਂਦਾ ਸੀ ਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਉਪਕਰਣ ਵੀ ਮੌਜੂਦ ਨਹੀਂ ਹੁੰਦੇ ਸਨ। ‘ਟ੍ਰੈਵਲ ਏਜੰਟ ਨੇ ਸਾਨੂੰ ਦੱਸਿਆ ਸੀ ਕਿ ਕੰਪਨੀ ਵਿੱਚ ਇੱਕ ਪੰਜਾਬੀ ਬੋਲਣ ਵਾਲਾ ਵਿਅਕਤੀ ਹੋਵੇਗਾ ਤੇ ਉਹ ਸਾਡੀ ਮਦਦ ਕਰੇਗਾ ਪਰ ਉੱਥੇ ਅਜਿਹਾ ਕੋਈ ਵਿਅਕਤੀ ਨਹੀਂ ਸੀ।’

 

 

ਇੰਝ ਹੀ ਫ਼ਗਵਾੜਾ ਸਥਿਤ ਨਵੀਂ ਆਬਾਦੀ ਦੇ ਪਿੰਕੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਉੱਥੇ ਰੂਸ ’ਚ ਹੀ ਮਰ ਜਾਣਾ ਸੀ, ਜੇ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਲਈ ਨਾ ਬਹੁੜਦੀ।

 

 

ਚੇਤੇ ਰਹੇ ਕਿ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਕਪੂਰਥਲਾ ਪੁਲਿਸ ਨੇ ਮੁੱਖ ਮੁਲਜ਼ਮ ਤੇ ਟ੍ਰੈਵਲ ਏਜੰਟ ਸੁਰਿੰਦਰ ਸਿੰਘ ਅਤੇ ਉਸ ਦੇ ਸਾਥੀ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 youths returned Punjab from Slavery life in Russia