ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਮਹੀਨਿਆਂ ਤੋਂ ਰੂਸ 'ਚ ਫਸੇ 24 ਨੌਜਵਾਨ ਪਰਤੇ ਘਰ 

ਨੌਜਵਾਨਾਂ 'ਚ ਬਾਹਰਲੇ ਮੁਲਕਾਂ ਵਿੱਚ ਜਾਣ ਦਾ ਰੁਝਾਨ ਇੰਨਾ ਵੱਧ ਚੁੱਕਿਆ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਅਜਿਹੇ ਵਿੱਚ ਉਹ ਬਿਨਾਂ ਸੋਚੇ ਸਮਝੇ ਕਿਸੇ ਵੀ ਵਿਅਕਤੀ ''ਤੇ ਵੀ ਭਰੋਸਾ ਕਰ ਲੈਂਦੇ ਹਨ ਅਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਹੀ 24 ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਰੂਸ 'ਚ ਫਸੇ ਹੋਏ ਸਨ। ਇਨ੍ਹਾਂ ਦੀ ਬੀਤੇ ਦਿਨੀਂ ਵਤਨ ਵਾਪਸੀ ਹੋ ਗਈ ਹੈ, ਜਿਸ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
 

ਇਨ੍ਹਾਂ ਨੌਜਵਾਨਾਂ 'ਚ ਪੰਜਾਬ ਦੇ ਜ਼ਿਲ੍ਹਾ ਫਗਵਾੜਾ ਦੀ ਨਵੀਂ ਅਬਾਦੀ ਦਾ ਰਹਿਣ ਵਾਲਾ ਨੌਜਵਾਨ ਪਿੰਕੂ ਰਾਮ ਪੁੱਤਰ ਰਾਜਨ ਰਾਮ ਵੀ ਸ਼ਾਮਲ ਹੈ। ਗੱਲਬਾਤ ਦੌਰਾਨ ਪਿੰਕੂ ਨੇ ਦੱਸਿਆ ਕਿ ਰੂਸ ਵਿਚ ਉਸ ਨੇ ਬਹੁਤ ਮੁਸ਼ਕਿਲ ਨਾਲ ਸਮਾਂ ਲੰਘਾਇਆ। ਉੱਥੇ ਉਸ ਨੂੰ ਸਿਰਫ ਗੁਜ਼ਾਰੇ ਜੋਗੇ ਹੀ ਪੈਸੇ ਮਿਲਦੇ ਸਨ, ਜਿਨ੍ਹਾਂ ਨਾਲ ਉਨ੍ਹਾਂ ਦਾ ਰੋਟੀ ਪਾਣੀ ਦਾ ਖਰਚਾ ਵੀ ਬਹੁਤ ਮੁਸ਼ਕਿਲ ਨਾਲ ਚਲਦਾ ਸੀ। ਪਿੰਕੂ ਦੀ ਇੱਕ 8 ਸਾਲ ਦੀ ਲੜਕੀ ਅਤੇ 5 ਸਾਲ ਦਾ ਲੜਕਾ ਵੀ ਹੈ।
 

ਪਿੰਕੂ ਲਗਭਗ 6 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਏਜੰਟ ਦਲਜੀਤ ਸਿੰਘ ਰਾਹੀਂ 1 ਲੱਖ 20 ਹਜ਼ਾਰ ਰੁਪਏ 'ਚ ਰੂਸ ਗਿਆ ਸੀ। ਜਿਥੇ ਦੱਸੀ ਗਈ ਕੰਪਨੀ ਦੀ ਥਾਂ ਕਿਸੇ ਹੋਰ ਕੰਪਨੀ 'ਚ 8-9 ਹਜ਼ਾਰ ਰੁਪਏ ਭਾਰਤੀ ਕਰੰਸੀ ਦੀ ਨੌਕਰੀ ਕਰ ਰਿਹਾ ਸੀ ਅਤੇ ਕਾਫ਼ੀ ਮੰਦੀ ਹਾਲਤ 'ਚ ਜ਼ਿੰਦਗੀ ਬਤੀਤ ਕਰ ਰਹੇ ਸਨ।
 

ਦੱਸਿਆ ਜਾ ਰਿਹਾ ਹੈ ਕਿ ਰੂਸ ਵਿੱਚ ਕੁੱਲ 26 ਨੌਜਵਾਨ ਫਸੇ ਸਨ, ਜਿਨ੍ਹਾਂ ਵਿਚੋਂ ਇਕ ਨੌਜਵਾਨ ਮਲਕੀਅਤ ਰਾਮ ਦੀ ਉੱਥੇ ਹੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਨੂੰ ਉਸ ਦਾ ਇਕ ਸਾਥੀ ਜੋਗਿੰਦਰਪਾਲ ਸਿੰਘ ਭਾਰਤ ਲੈ ਕੇ ਆਇਆ ਸੀ। ਇਸ ਤੋਂ ਬਾਅਦ ਰੂਸ ਵਿਚ ਫਸੇ ਨੌਜਵਾਨਾਂ ਦੀ ਗਿਣਤੀ 24 ਰਹਿ ਗਈ ਸੀ। ਪੁਲਿਸ ਨੇ ਪੰਜਾਬ ਵਿਚੋਂ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਵਿਦੇਸ਼ ਭੇਜ ਰਹੇ ਫਰਜ਼ੀ ਏਜੰਟ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਭਾਰਤ ਸਰਕਾਰ ਨੇ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਟਿਕਟਾਂ ਮੁਹੱਈਆਂ ਕਰਵਾਈਆਂ ਸਨ।  ਉਨ੍ਹਾਂ ਇਸ ਲਈ ਵਿਸ਼ੇਸ਼ ਤੌਰ 'ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 youths trapped in Russia to return home