ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਵਰਸਿਟੀ ਹੋਸਟਲਾਂ `ਚ 24x7 ਆਮਦੋ-ਰਫ਼ਤ: ਰਸਮੀ ਹੁਕਮ ਸੋਮਵਾਰ ਨੂੰ

ਪੰਜਾਬ `ਵਰਸਿਟੀ ਹੋਸਟਲਾਂ `ਚ 24x7 ਆਮਦੋ-ਰਫ਼ਤ: ਰਸਮੀ ਹੁਕਮ ਸੋਮਵਾਰ ਨੂੰ

ਪੰਜਾਬ ਯੂਨੀਵਰਸਿਟੀ ਸੈਨੇਟ ਨੇ ਸਨਿੱਚਰਵਾਰ ਨੂੰ ਉਹ ਸਾਰੇ ਜੁਰਮਾਨੇ ਖ਼ਤਮ ਕਰ ਦਿੱਤੇ ਹਨ, ਜਿਹੜੇ ਹੁਣ ਤੱਕ ਵਿਦਿਆਰਥਣਾਂ `ਤੇ ਹੋਸਟਲਾਂ `ਚ ਦੇਰੀ ਨਾਲ ਅੱਪੜਨ ਕਾਰਨ ਹੁਣ ਤੱਕ ਲਾਏ ਜਾਂਦੇ ਰਹੇ ਹਨ। ਪਹਿਲਾਂ ਕੁੜੀਆਂ ਸਿਰਫ਼ ਰਾਤੀਂ 11 ਵਜੇ ਤੱਕ ਹੀ ਬਿਨਾ ਜੁਰਮਾਨੇ ਦੇ ਹੋਸਟਲ `ਚ ਦਾਖ਼ਲ ਹੋ ਸਕਦੀਆਂ ਸਨ ਪਰ ਹੁਣ ਉਨ੍ਹਾਂ ਨੂੰ 24 ਘੰਟੇ ਅੰਦਰ ਜਾਣ ਤੇ ਅੰਦਰੋਂ ਬਾਹਰ ਜਾਣ ਦੀ ਆਜ਼ਾਦੀ ਮਿਲ ਗਈ ਹੈ। ਰਿਕਾਰਡ ਲਈ ਆਉਣ-ਜਾਣ ਵਾਲਿਆਂ ਦਾ ਰਿਕਾਰਡ ਰੱਖਣ ਲਈ ਸਿਰਫ਼ ਇੱਕੋ ਰਜਿਸਟਰ ਹੋਵੇਗਾ। ਇਸ ਸਬੰਧੀ ਰਸਮੀ ਹੁਕਮ ਭਲਕੇ ਸੋਮਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ।


ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਪ੍ਰਧਾਨ ਕਾਨੂਪ੍ਰਿਆ,ਸਟੂਡੈਂਟਸ ਫ਼ਾਰ ਸੁਸਾਇਟੀ, ਆਲ ਇੰਡੀਆ ਸਟੂਡੈਂਟਸ` ਐਸੋਸੀਏਸ਼ਨ ਤੇ ਪੰਜਾਬ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਨੁਮਾਇੰਦੇ ਪਿਛਲੇ 47 ਦਿਨਾਂ ਤੋਂ ਹੋਸਟਲ `ਚ 24 ਘੰਟੇ ਆਉਣ ਤੇ ਜਾਣ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਰਹੇ ਸਨ।


ਹਾਲੇ ਪੰਜਾਬ ਯੂਨੀਵਰਸਿਟੀ ਦਾ ਰਸਮੀ ਐਲਾਨ ਭਾਵੇਂ ਹੋਣਾ ਹੈ ਪਰ ਵਿਦਿਆਰਥੀ ਤੇ ਵਿਦਿਆਰਥਣਾਂ ਸਨਿੱਚਰਵਾਰ ਨੂੰ ਰਾਤੀਂ 11 ਵਜੇ ਤੋਂ ਬਾਅਦ ਵੀ ਹੋਸਟਲ `ਚ ਆਉਂਦੇ ਤੇ ਉੱਥੋਂ ਬਾਹਰ ਜਾਂਦੇ ਰਹੇ।


ਰਜਿਸਟਰਾਰ ਸ੍ਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਸਬੰਧੀਾ ਹੁਕਮ ਜਾਰੀ ਕੀਤਾ ਜਾਵੇਗਾ, ਜੋ ਲੰਘੇ ਸਨਿੱਚਰਵਾਰ ਤੋਂ ਹੀ ਲਾਗੂ ਹੋਵੇਗਾ।


ਡੀਨ ਸਟੂਡੈਂਟਸ ਵੈਲਫ਼ੇਅਰ ਸ੍ਰੀ ਇਮਾਨੂਏਲ ਨਾਹਰ ਨੇ ਕਿਹਾ ਕਿ ਫ਼ੈਸਲਾ ਭਾਵੇਂ ਸਨਿੱਚਰਵਾਰ ਨੂੰ ਹੀ ਲੈ ਲਿਆ ਗਿਆ ਸੀ ਪਰ ਉਸ ਨੂੰ ਲਾਗੂ ਕਰਨ ਲਈ ਹਾਲੇ ਸਰਕੂਲਰ ਪ੍ਰਾਪਤ ਨਹੀਂ ਹੋਇਆ। ਇੱਕ ਵਾਰ ਸਰਕੁਲਰ ਮਿਲਣ ਤੋਂ ਬਾਅਦ ਹੋਸਟਲ ਦੀਆਂ ਸਾਰੀਆਂ ਜ਼ਰੂਰਤਾਂ ਦਾ ਖਿ਼ਆਲ ਰੱਖਿਆ ਜਾਵੇਗਾ ਤੇ ਫਿਰ ਸਬੰਧਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।


ਕਾਨੂੰਪ੍ਰਿਆ ਨੇ ਕਿਹਾ ਕਿ ਗਾਰਡਜ਼ ਥੋੜ੍ਹਾ ਝਿਜਕਦੇ ਰਹੇ ਕਿਉਂਕਿ ਉਨ੍ਹਾਂ ਨੂੰ ਹਾਲੇ ਕੋਈ ਰਸਮੀ ਹੁਕਮ ਨਹੀਂ ਮਿਲੇ ਸਨ ਪਰ ਇੰਨਾ ਸਪੱਸ਼ਟ ਹੋ ਗਿਆ ਹੈ ਕਿ ਹੁਣ ਦੇਰੀ ਨਾਲ ਆਉਣ `ਤੇ ਕਿਸੇ `ਤੇ ਕੋਈ ਜੁਰਮਾਨਾ ਨਹੀਂ ਲੱਗੇਗਾ ਤੇ ਰਾਤੀਂ 11 ਵਜੇ ਤੋਂ ਬਾਅਦ ਵੀ ਵਿਦਿਆਰਥੀ ਤੇ ਵਿਦਿਆਰਥਣਾਂ ਹੋਸਟਲ ਤੋਂ ਬਾਹਰ ਜਾ ਸਕਣਗੇ; ਜਿਵੇਂ ਕਿ ਸਿੰਡੀਕੇਟ `ਚ ਫ਼ੈਸਲਾ ਹੋ ਚੁੱਕਾ ਹੈ।


ਸੈਨੇਟ ਦੇ ਫ਼ੈਸਲੇ ਤੋਂ ਬਾਅਦ, ਹੋੋਸਟਲਾਂ `ਚ ਆਉਣ-ਜਾਣ ਵਾਲਿਆਂ ਦੇ ਰਿਕਾਰਡ ਲਈ ਸਿਰਫ਼ ਇੱਕ ਰਜਿਸਟਰ ਹੋਵੇਗਾ। ਪਹਿਲਾਂ ਹਾਜ਼ਰੀ ਦਾ ਰਜਿਸਟਰ ਵੱਖਰਾ ਹੁੰਦਾ ਸੀ ਤੇ ਘਰ ਜਾਣ, ਮੁਲਾਕਾਤ ਕਰਨ, ਮਹਿਮਾਨ ਦੇ ਦਾਖ਼ਲ ਹੋੁਣ, ਦੇਰੀ ਨਾਲ ਅੰਦਰ ਆਉਣ ਤੇ ਹੋਸਟਲ ਦੇ ਵਿਹੜੇ `ਚ ਜਾਣ ਹਰ ਗਤੀਵਿਧੀ ਦੇ ਵੱਖੋ-ਵੱਖਰੇ ਰਜਿਸਟਰ ਲੱਗੇ ਹੋਏ ਸਨ।


ਸੈਨੇਟ ਵੱਲੋਂ ਹਰ ਕਿਸਮ ਦੇ ਜੁਰਮਾਨੇ ਹੁਣ ਖ਼ਤਮ ਕਰ ਦਿੱਤੇ ਗਏ ਹਨ; ਪਹਿਲਾਂ ਦੇਰੀ ਨਾਲ ਹੋਸਟਲ `ਚ ਆਉਣ `ਤੇ 100 ਰੁਪਏ ਜੁਰਮਾਨਾ ਲੱਗਦਾ ਸੀ; ਗ਼ੈਰ-ਹਾਜ਼ਰੀ ਦੇ 50 ਰੁਪਏ ਲੱਗਦੇ ਸਨ, ਭਾਵੇਂ ਤੁਸੀਂ ਹਾਜ਼ਰੀ ਵੇਲੇ ਸੌਂ ਹੀ ਕਿਉਂ ਨਾ ਰਹੇ ਹੋਵੋ। ਇੰਝ ਹੀ ਕਮਰਾ ਨੰਬਰ ਦੀ ਥਾਂ ਰੋਲ ਨੰਬਰ ਲਿਖ ਦੇਣ `ਤੇ ਵੀ 50 ਰੁਪਏ ਜੁਰਮਾਨਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24x7 hostel timings PU to give formal order on Monday