ਅਗਲੀ ਕਹਾਣੀ

ਜਲੰਧਰ `ਚ ਫ਼ੌਜੀ ਭਰਤੀ: ਜਾਅਲੀ ਦਸਤਾਵੇਜ਼ ਦੇਣ ਵਾਲੇ 25 ਹਰਿਆਣਵੀ ਫੜੇ

ਜਲੰਧਰ `ਚ ਫ਼ੌਜੀ ਭਰਤੀ: ਜਾਅਲੀ ਦਸਤਾਵੇਜ਼ ਦੇਣ ਵਾਲੇ 25 ਹਰਿਆਣਵੀ ਫੜੇ

ਜਲੰਧਰ ਛਾਉਣੀ `ਚ ਇਸ ਵੇਲੇ ਚੱਲ ਰਹੀ ਫ਼ੌਜੀ ਭਰਤੀ ਰੈਲੀ ਦੌਰਾਨ ਹਰਿਆਣਾ ਸੂਬੇ ਦੇ 25 ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਜਾਅਲੀ ਦਸਤਾਵੇਜ਼ ਜਮ੍ਹਾ ਕਰਵਾਏ ਸਨ।


ਆਰਮੀ ਪਬਲਿਕ ਸਕੂਲ ਦੇ ਗਰਾਊਂਡ `ਚ ਬੀਤੀ 2 ਦਸੰਬਰ ਤੋਂ ਫ਼ੌਜੀ ਭਰਤੀ ਰੈਲੀ ਚੱਲ ਰਹੀ ਹੈ, ਜੋ 8 ਦਸੰਬਰ ਤੱਕ ਚੱਲਣੀ ਹੈ। ਇਹ ਰੈਲੀ ਫ਼ੌਜੀ ਜਨਰਲ ਡਿਊਟੀ, ਫ਼ੌਜੀ ਤਕਨੀਕੀ, ਫ਼ੌਜੀ ਕਲਰਕ, ਸਟੋਰਕੀਪਰਜ਼, ਇਨਵੈਂਟਰੀ ਮੈਨੇਜਮੈਂਟ ਤੇ ਸਿਪਾਹੀ ਫ਼ਾਰਮਾ ਵਰਗਾਂ ਦੇ ਜਵਾਨ ਭਰਤੀ ਕਰਨ ਲਈ ਕੀਤੀ ਜਾ ਰਹੀ ਹੈ। ਜਲੰਧਰ, ਕਪੂਰਥਲਾ, ਹੁਸਿ਼ਆਰਪੁਰ ਤੇ ਨਵਾਂਸ਼ਹਿਰ ਜਿ਼ਲ੍ਹਿਆਂ ਦੇ ਉਮੀਦਵਾਰ ਇਸ ਭਰਤੀ ਰੈਲੀ `ਚ ਭਾਗ ਲੈ ਰਹੇ ਹਨ।


ਡਾਇਰੈਕਟਰ ਭਰਤੀ ਆਫ਼ੀਸਰ ਕਰਨਲ ਰੌਸ਼ਨ ਵਰਮਾ ਦੀ ਸਿ਼ਕਾਇਤ `ਤੇ ਜਾਅਲੀ ਦਸਤਾਵੇਜ਼ ਜਮ੍ਹਾ ਕਰਵਾਉਣ ਵਾਲੇ ਸਾਰੇ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪੰਜ ਵੱਖੋ-ਵੱਖਰੀਆਂ ਐੱਫ਼ਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਹਰੇਕ ਐੱਫ਼ਆਈਆਰ ਵਿੱਚ ਪੰਜ ਮੁਲਜ਼ਮਾਂ ਦੇ ਨਾਂਅ ਹਨ।


ਮੁਲਜ਼ਮਾਂ ਦੀ ਸ਼ਨਾਖ਼ਤ ਅਵਤਾਰ ਸਿੰਘ, ਸੰਦੀਪ ਸਿੰਘ, ਮਨਪ੍ਰੀਤ ਸਿੰਘ, ਅਰੁਣ, ਮੋਹਿਤ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਸੱਜਣ ਸਿੰਘ, ਸੁਰੇਂਦਰ ਕੁਮਾਰ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਸੰਤ ਸਿੰਘ, ਵਿਸ਼ਨੂੰ, ਸੁਮੀਤ, ਰਵਿੰਦਰ, ਸੰਦੀਪ, ਸੋਨੂੰ ਖ਼ਾਨ, ਸੰਜੀਵ ਸਿੰਘ, ਜਿਤੇਂਦਰ ਸਿੰਘ, ਹਰਬਿੰਦਰ ਸਿੰਘ, ਗੁਰਪ੍ਰੀਤ, ਰਵੀ ਸਿੰਘ, ਪ੍ਰਦੀਪ ਸਿੰਘ, ਸੱਤਪਾਲ ਸਿੰਘ ਅਤੇ ਵਿਕਾਸ ਸਿੰਘ ਵਜੋਂ ਹੋਈ ਹੈ। ਇਹ ਸਾਰੇ ਹਰਿਆਣਾ ਦੇ ਵਸਨੀਕ ਹਨ। ਇਨ੍ਹਾਂ ਸਾਰਿਆਂ ਨੇ ਦਸਤਾਵੇਜ਼ਾਂ `ਚ ਆਪਣੇ ਜਲੰਧਰ ਦੇ ਜਾਅਲੀ ਰਿਹਾਇਸ਼ੀ ਪਤੇ ਦਰਸਾਏ ਹਨ।


ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਫ਼ੌਜ ਵਿੱਚ ਭਰਤੀ ਲਈ ਇਨ੍ਹਾਂ ਸਾਰਿਆਂ ਨੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ। ਮੈਟ੍ਰਿਕ ਸਰਟੀਫਿ਼ਕੇਟ, ਰਿਹਾਇਸ਼ ਦੇ ਪ੍ਰਮਾਣ-ਪੱਤਰ, ਆਧਾਰ ਕਾਰਡ, ਨੋ-ਕਲੇਮ ਸਰਟੀਫਿ਼ਕੇਟ ਆਦਿ ਸਭ ਕੁਝ ਨਕਲੀ ਜਮ੍ਹਾ ਕਰਵਾਇਆ ਗਿਆ ਹੈ।


ਇਹ ਵੀ ਪਤਾ ਲੱਗਾ ਹੈ ਕਿ ਹਿਸਾਰ ਦੇ ਕਿਸੇ ਵਿਅਕਤੀ ਨੇ ਇਹ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਦਿੱਤੇ ਹਨ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:25 Haryanvis arrested submitted fake papers