ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ 'ਚ 26 ਤੇ ਜਲੰਧਰ 'ਚ 4 ਕੋਰੋਨਾ ਦੇ ਨਵੇਂ ਮਰੀਜ਼ ਮਿਲੇ, ਕੁਲ ਗਿਣਤੀ 1127

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਤਰਨ ਤਾਰਨ ਜ਼ਿਲ੍ਹੇ 'ਚ ਕੋਰੋਨਾ ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਰਨ ਤਾਰਨ 'ਚ ਕੁਲ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਇਸ ਤੋਂ ਪਹਿਲਾਂ ਇੱਥੇ 15 ਮਰੀਜ਼ ਮਿਲੇ ਸਨ। 
 

ਉੱਧਰ ਜਲੰਧਰ ਜ਼ਿਲ੍ਹੇ 'ਚ ਵੀ ਕੋਰੋਨਾ ਦੇ 4 ਨਵੇਂ ਮਰੀਜ਼ ਮਿਲਣ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 124 ਹੋ ਗਈ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1127 ਤਕ ਪਹੁੰਚ ਗਈ ਹੈ।
 

ਉੱਧਰ ਫ਼ਿਰੋਜ਼ਪੁਰ ਦੇ ਪਿੰਡ ਅਲੀਕੇ ਦੇ ਪਾਜ਼ੀਟਿਵ ਆਏ 40 ਸਾਲਾ ਮਰੀਜ਼ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ, ਜਿਸ ਨੂੰ 29 ਅਪ੍ਰੈਲ ਨੂੰ ਫਿਰੋਜ਼ਪੁਰ ਤੋਂ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਸ ਦੀ ਅੱਜ ਅਚਾਨਕ ਮੌਤ ਹੋ ਗਈ।
 

ਜਾਂਚ ਲਈ ਲਏ ਗਏ ਟੈਸਟ ਰਿਪੋਰਟਾਂ ਵਿੱਚ ਅਸ਼ੋਕ ਕੁਮਾਰ ਕੋਰੋਨਾ ਪਾਜ਼ੀਟਿਵ ਆਇਆ ਸੀ। ਇਸ ਦੀ ਪੁਸ਼ਟੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਕੀਤੀ ਗਈ ਹੈ। ਫਿਰੋਜ਼ਪੁਰ ਦੇ ਪਿੰਡ ਅਲੀਕੇ ਨੂੰ ਸਿਹਤ ਵਿਭਾਗ ਤੇ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਇਹ 21ਵੀਂ ਮੌਤ ਹੈ।
 

ਪੰਜਾਬ 'ਚ ਪਿਛਲੇ 4-5 ਦਿਨ ਤੋਂ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 208, ਲੁਧਿਆਣਾ 122, ਜਲੰਧਰ 124, ਮੋਹਾਲੀ 'ਚ 94, ਪਟਿਆਲਾ 'ਚ 90, ਹੁਸ਼ਿਆਰਪੁਰ 'ਚ 84, ਤਰਨ ਤਾਰਨ 41, ਪਠਾਨਕੋਟ 'ਚ 25, ਮਾਨਸਾ 'ਚ 16, ਕਪੂਰਥਲਾ 15, ਫਰੀਦਕੋਟ 6, ਸੰਗਰੂਰ 'ਚ 11, ਨਵਾਂਸ਼ਹਿਰ 'ਚ 85, ਰੂਪਨਗਰ 15, ਫਿਰੋਜ਼ਪੁਰ 'ਚ 27, ਬਠਿੰਡਾ 35, ਗੁਰਦਾਸਪੁਰ 29, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 4, ਫਾਜ਼ਿਲਕਾ 4, ਮੋਗਾ 27, ਮੁਕਤਸਰ ਸਾਹਿਬ 49 ਕੇਸ ਪਾਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:26 new corona patients were found in Tarn Taran and 4 in Jalandhar total number in Punjab 1127