ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨਤਾਰਨ ’ਚ ਚੋਣ ਹਿੰਸਾ : ਇਕ ਨੌਜਵਾਨ ਦੀ ਮੌਤ

ਤਰਨਤਾਰਨ ’ਚ ਚੋਣ ਹਿੰਸਾ : ਇਕ ਨੌਜਵਾਨ ਦੀ ਮੌਤ

ਪੰਜਾਬ ਵਿਚ ਪੈ ਰਹੀਆਂ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਵਿਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਸਰਲੀ ਵਿਖੇ ਅੱਜ ਵੋਟ ਪਾਉਣ ਜਾਂਦੇ ਇਕ ਨੌਜਵਾਨ ਦਾ ਤਿੰਨ ਲੜਕਿਆਂ ਵੱਲੋਂ ਦਾਤਰ ਨਾਲ ਕਤਲ ਕਰ ਦਿੱਤਾ ਗਿਆ।

ਤਰਨਤਾਰਨ ’ਚ ਚੋਣ ਹਿੰਸਾ : ਇਕ ਨੌਜਵਾਨ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਪਿੰਡ ਸਰਲੀ ਦਾ 28 ਸਾਲਾ ਨੌਜਵਾਨ ਬੰਟੀ ਵੋਟ ਪਾਉਣ ਲਈ ਜਦੋਂ ਜਾ ਰਿਹਾ ਸੀ ਤਾਂ ਉਸਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬੰਟੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਬੰਟੀ ਮਜ਼ਦੂਰੀ ਕਰਦਾ ਸੀ। ਮ੍ਰਿਤਕ ਦੇ ਪਿਤਾ ਦੱਸਿਆ ਕਿ ਜਦੋਂ ਉਹ ਵੋਟ ਪਾਉਣ ਲਈ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਲੜਕੇ ਸੁੱਖਾ, ਗੋਰਾ ਤੇ ਸੋਨੀ ਰਸਤੇ ਵਿਚ ਮੇਰੇ ਬੇਟੇ ਬੰਟੀ ਨੂੰ ਮਿਲ ਗਏ। ਉਨ੍ਹਾਂ ਬੰਟੀ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਂਵੇਗਾ ਤਾਂ ਉਸ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਪਾਵਾਂ ਤੁਸੀਂ ਕੀ ਲੈਣਾ। ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ। 

 

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਇਸ ਦੌਰਾਨ ਗੋਰੇ ਨਾਂ ਦੇ ਲੜਕੇ ਨੇ ਦਾਤਰ ਬੰਟੀ ਦੇ ਗਲ ’ਚ ਮਾਰ ਦਿੱਤਾ, ਇਸ ਨਾਲ ਉਹ ਥਾਂ ਉਥੇ ਹੀ ਡਿੱਗ ਗਿਆ ਅਤੇ ਦੋਸ਼ੀ ਮੌਕੇ ਉਤੇ ਫਰਾਰ ਹੋ ਗਿਆ।  ਘਟਨਾ ਦਾ ਪਤਾ ਚਲਦਿਆਂ ਹੀ ਹੋਰ ਲੋਕ ਉਥੇ ਪੁੱਜੇ ਤੇ ਉਸ ਨੂੰ ਵੈਰੋਵਾਲ ਦੇ ਸਰਕਾਰੀ ਹਸਪਤਾਲ ਵਿਚ ਲੈ ਕੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਅਸੀਂ ਕਾਂਗਰਸ ਦੀ ਮਦਦ ਕਰਦੇ ਹਾਂ, ਜਦੋਂ ਕਿ ਦੋਸ਼ੀ ਅਕਾਲੀ ਦਲ ਨਾਲ ਸਬੰਧਤ ਹੈ। ਮ੍ਰਿਤਕ ਬੰਟੀ ਵਿਆਹਿਆ ਹੋਇਆ ਸੀ, ਉਸਦਾ 2 ਸਾਲ 6 ਮਹੀਨੇ ਦਾ ਇਕ ਪੁੱਤਰ ਹੈ।

 

ਘਟਨਾ ਦਾ ਪਤਾ ਚਲਦਿਆਂ ਹੀ ਐਸਐਚਓ ਸ਼ਮਿੰਦਰ ਸਿੰਘ ਪਾਰਟੀ ਸਮੇਤ ਪਹੁੰਚ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾ ਉਤੇ ਦੋਸ਼ੀਆਂ ਖਿਲਾਫ 302 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:28 year old man who was on his way to cast vote hacked to death in Sarli village