ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 29% ਘਟ ਗਈ ਡੀਏਪੀ ਖਾਦ ਦੀ ਵਰਤੋਂ

ਪੰਜਾਬ `ਚ 29% ਘਟ ਗਈ ਡੀਏਪੀ ਖਾਦ ਦੀ ਵਰਤੋਂ

ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਲੁਆਈ ਦੌਰਾਨ ਸਿਰਫ਼ ਲੋੜ ਅਨੁਸਾਰ ਡੀਏਪੀ ਖਾਦ ਵਰਤਣ ਦਾ ਸੁਨੇਹਾ ਦਿੱਤਾ ਸੀ। ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੇ ਪਿਛਲੇ ਵਰ੍ਹੇ ਦੇ ਮੁਕਾਬਲੇ ਡੀਏਪੀ ਖਾਦ 29% ਘੱਟ ਵਰਤੀ ਹੈ।


ਮਿਸ਼ਨ ‘ਤੰਦਰੁਸਤ ਪੰਜਾਬ` ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਹਰ ਵਰ੍ਹੇ 85 ਹਜ਼ਾਰ ਟਨ ਡੀਏਪੀ ਖਾਦ ਦੀ ਵਰਤੋਂ ਕਰਦੇ ਰਹੇ ਹਨ ਪਰ ਹੁਣ ਇਸ ਮਿਸ਼ਨ ਅਧੀਨ ਲਾਏ ਕੈਂਪਾਂ, ਪਿੰਡਾਂ ਦੇ ਦੌਰਿਆਂ ਤੇ ਹੋਰ ਕਈ ਤਰੀਕਿਆਂ ਨਾਲ ਕੀਤੇ ਪਚਾਰ ਸਦਕਾ ਜਾਗਰੂਕ ਕਿਸਾਨਾਂ ਨੇ ਐਤਕੀਂ ਡੀਏਪੀ ਖਾਦ 29 ਫ਼ੀ ਸਦੀ ਘੱਟ ਵਰਤੀ ਹੈ। ਵੱਧ ਖਾਦ ਪਾ ਕੇ ਜਿੱਥੇ ਝਾੜ ਘਟਦਾ ਹੈ, ਉੱਥੇ ਕਿਸਾਨਾਂ ਦਾ ਫਿ਼ਜ਼ੂਲ ਖ਼ਰਚਾ ਵੀ ਵਧਦਾ ਹੈ।


ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਕਿਸਾਨਾਂ ਦੀ ਅਮਦਨ ਵਧਾਉਣ ਤੇ ਝੋਨੇ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਲਈ ਕਿਸਾਨ ਭਲਾਈ ਵਿਭਾਗ ਵੱਲੋਂ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਅਧੀਨ ਕਿਸਾਨ ਗੋਸ਼ਟੀਆਂ, ਸਿਖਲਾਈ ਕੈਂਪ, ਮਾਹਿਰਾਂ ਵੱਲੋਂ ਪਿੰਡਾਂ ਦੇ ਦੌਰੇ, ਯੂਰੀਆ ਖਾਦ ਦੀ ਵਰਤੋਂ ਬਾਰੇ ਪੈਫ਼ਲੇਟ, ਪੋਸਟਰ ਤੇ ਫ਼ਲੈਕਸ ਬੋਰਡ ਅਤੇ ਅਖ਼ਬਾਰਾਂ, ਟੀਵੀ ਤੇ ਰੇਡੀਓ ਜਿਹੇ ਪ੍ਰਚਾਰ ਸਾਧਨਾਂ ਦੀ ਵਰਤੋਂ ਕਰ ਕੇ ਆਮ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਮੁਨਾਫ਼ੇ ਵਿੱਚ ਵਾਧਾ ਹੋ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:29 per cent use of DAP in Punjab reduced